ਜੰਮੂ : ਜੰਮੂ ਕਸ਼ਮੀਰ ਦੇ ਅਨੰਤਨਾਗ ਚ ਭਾਜਪਾ ਸਰਪੰਚ ਰਸੂਲ ਡਾਰ ਅਤੇ ਉਨ੍ਹਾਂ ਦੀ ਪਤਨੀ ਜਵੀਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਾਣਕਾਰੀ ਦੇ ਮੁਤਾਬਿਕ ਅਨੰਤਨਾਗ 'ਚ ਸ਼ੱਕੀ ਅੱਤਵਾਦੀਆਂ ਨੇ ਬੀਜੇਪੀ ਸਰਪੰਚ ਰਸੂਲ ਡਾਰ ਅਤੇ ਉਨ੍ਹਾਂ ਦੀ ਪਤਨੀ ਜਵੀਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ।
ਦੋਹਾਂ ਰੇਡਵਾਨੀ ਕੁਲਗਾਮ ਦੇ ਰਹਿਣ ਵਾਲੇ ਹੈ ਅਤੇ ਅਨੰਤਨਾਗ ’ਚ ਕਿਰਾਏ ’ਤੇ ਰਹੇ ਰਹੇ ਸੀ। ਜੰਮੂ ਕਸ਼ਮੀਰ ਭਾਜਪਾ ਆਗੂ ਅਲਤਾਫ ਠਾਕੁਰ ਨੇ ਦੱਸਿਆ ਕਿ ਗੁਲਾਮ ਰਸੂਲ ਡਾਰ, ਕੁਲਗਾਮ ਭਾਜਪਾ ਕਿਸਾਨ ਮੋਰਚਾ ਦੇ ਪ੍ਰਧਾਨ ਅਤੇ ਉਨ੍ਹਾਂ ਦੀ ਪਤਨੀ ਅਨੰਤਨਾਗ 'ਚ ਅੱਤਵਾਦੀਆਂ ਦੇ ਹਮਲੇ ’ਚ ਮਾਰੇ ਗਏ।