ਕੋਲਕਾਤਾ: ਪੱਛਮ ਬੰਗਾਲ ਵਿਧਾਨਸਭਾ ਚੋਣ ਅੱਠ ਪੜਾਅ ਚ ਕਰਵਾਏ ਜਾਣਗੇ। ਇਸ ਤੋਂ ਪਹਿਲਾ ਸਾਰੀਆਂ ਪਾਰਟੀਆਂ ਨੇ ਪ੍ਰਚਾਰ ਚ ਆਪਣਾ ਪੂਰਾ ਜੋਰ ਵਿਖਾਇਆ ਜਾ ਰਿਹਾ ਹੈ। ਤ੍ਰਿਣਮੂਲ ਸੁਪ੍ਰੀਮੋ ਮਮਤਾ ਬੈਨਰਜ਼ੀ ਵ੍ਹੀਲਚੇਅਰ ਤੇ ਹੋਣ ਦੇ ਬਾਵਜੁਦ ਵੀ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਜਨਤਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਵੀ ਮਮਤਾ ਦੇ ਜਵਾਬ ਚ ਲਗਾਤਾਰ ਚੋਣ ਰੈਲੀਆਂ ਅਤੇ ਰੋਡ ਸ਼ੋਅ ਦੇ ਆਯੋਜਨ ਕਰ ਰਹੀ ਹੈ।
ਭਾਜਪਾ ਦੇ ਅੱਜ ਦੇ ਪ੍ਰੋਗਰਾਮ ਦੇ ਮੁਤਾਬਿਕ ਪਾਰਟੀ ਵੱਲੋਂ ਬੰਗਾਲ ਚੋਣ ਲਈ ਪੂਰੇ ਜੋਰਾ ਸ਼ੋਰਾ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਦੇ ਤਹਿਤ ਭਾਜਪਾ ਦੀਆਂ 7 ਰੈਲੀਆਂ ਕੀਤੀਆਂ ਜਾਣੀਆਂ ਹਨ। ਭਾਜਪਾ ਮੁੱਖੀ ਜੇਪੀ ਨੱਡਾ ਇੱਕ ਰੈਲੀ ਕਰਨ ਤੋਂ ਇਲਾਵਾ ਰੋਡ ਸ਼ੋਅ ਵੀ ਕਰਨਗੇ।
ਇਹ ਵੀ ਪੜੋ: ਕੌਮੀ ਖ਼ੁਰਾਕ ਤਕਨਾਲੋਜੀ ਬਿੱਲ 2019 ਰਾਜ ਸਭਾ ’ਚ ਹੋਇਆ ਪਾਸ
ਜਾਣਕਾਰੀ ਮੁਤਾਬਿਕ ਉੱਤਰ ਪ੍ਰਦੇਸ਼ ਦੇ ਸੀਐੱਮ ਯੋਗੀ ਆਦਿਤਿਆਨਾਥ ਪੁਰੂਲੀਆ, ਬਾਕੁੰਡਾ ਅਤੇ ਮੇਦਿਨੀਪੁਰ ਚ ਜਨਤਕ ਸਭਾਵਾਂ ਨੂੰ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਅੱਜ ਬੰਗਾਲ ਦਾ ਦੌਰਾ ਕਰਨਗੇ। ਭਾਜਪਾ ਤੋਂ ਮਿਲੀ ਜਾਣਕਾਰੀ ਮੁਤਾਬਿਕ ਰਾਜਨਾਥ ਦਾਸਪੁਰ ਸਬਾਂਗ ਅਤੇ ਸਲਬੋਨੀ ਚ ਜਨਤਕ ਸਭਾ ਕਰਨਗੇ।
ਰਾਜਨਾਥ ਸਿੰਘ ਤੋਂ ਇਲਾਵਾ ਭਾਜਪਾ ਮੁੱਖੀ ਜੇਪੀ ਨੱਡਾ ਵੀ ਅੱਜ ਬੰਗਾਲ ਦਾ ਦੌਰਾ ਕਰਨਗੇ। ਜਾਣਕਾਰੀ ਮੁਤਾਬਿਕ ਨੱਡਾ ਵਿਸ਼ਣੁਪੁਰ ਚ ਰੋਡ ਸ਼ੋਅ ਕਰਨਗੇ। ਇਸ ਤੋਂ ਇਲਾਵਾ ਨੱਡਾ ਕੋਤੁਲਪੁਰ ਚ ਰੈਲੀ ਵੀ ਕਰਨਗੇ। ਦੱਸ ਦਈਏ ਕਿ ਚੋਣ ਕਮਿਸ਼ਨ ਨੇ ਪੱਛਮ ਬੰਗਾਲ ਵਿਧਾਨਸਭਾ ਚੋਣ ਅੱਠ ਪੜਾਅ ਚ ਕਰਵਾਉਣ ਦਾ ਐਲਾਨ ਕੀਤਾ ਹੈ। ਨਤੀਜਿਆਂ ਦਾ ਐਲਾਨ ਦੋ ਮਈ ਨੂੰ ਕੀਤਾ ਜਾਵੇਗਾ।