ਹੈਦਰਾਬਾਦ ਡੈਸਕ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਰਤੀ ਜਨਤਾ ਪਾਰਟੀ 6 ਅਪ੍ਰੈਲ ਨੂੰ ਸਥਾਪਨਾ ਦਿਵਸ ਮਨਾਉਣ ਜਾ ਰਹੀ ਹੈ। 6 ਅਪ੍ਰੈਲ (ਅੱਜ ਤੋਂ) ਤੋਂ 20 ਅਪ੍ਰੈਲ ਤੱਕ ਸਥਾਪਨਾ ਦਿਵਸ ਨਾਲ ਸਬੰਧਤ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਇਸ ਦੌਰਾਨ 14 ਅਪ੍ਰੈਲ ਨੂੰ ਅੰਬੇਡਕਰ ਦਿਵਸ ਮੌਕੇ ਕਈ ਪ੍ਰੋਗਰਾਮ ਉਲੀਕੇ ਜਾਣਗੇ।
ਜਦੋਂ ਲੋਕਾਂ ਨੇ ਭਾਜਪਾ ਨੂੰ ਨਕਾਰਿਆ:ਇਹ 1980 ਦਾ ਸਾਲ ਸੀ। ਲੋਕਾਂ ਨੇ ਲੋਕ ਸਭਾ ਚੋਣਾਂ ਵਿੱਚ ਜਨਤਾ ਪਾਰਟੀ ਨੂੰ ਨਕਾਰ ਦਿੱਤਾ। 1977 'ਚ 295 ਸੀਟਾਂ ਜਿੱਤਣ ਵਾਲੀ ਜਨਤਾ ਪਾਰਟੀ 3 ਸਾਲ ਬਾਅਦ ਸਿਰਫ 31 ਸੀਟਾਂ 'ਤੇ ਹੀ ਸਿਮਟ ਗਈ। ਹਾਰ ਦਾ ਦੋਸ਼ ਪਾਰਟੀ ਦੇ ਜਨਸੰਘ ਨਾਲ ਜੁੜੇ ਲੋਕਾਂ 'ਤੇ ਮੜ੍ਹਨ ਦੀ ਕੋਸ਼ਿਸ਼ ਕੀਤੀ ਗਈ। 4 ਅਪ੍ਰੈਲ ਨੂੰ ਦਿੱਲੀ 'ਚ ਜਨਤਾ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੀ ਅਹਿਮ ਬੈਠਕ ਹੋਈ। ਜਨ ਸੰਘ ਦੇ ਸਾਬਕਾ ਮੈਂਬਰਾਂ ਨੂੰ ਪਾਰਟੀ 'ਚੋਂ ਕੱਢਣ ਦਾ ਫੈਸਲਾ ਕੀਤਾ ਗਿਆ। ਕੱਢੇ ਜਾਣ ਵਾਲੇ ਨੇਤਾਵਾਂ ਵਿਚ ਅਟਲ ਅਤੇ ਅਡਵਾਨੀ ਵੀ ਸ਼ਾਮਲ ਸਨ। ਇਸ ਤੋਂ ਠੀਕ ਦੋ ਦਿਨ ਬਾਅਦ, ਯਾਨੀ 6 ਅਪ੍ਰੈਲ 1980 ਨੂੰ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿੱਚ ਇੱਕ ਨਵੀਂ ਸਿਆਸੀ ਪਾਰਟੀ ਦਾ ਐਲਾਨ ਕੀਤਾ ਗਿਆ। ਇਸ ਦਾ ਨਾਂ ਸੀ- ਭਾਰਤੀ ਜਨਤਾ ਪਾਰਟੀ। ਅੱਜ ਇਸ ਇਤਿਹਾਸਕ ਘਟਨਾ ਨੂੰ 42 ਸਾਲ ਪੂਰੇ ਹੋ ਗਏ ਹਨ।
