ਲੁਧਿਆਣਾਦੇ ਵਿੱਚ ਅੱਜ ਭਾਜਪਾ ਦੇ ਕੇਂਦਰੀ ਮੰਤਰੀ ਮਨਸੁਖ ਮੰਡਾਵੀਆ ਤਿਰੰਗਾ ਯਾਤਰਾ ਕੱਢਣ ਲਈ ਪਹੁੰਚੇ ਇਸ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਪਹੁੰਚੇ ਹੋਏ ਸਨ ਇਸ ਦੌਰਾਨ ਜਦੋਂ ਮਨਸੁਖ ਮੰਡਾਵੀਆ ਕੇਂਦਰੀ ਸਿਹਤ ਮੰਤਰੀ ਪੱਤਰਕਾਰਾਂ ਨਾਲ ਗੱਲਬਾਤ ਕਰਨ ਲੱਗੇ ਤਾਂ ਤਿਰੰਗਾ ਲਹਿਰਾਉਣ ਨੂੰ ਲੈ ਕੇ ਉਨ੍ਹਾਂ ਦੀ ਜ਼ੁਬਾਨ ਫਿਸਲ ਗਈ। ਉਹ ਤਿਰੰਗਾ ਲਹਿਰਾਉਣ ਜਾਂ ਫਹਿਰਾਉਣ ਦੀ ਥਾਂ ਕੁਝ ਹੋਰ ਹੀ ਬੋਲਦੇ ਵਿਖਾਈ ਦਿੱਤੇ ਹਾਲਾਂਕਿ ਪੱਤਰਕਾਰਾਂ ਨਾਲ ਉਹਨਾਂ ਨੇ ਬਹੁਤੀ ਗੱਲਬਾਤ ਨਹੀਂ ਕੀਤੀ।
ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਵਿਚ ਪੁਲਿਸ ਕਮਿਸ਼ਨਰ ਨੇ ਬੀਤੇ ਦਿਨੀਂ ਸੁਰੱਖਿਆ ਦਾ ਹਵਾਲਾ ਦਿੰਦਿਆਂ ਕਿਸੇ ਵੀ ਤਰ੍ਹਾਂ ਦੇ ਧਰਨੇ ਜਾਂ ਰੈਲੀ ਦੀ ਮਨਾਹੀ ਕੀਤੀ ਗਈ ਸੀ ਅਤੇ ਇਸ ਸਬੰਧੀ ਸਿਰਫ ਗਲਾਡਾ ਗਰਾਊਂਡ ਦੇ ਵਿੱਚ ਹੀ ਇਕੱਠ ਕਰਨ ਸਬੰਧੀ ਕਿਹਾ ਗਿਆ ਸੀ।
5 ਲੋਕਾਂ ਤੋਂ ਵੱਧ ਇਕੱਠ ਤੇ ਸਾਫ਼ ਮਨਾਹੀ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਭਾਜਪਾ ਵੱਲੋਂ ਅੱਜ ਵੱਡਾ ਇਕੱਠ ਕੀਤਾ ਗਿਆ। ਇਸ ਸੰਬੰਧੀ ਜਦੋਂ ਸਾਡੇ ਸਹਿਯੋਗੀ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਪਹੁੰਚੇ ਤਾਂ ਉਨ੍ਹਾਂ ਨੇ ਹੱਥ ਦਿਖਾ ਕੇ ਕੈਮਰਾ ਹੀ ਬੰਦ ਕਰਵਾ ਦਿੱਤਾ। ਇੰਨਾ ਹੀ ਨਹੀਂ ਭਾਜਪਾ ਦੀ ਇਸ ਮੋਟਰਸਾਈਕਲ ਰੈਲੀ ਵਿੱਚ ਕਈ ਭਾਜਪਾ ਆਗੂਆਂ ਵਰਕਰਾਂ ਵੱਲੋਂ ਮੋਟਰਸਾਈਕਲ ਤੇ ਸਵਾਰ ਹੋਣ ਵੇਲੇ ਟਰੈਫਿਕ ਨਿਯਮਾਂ ਦੀ ਵੀ ਧੱਜੀਆਂ ਉਡਾਈਆਂ ਗਈਆਂ।