ਚੰਡੀਗੜ੍ਹ:ਸੂਬੇ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ 2022 (Punjab Assembly Election 2022) ਹੋਣ ਜਾ ਰਹੀਆਂ ਹਨ। ਉਥੇ ਹੀ ਇਸ ਵਾਰ ਚੋਣਾਂ ਵਿੱਚ ਕੁਝ ਵੱਖਰਾਂ ਹੀ ਸਿਆਸੀ ਸਮੀਕਰਨ ਰਹਿਣ ਵਾਲਾ ਹੈ। ਖੇਤੀ ਕਾਨੂੰਨਾਂ ਕਾਰਨ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਟੁੱਟ ਗਿਆ ਹੈ ਤੇ ਹੁਣ ਭਾਜਪਾ ਨਵੀਂ ਪਾਰਟੀ ਦੀ ਤਲਾਸ਼ ਕਰ ਰਹੀ ਹੈ ਤਾਂ ਜੋ ਗੱਠਜੋੜ ਕੀਤਾ ਜਾ ਸਕੇ, ਇਸ ਦੇ ਵਿਚਕਾਰ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਨੇ ਸਿਆਸਤ ਹਲਾ ਕੇ ਰੱਖ ਦਿੱਤੀ ਹੈ।
ਇਹ ਵੀ ਪੜੋ:ਸੰਸਦ ਤੇ ਪੰਜਾਬ ’ਚ ਡਟ ਕੇ ਖੜ੍ਹਦੇ ਹਨ ਹਰਸਿਮਰਤ ਬਾਦਲ
ਅਮਿਤ ਸ਼ਾਹ ਨੇ ਦਿੱਤਾ ਬਿਆਨ
ਦਰਅਸਲ ਇੱਕ ਮੀਡੀਆ ਸਮੇਲਨ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਦੇ ਗੱਠਜੋੜ ਲਈ ਉਹਨਾਂ ਦੀ ਕੈਪਟਨ ਅਮਰਿੰਦਰ ਸਿੰਘ ਤੇ ਢੀਂਡਸਾ ਗਰੁੱਪ ਨਾਲ ਗੱਲਬਾਤ ਚੱਲ (BJP talking to Amarinder, Dhindsa for alliance in Punjab) ਰਹੀ ਹੈ। ਸ਼ਾਹ ਨੇ ਕਿਹਾ ਕਿ ਸਾਡੀ ਇਹਨਾਂ ਨਾਲ ਗੱਲਬਾਤ ਬਹੁਤ ਹੀ ਸਾਕਾਰਤਮਕ ਹੋ ਰਹੀ ਹੈ ਤੇ ਹੋ ਸਕਦਾ ਹੈ ਕਿ ਜਲਦ ਤੋਂ ਜਲਦ ਗੱਠਜੋੜ ਹੋ ਜਾਵੇ।
ਉਥੇ ਹੀ ਸ਼ਾਹ ਨੇ ਕਿਹਾ ਕਿ ਪੰਜਾਬ ਦੀਆਂ ਚੋਣਾਂ ਵਿਕਾਸ ਦੇ ਮੁੱਦੇ ’ਤੇ ਲੜੀਆਂ ਜਾਣਗੀਆਂ ਤੇ ਜਿਸ ਪਾਰਟੀ ਦੀ ਕਾਰਗੁਜ਼ਾਰੀ ਚੰਗੀ ਹੋਵੇਗੀ ਉਹ ਜਿੱਤ ਹਾਸਲ ਕਰ ਲਵੇਗੀ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡਾ ਦਿਲ ਦਿਖਾਉਂਦੇ ਹੋਏ ਖੇਤੀ ਕਾਨੂੰਨ ਰੱਦ ਕਰ ਦਿੱਤੇ ਹਨ ਹੁਣ ਮੈਨੂੰ ਨੀ ਲੱਗਦਾ ਕੀ ਪੰਜਾਬ ਵਿੱਚ ਕੋਈ ਵੱਡਾ ਮੁੱਦਾ ਰਿਹਾ ਹੋਵੇ।
ਹਾਲਾਂਕਿ ਜੇਕਰ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਤਾਂ ਪੰਜਾਬ ਭਾਜਪਾ ਆਗੂ ਸਮੇਤ ਪੰਜਾਬ ਭਾਜਪਾ ਦੇ ਇੰਚਾਰਜ ਦੁਸ਼ਯੰਤ ਗੌਤਮ ਸਪੱਸ਼ਟ ਕਹਿ ਚੁੱਕੇ ਹਨ ਕਿ ਭਾਜਪਾ ਪੰਜਾਬ ਵਿੱਚ 117 ਸੀਟਾਂ ’ਤੇ ਚੋਣ ਲੜੇਗੀ, ਜਿਸ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ।
ਇਹ ਵੀ ਪੜੋ:ਮਾਈਨਿੰਗ ਦਾ ਸਭ ਤੋਂ ਵੱਡਾ ਮਾਫ਼ੀਆ ਚੰਨੀ: ਸੁਖਬੀਰ ਬਾਦਲ
ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਦੋਂ ਤੋਂ ਕਾਂਗਰਸ ਤੋਂ ਵੱਖ ਹੋਏ ਹਨ ਉਹ ਲਗਾਤਾਰ ਭਾਜਪਾ ਆਗੂਆਂ ਨਾਲ ਮੁਲਾਕਾਤ ਕਰ ਰਹੇ ਹਨ। ਉਥੇ ਹੀ ਹੁਣ ਅਮਿਤ ਸ਼ਾਹ ਨੇ ਬਿਆਨ ਦਿੱਤਾ ਹੈ ਕਿ ਉਹਨਾਂ ਦੀ ਗੱਲ ਢੀਂਡਸਾ ਨਾਲ ਵੀ ਚੱਲ ਰਹੀ ਹੈ। ਸੋ ਹੁਣ ਕੇਂਦਰੀ ਮੰਤਰੀ ਦੇ ਇਸ ਬਿਆਨ ਤੋਂ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਵੱਡਾ ਸਿਆਸੀ ਧਮਾਕਾ ਹੋਣ ਵਾਲਾ ਹੈ। ਹੁਣ ਜੇਕਰ ਭਾਜਪਾ ਇਹਨਾਂ ਪਾਰਟੀਆਂ ਨਾਲ ਗੱਠਜੋੜ ਕਰਦੀ ਹੈ ਤਾਂ ਪੰਜਾਬ ਦਾ ਸਿਆਸੀ ਸਮੀਕਰਨ ਬਿੱਲਕੁੱਲ ਹੀ ਬਦਲ ਜਾਵੇਗਾ।