ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦਾ ਟਵਿਟਰ ਅਕਾਊਂਟ ਐਤਵਾਰ ਨੂੰ ਹੈਕ ਹੋ ਗਿਆ। ਹੈਕਰਾਂ ਨੇ ਐਤਵਾਰ ਸਵੇਰੇ ਉਨ੍ਹਾਂ ਦਾ ਅਕਾਊਂਟ ਹੈਕ ਕਰਕੇ ਇੱਕ ਟਵੀਟ ਕੀਤਾ। ਇਸ ਟਵੀਟ 'ਚ ਲਿਖਿਆ ਗਿਆ, 'ਮਾਫ਼ ਕਰਨਾ ਮੇਰਾ ਅਕਾਊਂਟ ਹੈਕ ਹੋ ਗਿਆ। ਇਸ ਤੋਂ ਪਹਿਲਾਂ ਹੈਕਰ ਨੇ ਲਿਖਿਆ ਸੀ ਕਿ ਰੂਸ ਨੂੰ ਦਾਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਉਨ੍ਹਾਂ ਨੂੰ ਮਦਦ ਦੀ ਲੋੜ ਹੈ।
ਹੈਕਰਾਂ ਨੇ ਬਾਅਦ ਵਿੱਚ ਪ੍ਰੋਫਾਈਲ ਦਾ ਨਾਮ ਵੀ ਬਦਲ ਕੇ ICG OWNS INDIA ਕਰ ਦਿੱਤਾ। ਹਾਲਾਂਕਿ ਹੁਣ ਇਹ ਟਵੀਟ ਡਿਲੀਟ ਕਰ ਦਿੱਤਾ ਗਿਆ ਹੈ।
ਹਾਲਾਂਕਿ ਹੁਣ ਉਨ੍ਹਾਂ ਦਾ ਟਵਿਟਰ ਅਕਾਊਂਟ ਰੀਸਟੋਰ ਕਰ ਦਿੱਤਾ ਗਿਆ ਹੈ। ਜੇਪੀ ਨੱਡਾ ਦੀ ਤਰਫੋਂ ਕਿਹਾ ਗਿਆ ਹੈ ਕਿ ਅਸੀਂ ਸਹੀ ਕਾਰਨ ਜਾਣਨ ਲਈ ਟਵਿੱਟਰ ਨਾਲ ਗੱਲ ਕਰ ਰਹੇ ਹਾਂ। ਇਸ ਤੋਂ ਪਹਿਲਾਂ ਜੇਪੀ ਨੱਡਾ ਨੇ ਯੂਪੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇੱਕ ਟਵੀਟ ਕੀਤਾ ਸੀ।
ਇਹ ਵੀ ਪੜ੍ਹੋ:UP Assembly Election: ਉਤਰ ਪ੍ਰਦੇਸ਼ 'ਚ ਵਿਧਾਨ ਸਭਾ ਚੋਣ ਲਈ ਪੰਜਵੇ ਗੇੜ 'ਚ ਵੋਟਿੰਗ ਜਾਰੀ
ਸਵੇਰੇ ਕੀਤੇ ਗਏ ਇੱਕ ਟਵੀਟ ਵਿੱਚ ਜੇਪੀ ਨੱਡਾ ਨੇ ਲਿਖਿਆ- 'ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪੰਜਵੇਂ ਪੜਾਅ ਦੀਆਂ ਸਾਰੀਆਂ 61 ਸੀਟਾਂ ਦੇ ਵੋਟਰਾਂ ਨੂੰ ਅੱਜ ਮੇਰੀ ਅਪੀਲ ਹੈ, ਉਹ ਆਪਣੀ ਵੋਟ ਦਾ ਇਸਤੇਮਾਲ ਕਰਨ ਅਤੇ ਰਾਜ ਵਿੱਚ ਮਜ਼ਬੂਤ ਸਰਕਾਰ ਬਣਾਉਣ ਵਿੱਚ ਆਪਣੀ ਭੂਮਿਕਾ ਨਿਭਾਉਣ। ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਲੋਕਤੰਤਰ ਦੀ ਮਜ਼ਬੂਤੀ ਲਈ ਅੱਗੇ ਆਉਣ ਦੀ ਅਪੀਲ ਕੀਤੀ ਜਾਂਦੀ ਹੈ।
ਦੱਸ ਦਈਏ ਕਿ ਪੰਜਵੇਂ ਪੜਾਅ ਦੀ ਵੋਟਿੰਗ 'ਚ ਜਿਨ੍ਹਾਂ ਵੱਡੇ ਚਿਹਰਿਆਂ ਦੀ ਕਿਸਮਤ ਦਾਅ 'ਤੇ ਲੱਗੀ ਹੈ, ਉਨ੍ਹਾਂ 'ਚ ਯੂਪੀ ਸਰਕਾਰ ਦੇ ਡਿਪਟੀ ਸੀਐੱਮ ਕੇਸ਼ਵ ਪ੍ਰਸਾਦ ਮੌਰਿਆ, ਯੋਗੀ ਸਰਕਾਰ ਦੇ ਮੰਤਰੀ ਮੋਤੀ ਸਿੰਘ, ਨੰਦ ਗੋਪਾਲ ਗੁਪਤਾ ਨੰਦੀ, ਸਿਧਾਰਥ ਨਾਥ ਸਿੰਘ, ਰਮਾਪਤੀ ਸ਼ਾਸਤਰੀ, ਚੰਦਰਿਕਾ ਪ੍ਰਸਾਦ ਉਪਾਧਿਆਏ ਦੀ ਕਿਸਮਤ ਵੀ ਦਾਅ 'ਤੇ ਹੈ।
ਕਾਂਗਰਸ ਦੀ ਅਰਾਧਨਾ ਮਿਸ਼ਰਾ ਮੋਨਾ ਅਤੇ ਜਨਸੱਤਾ ਦਲ ਦੇ ਪ੍ਰਧਾਨ ਰਘੂਰਾਜ ਪ੍ਰਤਾਪ ਸਿੰਘ ਉਰਫ਼ ਰਾਜਾ ਭਈਆ ਦੇ ਨਾਲ-ਨਾਲ ਅਪਨਾ ਦਲ (ਕਮਿਊਨਿਸਟ) ਦੇ ਪ੍ਰਧਾਨ ਕ੍ਰਿਸ਼ਨਾ ਪਟੇਲ ਦੀ ਕਿਸਮਤ ਦਾ ਵੀ ਇਸ ਪੜਾਅ ਵਿੱਚ ਫੈਸਲਾ ਹੋਣਾ ਹੈ।