ਭਾਜਪਾ ਦਾ ਸਥਾਪਨਾ ਦਿਵਸ : ਇਸ ਮੌਕੇ 'ਤੇ ਅਸੀਂ ਤੁਹਾਨੂੰ 42 ਸਾਲਾਂ ਦੇ ਮਹੱਤਵਪੂਰਨ ਮੀਲ ਪੱਥਰਾਂ ਦੀ ਕਹਾਣੀ ਦੱਸ ਰਹੇ ਹਾਂ। ਪਹਿਲੀਆਂ ਆਮ ਚੋਣਾਂ 'ਚ 2 ਸੀਟਾਂ ਜਿੱਤ ਕੇ ਸ਼ੁਰੂ ਹੋਇਆ ਸਫਰ, 2019 'ਚ 303 ਸੀਟਾਂ 'ਤੇ ਕਿਵੇਂ ਪਹੁੰਚਿਆ? 2014 ਵਿੱਚ ਮੋਦੀ ਯੁੱਗ ਦੀ ਸ਼ੁਰੂਆਤ ਦੇ ਨਾਲ ਹੀ ਪਾਰਟੀ ਲਗਾਤਾਰ ਚੋਣਾਂ ਜਿੱਤਣ ਲਈ ਚੋਣ ਮਸ਼ੀਨ ਕਿਵੇਂ ਬਣ ਗਈ? ਇਸ ਦੌਰਾਨ ਕਾਂਗਰਸ ਕਿਵੇਂ ਸੁੰਗੜ ਰਹੀ ਹੈ? ਆਓ ਜਾਣਦੇ ਹਾਂ ਭਾਜਪਾ ਦਾ 42 ਸਾਲਾਂ ਦਾ ਸਫ਼ਰ, ਜਾਣੋ, 5 ਵੱਡੇ ਮੁੱਦੇ, ਜਿਨ੍ਹਾਂ ਦੇ ਆਧਾਰ 'ਤੇ ਭਾਜਪਾ ਇੱਥੇ ਪਹੁੰਚੀ...
ਭਾਜਪਾ ਦਾ 42 ਸਾਲਾਂ ਦਾ ਅਹਿਮ ਪੜਾਅ- ਪਾਰਟ-1
- 1980 : ਆਮ ਚੋਣਾਂ ਵਿੱਚ ਸੱਤਾਧਾਰੀ ਜਨਤਾ ਪਾਰਟੀ ਮੁਸ਼ਕਲ ਨਾਲ 31 ਸੀਟਾਂ ਜਿੱਤ ਸਕੀ। ਪਾਰਟੀ ਨੇ ਆਪਣੇ ਮੈਂਬਰਜ਼ ਉੱਤੇ ਦੋਹਰੀ ਮੈਬਰਤਾਂ ਉੱਤੇ ਰੋਕ ਲਾ ਦਿੱਤੀ। ਯਾਨੀ ਕਿ ਪਾਰਟੀ ਦਾ ਕੋਈ ਮੈਂਬਰ RSS ਵਿੱਚ ਨਹੀਂ ਰਹਿ ਸਕਦਾ ਸੀ। ਜਵਾਬ ਵਿੱਚ ਜਨਸੰਘ ਦੇ ਸਾਰੇ ਮੈਂਬਰਾਂ ਨੇ ਜਨਤਾ ਪਾਰਟੀ ਨੂੰ ਛੱਡ ਕੇ 6 ਅਪ੍ਰੈਲ 1980 ਨੂੰ ਨਵੀਂ ਪਾਰਟੀ ਬੀਜੇਪੀ ਬਣਾ ਲਈ। ਅਟਲ ਬਿਹਾਰੀ ਸੰਸਥਾਪਕ ਪ੍ਰਧਾਨ ਚੁੱਣੇ ਗਏ।
- 1984 : ਇੰਦਰਾ ਗਾਂਧੀ ਦੇ ਕਤਲ ਤੋਂ ਉਪਜੀ ਹਮਦਰਦੀ ਦੀ ਲਹਿਰ ਵਿਚਾਲੇ ਹੋਈਆਂ ਚੋਣਾਂ ਭਾਜਪਾ ਸਿਰਫ਼ 2 ਸੀਟਾਂ ਹੀ ਜਿੱਤ ਸਕੀ।
- 1986 : ਲਾਲਕ੍ਰਿਸ਼ਣ ਅਡਵਾਣੀ ਨੇ ਪਹਿਲੀ ਵਾਰ ਬੀਜੇਪੀ ਦੀ ਕਮਾਨ ਸਾਂਭੀ। ਉਹ 1990 ਤੱਕ ਪ੍ਰਧਾਨ ਰਹੇ।
- 1986 - 89 : ਬੋਫੋਰਸ ਖ਼ਰੀਦ ਘੋਟਾਲੇ ਵਿੱਚ ਭਾਜਪਾ ਨੇ ਰਾਜੀਵ ਗਾਂਧੀ ਸਰਕਾਰ ਖਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦੇ ਹੋਏ ਵੱਡਾ ਅਭਿਆਨ ਚਲਾਇਆ।
