ਹੈਦਰਾਬਾਦ: ਕੋਰੋਨਾ ਦੌਰ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਇਆ ਹੈ। ਖਾਸ ਕਰਕੇ ਉਹ ਵਿਦਿਆਰਥੀ ਜਿਨ੍ਹਾਂ ਕੋਲ ਇੰਟਰਨੈਟ ਅਤੇ ਸਮਾਰਟਫੋਨ ਨਹੀਂ ਹੈ।ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੀ 15 ਸਾਲਾ ਸੰਧਿਆ ਸਾਹਨੀ ਇਸ ਤਰ੍ਹਾਂ ਦੀ ਹੈ।
ਸਮਾਰਟਫੋਨ ਦੀ ਘਾਟ ਕਾਰਨ, ਉਹ ਆਨਲਾਈਨ ਕਲਾਸਾਂ ਨਹੀਂ ਲੈ ਸਕਦੀ ਸੀ। ਹਾਲਾਂਕਿ ਜਦੋਂ ਸਕੂਲ ਦੁਬਾਰਾ ਖੁੱਲ੍ਹਿਆ ਤਾਂ ਉਹ ਖੁਸ਼ ਸੀ। ਪਰ ਅਫ਼ਸੋਸ ਸਾਰਾ ਖੇਤਰ ਪਾਣੀ ਨਾਲ ਭਰ ਗਿਆ।
ਸੰਧਿਆ ਨੇ ਇਸ ਚੁਣੌਤੀ ਨੂੰ ਸਵੀਕਾਰ ਕਰ ਲਿਆ ਅਤੇ ਪੜ੍ਹਾਈ ਤੋਂ ਅੱਕੀ ਨਹੀਂ। ਸਗੋਂ ਇੱਕਲੀ ਹੀ ਕਿਸ਼ਤੀ ਤੇ ਆਉਂਣ ਜਾਣ ਲੱਗੀ। ਉਹ ਸਕੂਲ ਕਿਸ਼ਤੀ 'ਤੇ ਸਵਾਰ ਹੋ ਕੇ ਜਾਂਦੀ ਹੈ। ਸਾਰੇ ਉਸ ਦੇ ਜ਼ਜਬੇ ਨੂੰ ਸਲਾਮ ਕਰਦੇ ਹਨ।