ਨਵੀ ਦਿੱਲੀ :ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਮੰਗਲਵਾਰ ਨੂੰ ਬੀਜੇਪੀ ਸੰਸਦੀ ਦਲ ਦੀ ਬੈਠਕ ਹੋਈ। ਇਸ ਮੌਕੇ ਤੇਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਡਾ ਨੇ ਬੈਠਕ ਵਿੱਚ ਪਹੁੰਚਣ 'ਤੇ ਪ੍ਰਧਾਨ ਮੰਤਰੀ ਦਾ ਮੁਬਾਰਕਬਾਦ ਕੀਤਾ। ਬੈਠਕ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਨੂੰ ਕਿਹਾ ਕਿ ਉਹ ਕੋਈ ਸ਼ਿਸ਼ਟਾਚਾਰ ਨਾ ਦਿਖਾਏ ਤੇਂ ਜ਼ਮੀਨ 'ਤੇ ਲੋਕਾਂ ਤੱਕ ਪਹੁੰਚਣ। ਕੇਂਦਰੀ ਬਜਟ 2023 ਪੇਸ਼ ਕਰਨ ਦੇ ਲਈ ਜੇ ਪੀ ਨੱਡਾ ਦੁਆਰਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਵੀ ਸਨਮਾਨਿਤ ਕੀਤਾ ਗਿਆ।
ਪੀਐਮ ਮੋਦੀ ਨੇ ਮੁਸ਼ਿਕਲ ਸਮੇਂ ਵਿੱਚ ਬਜਟ ਲਿਆਓਣ ਲਈ ਅਪਣੀ ਸਰਕਾਰ ਦੀਆ ਕੋਸ਼ਿਸ਼ਾਂ ਦੀ ਕੀਤੀ ਸ਼ਲਾਘਾ:ਸੰਸਦ ਵਿੱਚ ਭਾਜਪਾ ਦੀ ਹਫਤਾਵਾਰੀ ਬੈਠਕ ਹਰ ਮੰਗਲਵਾਰ ਨੂੰ ਹੁੰਦੀ ਹੈ ਜਦੋ ਸਦਨ ਚਲ ਰਿਹਾ ਹੁੰਦਾ ਹੈ। ਸੂਤਰਾ ਨੇ ਕਿਹਾ ਕਿ ਪੀਐਮ ਮੋਦੀ ਨੇ ਪਾਰਟੀ ਦੇ ਸਾਥੀ ਸੰਸਦਾ ਨੂੰ ਸੰਬੋਧਿਤ ਕਰਦੇ ਹੋਏ ਮੁਸ਼ਿਕਲ ਸਮੇਂ ਵਿੱਚ ਬਜਟ ਲਿਆਓਣ ਲਈ ਅਪਣੀ ਸਰਕਾਰ ਦੀਆ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਬਜਟ ਵਿੱਚ ਸਮਾਜ ਦੇ ਹਰ ਵਰਗ ਦੇ ਲਈ ਕੁਝ ਨਾ ਕੁਝ ਹੈ। ਪੀਐਮ ਨੇ ਪਾਰਟੀ ਸੰਸਦਾ ਤੋਂ ਬਜਟ ਨੂੰ ਜਨਤਾ ਦੇ ਵਿੱਚ ਲੈ ਜਾਣ ਨੂੰ ਕਿਹਾ।
ਬੀਜੇਪੀ ਦੀ ਵਿਚਾਰਧਾਰਾ ਦੇ ਖਿਲਾਫ ਰਹਿਣ ਵਾਲਿਆ ਨੇ ਵੀ ਬਜਟ ਦਾ ਕੀਤਾ ਸਵਾਗਤ: ਸੰਸਦੀ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਬੈਠਕ ਤੋਂ ਬਾਅਦ ਕਿਹਾ,' ਪੀਐਮ ਨੇ ਬਜਟ 2023 ਨੂੰ ਲੈ ਕੇ ਸੰਸਦ ਤੋਂ ਆਪਣੇ ਫੈਸਲੇ ਦੇ ਖੇਤਰ ਵਿੱਚ ਗਰੀਬ ਤੇ ਮੱਧ ਵਰਗ ਨਾਲ ਗੱਲ-ਬਾਤ ਕਰਨ ਦਾ ਆਹਾਨ ਕੀਤਾ। ਬਜਟ ਵਿੱਚ ਉਨ੍ਹਾਂ ਨੂੰ ਕੀ ਪ੍ਰਦਾਨ ਕੀਤਾ ਗਿਆ ਹੈ ਇਸਦੀ ਜਾਣਕਾਰੀ ਉਨ੍ਹਾਂ ਤੱਕ ਪਹੁੰਚਾਉਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ,' ਸਾਰਿਆ ਨਾਲ ਗੱਲਬਾਤ ਹੋ ਤੇ ਸਾਡੇ ਚੰਗੇ ਇਰਾਦੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਹੋ। ਜਦ ਵੀ ਅਸੀ ਬਜਟ ਪੇਸ਼ ਕਰਦੇ ਹਾਂ ਤਾਂ ਬਜਟ ਦਾ ਵਿਰੋਧ ਕਰਨ ਵਾਲੇ ਹਮੇਸ਼ਾ ਕੁਝ ਹੀ ਲੋਕ ਹੁੰਦੇ ਹਨ ਪਰ ਇਸ ਵਾਰ ਬੀਜੇਪੀ ਦੀ ਵਿਚਾਰਧਾਰਾ ਦੇ ਖਿਲਾਫ ਰਹਿਣ ਵਾਲਿਆ ਨੇ ਵੀ ਬਜਟ ਦਾ ਸਵਾਗਤ ਕੀਤਾ ਹੈ।