- 1989 : ਆਮ ਚੋਣਾਂ ਵਿੱਚ ਭਾਜਪਾ ਨੇ ਪਹਿਲੀ ਵਾਰ 85 ਸੀਟਾਂ ਜਿੱਤੀਆਂ। ਭਾਜਪਾ ਅਤੇ ਕਾਮਿਉਨਿਸਟ ਪਾਰਟੀ ਨੇ ਬੋਫੋਰਸ ਘੁਟਾਲਾ ਖੋਲਣ ਵਾਲੇ ਵੀਪੀ ਸਿੰਘ ਦੀ ਕੇਂਦਰ ਵਿੱਚ ਸਰਕਾਰ ਬਣਵਾ ਦਿੱਤੀ। ਭਾਜਪਾ ਨੇ ਰਾਮ ਮੰਦਿਰ ਲਈ ਅੰਦੋਲਨ ਸ਼ੁਰੂ ਕੀਤਾ।
ਭਾਜਪਾ ਦਾ 42 ਸਾਲਾਂ ਦਾ ਅਹਿਮ ਪੜਾਅ- ਪਾਰਟ-2
- 1990 : ਭਾਜਪਾ ਪ੍ਰਧਾਨ ਲਾਲਕ੍ਰਿਸ਼ਣ ਅਡਵਾਣੀ ਨੇ ਸੋਮਨਾਥ ਨਾਲ 12 ਸਤੰਬਰ ਨੂੰ ਰਾਮ ਰਥਯਾਤਰਾ ਸ਼ੁਰੂ ਕੀਤੀ। ਬਿਹਾਰ ਦੇ ਸਮਸਤੀਪੁਰ ਵਿੱਚ 23 ਅਕਤੂਬਰ ਨੂੰ ਅਡਵਾਣੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੀ ਹਜ਼ਾਰਾਂ ਕਾਰ ਸੇਵਕ 30 ਅਕਤੂਬਰ ਨੂੰ ਅਯੋਧਿਆ ਪਹੁੰਚ ਗਏ। ਇਸ ਦੌਰਾਨ ਪੁਲਿਸ ਨੇ ਕਾਰਸੇਵਕਾਂ ਉੱਤੇ ਗੋਲੀਆਂ ਚਲਾ ਦਿੱਤੀਆਂ। ਵਿਰੋਧ ਵਿੱਚ ਭਾਜਪਾ ਨੇ ਵੀਪੀ ਸਿੰਘ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ।
- 1991 : ਇਸ ਸਾਲ ਹੋਏ ਲੋਕਸਭਾ ਚੋਣਾਂ ਵਿੱਚ ਭਾਜਪਾ ਦੀਆਂ ਸੀਟਾਂ ਦੀ ਗਿਣਤੀ ਵੱਧ ਕੇ 120 ਹੋ ਗਈ। ਮੁਰਲੀ ਮਨੋਹਰ ਜੋਸ਼ੀ ਪ੍ਰਧਾਨ ਬਣੇ।
- 1993 : ਅਡਵਾਣੀ ਫਿਰ ਤੋਂ ਭਾਜਪਾ ਪ੍ਰਧਾਨ ਬਣੇ। ਭਾਜਪਾ ਦਾ ਫੁਟਪ੍ਰਿੰਟ ਯੂਪੀ, ਦਿੱਲੀ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਤੱਕ ਫੈਲ ਗਿਆ। ਭਾਜਪਾ ਹੁਣ ਰਾਸ਼ਟਰੀ ਪਾਰਟੀ ਬਣ ਚੁੱਕੀ ਹੈ।
- 1995 : ਕਰਨਾਟਕ, ਆਂਦਰਾ ਪ੍ਰਦੇਸ਼, ਬਿਹਾਰ, ਓਡੀਸ਼ਾ, ਗੋਆ, ਗੁਜਰਾਤ ਅਤੇ ਮਹਾਰਸ਼ਟਰ ਵਿੱਚ ਵੀ ਭਾਜਪਾ ਨਜ਼ਰ ਆਉਣ ਲੱਗੀ।
