ਚੰਡੀਗੜ੍ਹ: ਸਿੱਖ਼ਸ ਫਾਰ ਜਸਟਿਸ ਦੇ ਮੁਖੀ ਅਤੇ ਖਾਲਿਸਤਾਨੀ ਆਗੂ ਗੁਰਪਤਵੰਤ ਪੰਨੂ ਆਏ ਦਿਨ ਵਿਦੇਸ਼ਾਂ ਵਿੱਚ ਬੈਠ ਕੇ ਭਾਰਤ ਖ਼ਿਲਾਫ਼ ਸ਼ਰੇਆਮ ਜ਼ਹਿਰ ਉਗਲਦਾ ਹੈ ਅਤੇ ਭਾਰਤ ਨੂੰ ਧਮਕੀਆਂ ਦੇਣ ਵਾਲੀਆਂ ਤਰ੍ਹਾਂ-ਤਰ੍ਹਾਂ ਦੀਆਂ ਆਡੀਓ ਅਤੇ ਵੀਡੀਓ ਰਿਕਾਰਡਿਗਾਂ (Audio and video recordings) ਜਾਰੀ ਕਰਦਾ ਹੈ। ਇਸੇ ਤਰ੍ਹਾਂ ਦੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ X ਰਾਹੀਂ ਭਾਜਪਾ ਦੇ ਬੁਲਾਰੇ ਆਰਪੀ ਸਿੰਘ ਨੇ ਸਾਂਝੀ ਕੀਤੀ ਹੈ।
RP Singh On Pannu: ਭਾਜਪਾ ਆਗੂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਖਾਲਿਸਤਾਨੀ ਪੰਨੂ ਖ਼ਿਲਾਫ਼ ਹੁਕਮਨਾਮਾ ਜਾਰੀ ਕਰਨ ਦੀ ਕੀਤੀ ਅਪੀਲ - ਭਾਜਪਾ ਦੇ ਬੁਲਾਰੇ ਆਰਪੀ ਸਿੰਘ
ਭਾਜਪਾ ਦੇ ਬੁਲਾਰੇ ਆਰਪੀ ਸਿੰਘ ਨੇ ਸੋਸ਼ਲ ਮੀਡੀਆ ਪਲੇਟ ਫਾਰਮ X ਰਾਹੀਂ ਇੱਕ ਪੋਸਟ ਸਾਂਝੀ ਕਰਦਿਆਂ ਖਾਲਿਸਤਾਨੀ ਸਮਰਥਕ ਗੁਰਪਤਵੰਤ ਪੰਨੂ (Khalistani supporter Gurpatwant Pannu) ਦੀ ਭਾਰਤ ਵਿਰੋਧੀ ਵੀਡੀਓ ਜਨਤਕ ਕੀਤੀ। ਆਰਪੀ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਪੰਨੂ ਖ਼ਿਲਾਫ਼ ਹੁਕਮਨਾਮਾ ਜਾਰੀ ਕਰਨ ਦੀ ਅਪੀਲ ਕੀਤੀ ਹੈ।
Published : Sep 30, 2023, 11:59 AM IST
|Updated : Sep 30, 2023, 12:53 PM IST
ਪੰਨੂ ਖ਼ਿਲਾਫ਼ ਸਖ਼ਤ ਐਕਸ਼ਨ ਦੀ ਮੰਗ: ਵੀਡੀਓ ਵਿੱਚ ਪੰਨੂ ਕਹਿ ਰਿਹਾ ਹੈ ਕਿ ਖਾਲਿਸਤਾਨੀ ਸਮਰਥਕ ਦਿੱਲੀ ਵਿੱਚ ਪਹੁੰਚ ਚੁੱਕੇ ਹਨ ਅਤੇ ਬਹੁਤ ਜਲਦ ਨਵੀਂ ਬਣੀ ਸੰਸਦ ਭਵਨ ਦੀ ਇਮਾਰਤ ਨੂੰ ਟਾਰਗੇਟ ਕਰਨਗੇ। ਆਰਪੀ ਸਿੰਘ ਨੇ ਪੰਨੂ ਦੀ ਇਸ ਪੋਸਟ ਨੂੰ ਸਾਂਝਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ (Jathedar Giani Raghbir Singh) ਨੂੰ ਗੁਰਪਤਵੰਤ ਪੰਨੂ ਖ਼ਿਲਾਫ਼ ਹੁਕਮਨਾਮਾ ਜਾਰੀ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਗੁਰਪਤਵੰਤ ਪੰਨੂ (Gurpatwant Pannu) ਵਰਗੇ ਲੋਕਾਂ ਦੀਆਂ ਹਰਕਤਾਂ ਕਰਕੇ ਪੰਜਾਬ ਪਹਿਲਾਂ ਵੀ ਹਜ਼ਾਰਾਂ ਸਿੱਖਾਂ ਦੇ ਕਤਲ ਵੇਖ ਚੁੱਕਾ ਹੈ, ਇਸ ਲਈ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਇਸ ਫਰਜ਼ੀ ਸਿੱਖ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।
- Rail Roko Andolan: ਪੰਜਾਬ 'ਚ 'ਰੇਲ ਰੋਕੋ ਅੰਦੋਲਨ' ਨੇ ਵਧਾਈਆਂ ਪਰੇਸ਼ਾਨੀਆਂ, ਅੰਮ੍ਰਿਤਸਰ -ਚੰਡੀਗੜ੍ਹ ਸਮੇਤ 44 ਟਰੇਨਾਂ ਰੱਦ, 20 ਰੇਲ ਗੱਡੀਆਂ ਦੇ ਬਦਲੇ ਗਏ ਰੂਟ
- khalistani Stopped Indian Ambassador: ਖਾਲਿਸਤਾਨੀ ਸਮਰਥਕਾਂ ਦਾ ਇੱਕ ਹੋਰ ਕਾਰਾ, ਹੁਣ ਸਕਾਟਲੈਂਡ 'ਚ ਭਾਰਤੀ ਡਿਪਲੋਮੈਟ ਨੂੰ ਗੁਰੂਘਰ ਜਾਣ ਤੋਂ ਰੋਕਿਆ
- Local Body Elections in Punjab: ਪੰਚਾਇਤਾਂ ਤੋਂ ਬਾਅਦ ਹੁਣ ਕੌਂਸਲਰਾਂ ਦੀ ਤਾਕਤ ਖੁੱਸਣ 'ਤੇ ਘਿਰੀ ਸੂਬਾ ਸਰਕਾਰ ! ਭਖੀ ਸਿਆਸਤ
ਮਾਨਯੋਗ ਜਥੇਦਾਰ ਸ੍ਰੀ ਅਕਾਲ ਤਖ਼ਤ ਸਹਿਬ, ਇਸ ਪੰਥ ਦੋਖੀ, ਪਤਿਤ, ਪਾਗਲ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਹੁਕਮਨਾਮਾ ਕਦੋਂ ਜਾਰੀ ਕਰੋਗੇ, ਜੋ ਖ਼ਾਲਿਸਤਾਨ ਦਾ ਨਾਂਅ ਸਿੱਖਾਂ ਨਾਲ ਜੋੜ ਕੇ ਸਿੱਖੀ ਨੂੰ ਬਦਨਾਮ ਕਰ ਰਿਹਾ ਹੈ । ਜੋ ਨਾ ਤਾਂ ਸਾਬਤ ਸੂਰਤ ਸਿੱਖ ਹੈ, ਨਾ ਹੀ ਰਹਿਤ ਮਰਿਆਦਾ ਦਾ ਪਾਲਣ ਕਰਦਾ ਹੈ, ਸਿਰਫ਼ ਖਾਲਿਸਤਾਨ ਦੇ ਨਾਂਅ 'ਤੇ ਹਿੰਦੂਆਂ ਨੂੰ ਗਾਲਾਂ ਕੱਢ ਕੇ ਸਮਾਜ ਵਿਚ ਜ਼ਹਿਰ ਘੋਲਣ ਦਾ ਕੰਮ ਕਰ ਰਿਹਾ ਹੈ । ਜਥੇਦਾਰ ਸਾਹਿਬ, ਖਾਲਿਸਤਾਨ ਦੇ ਚਲਦਿਆਂ ਅਸੀਂ 80 ਅਤੇ 90 ਦੇ ਦਹਾਕੇ ਵਿੱਚ ਪੰਜਾਬ ਅਤੇ ਦਿੱਲੀ 'ਚ 35 ਹਜ਼ਾਰ ਸਿੱਖਾਂ ਦੀ ਜਾਨ ਗੁਆਈ ਸੀ। ਇਨ੍ਹਾਂ ਪਾਗਲਾਂ ਦੀ ਸਨਕ ਕਰਕੇ ਅਸੀਂ ਮੁੜ ਤੋਂ ਦੁੱਖ ਨਹੀਂ ਭੋਗਣਾ ਚਾਹੁੰਦੇ...ਇਸ ਕਰਕੇ ਮੇਰੀ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਸ਼ਖਸ ਨੂੰ ਜਲਦ ਤੋਂ ਜਲਦ 'ਤਨਖਾਹੀਆ 'ਘੋਸ਼ਿਤ ਕੀਤਾ ਜਾਵੇ।..ਆਰਪੀ ਸਿੰਘ,ਬੁਲਾਰਾ,ਭਾਜਪਾ