ਪੰਜਾਬ

punjab

ETV Bharat / bharat

ਬੀਜੇਪੀ ਨੇ ਗੁਪਕਾਰ ਗਠਜੋੜ ਨੂੰ ਲੈ ਕੇ ਕਾਂਗਰਸ ਉੱਤੇ ਵਿੰਨ੍ਹਿਆ ਨਿਸ਼ਾਨਾ - BJP targets

ਭਾਜਪਾ ਨੇ ਗੁਪਕਾਰ ਗੱਠਜੋੜ ਨੂੰ ਲੈ ਕੇ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਪਾਰਟੀ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਕਾਂਗਰਸ ਜੰਮੂ-ਕਸ਼ਮੀਰ ਵਿੱਚ ਦੂਜੀਆਂ ਪਾਰਟੀਆਂ ਨਾਲ ਸਾਜਿਸ਼ ਰੱਚ ਰਹੀ ਹੈ, ਜੋ ਧਾਰਾ 370 ਨੂੰ ਬਹਾਲ ਕਰਨ ਦੀ ਮੰਗ ਕਰ ਰਹੀਆਂ ਹਨ।

ਬੀਜੇਪੀ ਨੇ ਗੁਪਕਾਰ ਗਠਜੋੜ ਨੂੰ ਲੈ ਕੇ ਕਾਂਗਰਸ ਉੱਤੇ ਵਿੰਨ੍ਹਿਆ ਨਿਸ਼ਾਨਾ
ਬੀਜੇਪੀ ਨੇ ਗੁਪਕਾਰ ਗਠਜੋੜ ਨੂੰ ਲੈ ਕੇ ਕਾਂਗਰਸ ਉੱਤੇ ਵਿੰਨ੍ਹਿਆ ਨਿਸ਼ਾਨਾ

By

Published : Nov 16, 2020, 2:19 PM IST

ਨਵੀਂ ਦਿੱਲੀ: ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਵਿੱਚ ਨੈਸ਼ਨਲ ਕਾਨਫ਼ਰੰਸ, ਪੀਡੀਪੀ ਅਤੇ ਹੋਰ ਪਾਰਟੀਆਂ ਨਾਲ ਬਣਾਏ ਇੱਕ ਗੁਪਤ ਗੱਠਜੋੜ ਰਾਹੀਂ ਕਾਂਗਰਸ ਇੱਕ ਸਾਜਿਸ਼ ਰੱਚ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਪਵੇਗਾ।

ਉਨ੍ਹਾਂ ਕਿਹਾ ਕਿ ਫਾਰੂਕ ਅਬਦੁੱਲਾ ਦਾ ਕਹਿਣਾ ਹੈ ਕਿ ਉਹ ਧਾਰਾ 370 ਨੂੰ ਚੀਨ ਦੀ ਸਹਾਇਤਾ ਨਾਲ ਵਾਪਸ ਲਿਆਉਣਗੇ ਅਤੇ ਮਹਿਬੂਬਾ ਮੁਫ਼ਤੀ ਕਹਿ ਰਹੀ ਹੈ ਕਿ ਉਹ ਤਿਰੰਗਾ ਨਹੀਂ ਉਠਾਉਣਗੇ। ਪੀ ਚਿਦੰਬਰਮ ਨੇ ਟਵੀਟ ਕੀਤਾ ਕਿ ਧਾਰਾ 370 ਨੂੰ ਰੱਦ ਕਰਨਾ ਗਲਤ ਸੀ। ਜੇ ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਵੇਖੋਗੇ, ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ ਹਨ।

ਪਾਤਰਾ ਨੇ ਕਿਹਾ ਕਿ ਗੁਪਕਾਰ ਗੱਠਜੋੜ ਉਹੀ ਚਾਹੁੰਦਾ ਹੈ ਜੋ ਪਾਕਿਸਤਾਨ ਅਤੇ ਭਾਰਤ ਵਿਰੋਧੀ ਦੇਸ਼ ਚਾਹੁੰਦੇ ਹਨ। ਪਾਕਿਸਤਾਨ ਨੇ ਸਾਰੇ ਮੰਚਾਂ ਉੱਤੇ ਧਾਰਾ 370 ਰੱਦ ਕਰਨ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਗੁਪਤ ਗੱਠਜੋੜ ਵੀ ਇਹੀ ਗੱਲ ਕਹਿੰਦਾ ਹੈ।

ਭਾਜਪਾ ਦੇ ਬੁਲਾਰੇ ਨੇ ਕਿਹਾ ਕਿ ਮੈਂ ਸੋਨੀਆ ਅਤੇ ਰਾਹੁਲ ਗਾਂਧੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਹ ਗੁਪਤ ਗੱਠਜੋੜ ਦੇ ਨੇਤਾਵਾਂ ਦੀ ਟਿੱਪਣੀ ਦਾ ਸਮਰਥਨ ਕਰਦੇ ਹਨ।

ABOUT THE AUTHOR

...view details