- 1996 : ਆਮ ਚੋਣਾਂ ਵਿੱਚ 161 ਸੀਟਾਂ ਜਿੱਤਕੇ ਭਾਜਪਾ ਲੋਕਸਭਾ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਗਈ। ਅਟਲ ਬਿਹਾਰੀ ਨੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕੀ, ਪਰ 13 ਦਿਨਾਂ ਬਾਅਦ ਅਸਤੀਫ਼ਾ ਦੇਣਾ ਪਿਆ, ਕਿਉਂਕਿ ਪਾਰਟੀ ਬਹੁਮਤ ਨਹੀਂ ਜੁਟਾ ਸਕੀ। ਇਸ ਤੋਂ ਬਾਅਦ ਜਨਤਾ ਦਲ ਦੀ ਅਗਵਾਈ ਵਿੱਚ ਗਠਜੋੜ ਸਰਕਾਰ ਬਣੀ, ਪਰ ਉਹ ਵੀ ਨਹੀਂ ਟਿਕੀ।
ਭਾਜਪਾ ਦਾ 42 ਸਾਲਾਂ ਦਾ ਅਹਿਮ ਪੜਾਅ- ਪਾਰਟ-3
- 1998 : ਮਿਡ ਟਰਮ ਇਲੈਕਸ਼ਨ ਵਿੱਚ ਭਾਜਪਾ ਨੇ ਐਨਡੀਏ ਨਾਮ ਤੋਂ ਗਠਜੋੜ ਬਣਾਇਆ। ਇਸ ਤੋਂ ਸਮਤਾ ਪਾਰਟੀ, ਸ਼ਿਰੋਮਣੀ ਅਕਾਲੀ ਦਲ, ਸ਼ਿਵਸੈਨਾ, AADMK ਅਤੇ ਬੀਜੂ ਜਨਤਾ ਦਲ ਸ਼ਾਮਲ ਹੋਏ। ਭਾਜਪਾ ਦਾ ਅੰਕੜਾ 182 ਤੋਂ ਪਾਰ ਪਹੁੰਚ ਗਿਆ। ਅਟਲ ਬਿਹਾਰੀ ਬਾਜਪਾਈ 272 ਸਾਂਸਦਾਂ ਦੇ ਸਮਰਥਨ ਨਾਲ ਦੁਬਾਰਾ ਪੀਐਮ ਬਣੇ।
- 1999 : ਮਈ ਵਿੱਚ AIADMK ਨੇ ਤਮਿਲਨਾਡੂ ਵਿੱਚ DMK ਸਰਕਾਰ ਬਰਖ਼ਾਸਤ ਕਰਨ ਦੀ ਮੰਗ ਉੱਤੇ NDA ਤੋਂ ਸਮਰਥਨ ਹਟਾ ਲਿਆ। ਅਪ੍ਰੈਲ ਵਿੱਚ ਅਟਲ ਇਕ ਵੋਟ ਤੋਂ ਬਹੁਮਤ ਸਾਬਿਤ ਨਹੀਂ ਕਰ ਸਕੇ। 3 ਮਈ ਨੂੰ ਕਾਰਗਿਲ ਯੁੱਧ ਸ਼ੁਰੂ ਹੋਇਆ। ਅਟਲ ਸਰਕਾਰ ਦੀ ਅਗਵਾਈ ਵਿੱਚ ਜੁਲਾਈ ਤੱਕ ਭਾਰਤ ਕਾਰਗਿਲ ਜਿੱਤ ਗਿਆ। ਇਸ ਤੋਂ ਬਾਅਦ ਹੋਈਆਂ ਲੋਕ ਸਭਾ ਚੋਣਾਂ ਵਿੱਚ NDA ਨੇ ਬਿਨਾਂ AIADMK ਦੇ ਸਮਰਥਨ ਨਾਲ 303 ਸੀਟਾਂ ਜਿੱਤ ਲਈਆਂ। ਭਾਜਪਾ ਦਾ ਅੰਕੜਾ 183 ਪਹੁੰਚ ਗਿਆ। ਅਟਲ ਤੀਜੀ ਵਾਰ ਪੀਐਮ ਬਣੇ। NDA ਨੇ ਪਹਿਲੀ ਵਾਰ 5 ਸਾਲ ਸਰਕਾਰ ਚਲਾਈ।
