ਪੰਜਾਬ

punjab

ETV Bharat / bharat

ਭਗਵੰਤ ਮਾਨ ਦੇ ਰੋਡ ਸ਼ੋਅ ਉੱਤੇ ਬੀਜੇਪੀ ਨੇ ਕੱਸਿਆ ਤੰਜ, ਕਿਹਾ... - ਗੁਜਰਾਤ ਵਿਧਾਨ ਸਭਾ ਚੋਣਾਂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਜਰਾਤ ਚੋਣਾਂ ਦੇ ਚੱਲਦੇ ਬਾਰਦੋਲੀ ਦੌਰਾਨ ਚੋਣ ਪ੍ਰਚਾਰ ਕੀਤਾ ਗਿਆ। ਜੋ ਕਿ ਹੁਣ ਬੀਜੇਪੀ ਦੇ ਨਿਸ਼ਾਨੇ ਉੱਤੇ ਆ ਗਿਆ ਹੈ।

Election campaigning during Bardoli
ਗੁਜਰਾਤ ਚੋਣਾਂ ਦੇ ਚੱਲਦੇ ਬਾਰਦੋਲੀ ਦੌਰਾਨ ਚੋਣ ਪ੍ਰਚਾਰ

By

Published : Nov 26, 2022, 5:46 PM IST

ਚੰਡੀਗੜ੍ਹ:ਗੁਜਰਾਤ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ। ਇਨ੍ਹਾਂ ਚੋਣਾਂ ਦੇ ਚੱਲਦੇ ਹਰ ਇੱਕ ਪਾਰਟੀ ਵੱਲੋਂ ਜਿੱਤ ਨੂੰ ਯਕੀਨੀ ਬਣਾਉਣ ਨੂੰ ਲੈ ਕੇ ਚੋਣ ਪ੍ਰਚਾਰ ਜੋਰਾਂ ਉੱਤੇ ਹੈ। ਇਸੇ ਦੇ ਚੱਲਦੇ ਆਮ ਆਦਮੀ ਪਾਰਟੀ ਵੱਲੋਂ ਵੀ ਜਿੱਤ ਯਕੀਨੀ ਬਣਾਉਣ ਦੇ ਉਦੇਸ਼ ਨਾਲ ਉੱਥੇ ਚੋਣ ਪ੍ਰਚਾਰ ਜ਼ੋਰਾਂ 'ਤੇ ਹੈ। ਚੋਣਾਂ ਦੇ ਚੱਲਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਜਰਾਤ ਦੇ ਬਾਰਦੋਲੀ ਵਿਖੇ ਰੋਡ ਸ਼ੋਅ ਕੀਤਾ ਜਿਸ ਉੱਤੇ ਹੁਣ ਸਿਆਸਤ ਸ਼ੁਰੂ ਹੋ ਗਈ ਹੈ।

ਦੱਸ ਦਈਏ ਕਿ ਗੁਜਰਾਤ ਦੇ ਬਾਰਦੋਲੀ ਵਿਖੇ ਕੀਤਾ ਗਿਆ ਰੋਡ ਸ਼ੋਅ ਉੱਤੇ ਭਾਰਤੀ ਜਨਤਾ ਪਾਰਟੀ ਵੱਲੋਂ ਨਿਸ਼ਾਨਾ ਸਾਧਿਆ ਗਿਆ ਹੈ। ਬੀਜੇਪੀ ਆਗੂ ਅਮਿਤ ਮਾਲਵੀਆ ਨੇ ਇਸ ਸਬੰਧੀ ਟਵੀਟ ਵੀ ਕੀਤਾ ਗਿਆ ਹੈ। ਇਸ ਟਵੀਟ ਰਾਹੀ ਉਨ੍ਹਾਂ ਨੇ ਵੀਡੀਓ ਸਾਂਝੀ ਕੀਤੀ ਹੈ। ਨਾਲ ਹੀ ਬੀਜੇਪੀ ਆਗੂ ਨੇ ਤੰਜ ਕੱਸਦਿਆਂ ਲਿਖਿਆ ਕਿ ਗੁਜਰਾਤ ਵਿੱਚ ਅਰਵਿੰਦ ਕੇਜਰੀਵਾਲ ਦੇ ਕਰੀਬੀ ਭਗਵੰਤ ਮਾਨ ਦਾ ਰੋਡ ਸ਼ੋਅ।

ਬੀਜੇਪੀ ਆਗੂ ਅਮਿਤ ਮਾਲਵੀਆ ਵੱਲੋਂ ਜਾਰੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੰਜਾਬ ਦੇ ਸੀਐੱਮ ਭਗਵੰਤ ਮਾਨ ਰੋਡ ਸ਼ੋਅ ਕਰ ਰਹੇ ਅਤੇ ਸਨਰੁੱਫ ਵਿਚੋਂ ਬਾਹਰ ਨਿਕਲ ਕੇ ਲੋਕਾਂ ਦੇ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਨ। ਹਾਲਾਂਕਿ ਇਸ ਵੀਡੀਓ ਰਾਹੀ ਬੀਜੇਪੀ ਆਗੂ ਨੇ ਰੋਡ ਸ਼ੋਅ ਦੌਰਾਨ ਇਹ ਜਤਾਉਣਾ ਹੈ ਕਿ ਉਨ੍ਹਾਂ ਦੇ ਰੋਡ ਸ਼ੋਅ ਦੌਰਾਨ ਬਿਲਕੁੱਲ ਵੀ ਲੋਕਾਂ ਦਾ ਇਕੱਠ ਨਹੀਂ ਦਿਖਾਈ ਦੇ ਰਿਹਾ ਹੈ।

ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਆਪਣੇ ਰੋਡ ਸ਼ੋਅ ਦੌਰਾਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਨਾਲ ਹੀ ਕਿਹਾ ਹੈ ਕਿ ਗੁਜਰਾਤ ਵਾਸੀ ਇਸ ਵਾਰ ਇਤਿਹਾਸ ਲਿਖਣਗੇ। ਬਾਰਦੋਲੀ ਵਿਖੇ ਲੋਕਾਂ ਦਾ ਇਹ ਠਾਠਾਂ ਮਾਰਦਾ ਇਕੱਠ ਅਰਵਿੰਦ ਕੇਜਰੀਵਾਲ ਜੀ ਦੀ ਇਮਾਨਦਾਰ ਸਿਆਸਤ ਦੇ ਹੱਕ 'ਚ ਦਿੱਤੇ ਜਾਣ ਵਾਲੇ ਫ਼ਤਵੇ ਦੀ ਅਗਾਊ ਝਲਕ ਹੈ। ਨਾਲ ਹੀ ਉਨ੍ਹਾਂ ਨੇ ਗੁਜਾਰਤੀ ਭਾਸ਼ਾ ਵਿੱਚ ਹੈਸ਼ਟੈੱਗ ਦਿੰਦੇ ਹੋਏ ਲਿਖਿਆ ਹੈ ਕਿ ਇੱਕ ਮੋਕੋ ਕੇਜਰੀਵਾਲ ਨੇ।

ਇਹ ਵੀ ਪੜੋ:ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਲੱਗੀ ਧਾਰਮਿਕ ਸਜ਼ਾ, ਸੁਣਾਇਆ ਇਹ ਹੁਕਮ

ABOUT THE AUTHOR

...view details