- 2004 : ਅਟਲ ਬਿਹਾਰੀ ਨੇ 6 ਮਹੀਨੇ ਪਹਿਲਾਂ ਹੀਂ ਚੋਣਾਂ ਕਰਵਾਈਆਂ। ਇੰਡੀਆਂ ਸ਼ਾਈਨਿੰਗ ਦਾ ਨਾਅਰਾ ਨਾਕਾਮ ਰਿਹਾ। NDA ਸਿਰਫ਼ 186 ਸੀਟਾਂ ਜਿੱਤ ਸਕੀ। ਕਾਂਗਰਸ ਦੀ ਅਗਵਾਈ ਵਾਲੇ UPA ਨੂੰ 222 ਸੀਟਾਂ ਮਿਲੀਆਂ।
- 2008 : ਮਈ ਵਿੱਚ ਭਾਜਪਾ ਨੇ ਪਹਿਲੀ ਵਾਰ ਕਰਨਾਟਕ ਵਿਧਾਨਸਭਾ ਚੋਣ ਜਿੱਤੀ। ਪਾਰਟੀ ਨੇ ਪਹਿਲੀ ਵਾਰ ਦੱਖਣ ਦੇ ਕਿਸੇ ਰਾਜ ਵਿੱਚ ਸਰਕਾਰ ਬਣਾਈ।
- 2009 : ਲੋਕਸਭਾ ਦੀਆਂ ਆਮ ਚੋਣਾਂ ਵਿੱਚ ਭਾਜਪਾ ਸਾਂਸਦਾਂ ਦੀ ਗਿਣਤੀ ਹੇਠਾਂ ਆ ਕੇ 116 ਹੋ ਗਈ।
ਭਾਜਪਾ ਦਾ 42 ਸਾਲਾਂ ਦਾ ਅਹਿਮ ਪੜਾਅ- ਪਾਰਟ-4
2014 : ਨਰੇਂਦਰ ਮੋਦੀ ਦੀ ਅਗਵਾਈ ਵਿੱਚ ਲੋਕਸਭਾ ਚੋਣਾਂ ਵਿੱਚ ਭਾਜਪਾ ਪਹਿਲੀ ਵਾਰ 282 ਸੀਟਾਂ ਨਾਲ ਬਹੁਮਤ ਹਾਸਲ ਕਰ ਪਾਈ। 26 ਮਈ ਨੂੰ ਮੋਦੀ ਨੇ ਪੀਐਮ ਵਜੋਂ ਸਹੁੰ ਚੁੱਕੀ। ਪਹਿਲੀ ਵਾਰ ਭਾਜਪਾ ਨੂੰ 31 ਫ਼ੀਸਦੀ ਅਤੇ ਐਨਡੀਏ ਨੂੰ 38 ਫ਼ੀਸਦੀ ਵੋਟ ਮਿਲੇ।
2019 : ਫ਼ਰਵਰੀ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਬਾਲਾਕੋਟ ਏਅਰ ਸਟ੍ਰਾਈਕ ਕੀਤੀ। ਪਾਕਿਸਤਾਨ ਨੇ ਜਵਾਬੀ ਹਮਲੇ ਨੂੰ ਵੀ ਨਾਕਾਮ ਕੀਤਾ। ਇਸ ਤੋਂ ਬਾਅਦ ਹੋਈਆਂ ਚੋਣਾਂ ਵਿੱਚ ਭਾਜਪਾ ਨੇ ਇੱਕਲੇ ਹੀਂ 303 ਸੀਟਾਂ ਜਿੱਤ ਕੇ ਰਿਕਾਰਡ ਬਣਾਇਆ। ਮੋਦੀ ਲਗਾਤਾਰ ਦੂਜੀ ਵਾਰ ਪੀਐਮ ਬਣੇ।
2022 : ਰਾਜਸਭਾ ਵਿੱਚ ਪਹਿਲੀ ਵਾਰ ਭਾਜਪਾ ਨੇ 101 ਸਾਂਸਦਾਂ ਦਾ ਅੰਕੜੇ ਉੱਤੇ ਪਹੁੰਚੇ। ਇਸ ਤੋਂ ਪਿਹਲਾਂ 1988 ਵਿੱਚ ਕਾਂਗਰਸ ਕੋਲ 100 ਤੋਂ ਵੱਧ ਰਾਜਸਭਾ ਮੈਂਬਰ ਸਨ।
42 ਸਾਲਾਂ ਵਿੱਚ ਭਾਜਪਾ ਦਾ ਵਿਸਥਾਰ -
ਵਿਧਾਇਕ (148 ਤੋਂ 1296 ਦਾ ਸਫ਼ਰ)
ਸਾਂਸਦ (2 ਤੋਂ 303 ਤੱਕ ਦਾ ਸਫ਼ਰ)
ਵੋਟ (1.82 ਕਰੋੜ ਤੋਂ 22.9 ਕਰੋੜ)