ਪੰਜਾਬ

punjab

ETV Bharat / bharat

BJP MP Satish Chandra Injured in Road Accident: ਭਾਜਪਾ ਸੰਸਦ ਮੈਂਬਰ ਸਤੀਸ਼ ਚੰਦਰ ਦੂਬੇ ਵਾਲ-ਵਾਲ ਬਚੇ, ਕੰਟੇਨਰ ਨਾਲ ਟਕਰਾਈ ਕਾਰ, ਪਟਨਾ 'ਚ ਗਾਂਧੀ ਪੁਲ 'ਤੇ ਹੋਇਆ ਹਾਦਸਾ - ਭਾਜਪਾ ਸੰਸਦ ਮੈਂਬਰ ਸਤੀਸ਼ ਚੰਦਰ ਦੂਬੇ

ਬਿਹਾਰ ਦੇ ਪਟਨਾ 'ਚ ਸੜਕ ਹਾਦਸੇ 'ਚ ਰਾਜ ਸਭਾ ਸੰਸਦ ਮੈਂਬਰ ਸਤੀਸ਼ ਚੰਦਰ ਦੂਬੇ ਜ਼ਖਮੀ ਹੋ ਗਏ ਹਨ। ਇਸ ਘਟਨਾ 'ਚ ਉਨ੍ਹਾਂ ਦੇ ਡਰਾਈਵਰ ਸਮੇਤ ਚਾਰ ਲੋਕ ਜ਼ਖਮੀ ਹੋ ਗਏ ਹਨ। ਸੰਸਦ ਮੈਂਬਰ ਦੀ ਕਾਰ ਕੰਟੇਨਰ ਨਾਲ ਟਕਰਾ ਗਈ। ਸਾਰੇ ਜ਼ਖਮੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਪੜ੍ਹੋ ਪੂਰੀ ਖਬਰ...

BJP MP Satish Chandra Injured in Road Accident
BJP MP Satish Chandra Dubey Inhured In Patna Road Accident Driver Bodygurad Injured

By ETV Bharat Punjabi Team

Published : Sep 18, 2023, 8:17 PM IST

ਬਿਹਾਰ/ਪਟਨਾ: ਬਿਹਾਰ ਦੇ ਪਟਨਾ 'ਚ ਇਕ ਸੜਕ ਹਾਦਸੇ 'ਚ ਭਾਜਪਾ ਦੇ ਰਾਜ ਸਭਾ ਮੈਂਬਰ ਸਤੀਸ਼ ਚੰਦਰ ਦੂਬੇ ਜ਼ਖਮੀ ਹੋ ਗਏ ਹਨ। ਇਸ ਘਟਨਾ 'ਚ ਸੰਸਦ ਮੈਂਬਰ ਤੋਂ ਇਲਾਵਾ ਉਨ੍ਹਾਂ ਦੇ ਡਰਾਈਵਰ, ਬਾਡੀਗਾਰਡ ਅਤੇ ਜੀਜਾ ਸਮੇਤ ਚਾਰ ਲੋਕ ਜ਼ਖਮੀ ਹੋ ਗਏ ਹਨ। ਇਹ ਘਟਨਾ ਪਟਨਾ ਦੇ ਗਾਂਧੀ ਸੇਤੂ 'ਤੇ ਪਿੱਲਰ ਨੰਬਰ 46 ਨੇੜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਸੰਸਦ ਮੈਂਬਰ ਹਾਜੀਪੁਰ ਤੋਂ ਪਟਨਾ ਵੱਲ ਆ ਰਹੇ ਸਨ, ਇਸੇ ਦੌਰਾਨ ਇਹ ਹਾਦਸਾ ਵਾਪਰ ਗਿਆ। ਸਾਰੇ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਕੰਟੇਨਰ ਨਾਲ ਹੋਇਆ ਹਾਦਾਸਾ: ਘਟਨਾ ਬਾਰੇ ਦੱਸਿਆ ਜਾ ਰਿਹਾ ਹੈ ਕਿ ਸੰਸਦ ਮੈਂਬਰ ਦੀ ਲਗਜ਼ਰੀ ਕਾਰ ਕਾਫੀ ਤੇਜ਼ ਰਫਤਾਰ 'ਚ ਸੀ। ਕਾਰ ਨੇ ਅੱਗੇ ਜਾ ਰਹੇ ਕੰਟੇਨਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਜਿਸ ਕਾਰਨ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਪਿੱਛੇ ਤੋਂ ਆ ਰਹੀ ਐਸਕਾਰਟ ਗੱਡੀ ਦੇ ਪੁਲਿਸ ਮੁਲਾਜ਼ਮਾਂ ਨੇ ਸਾਰੇ ਲੋਕਾਂ ਨੂੰ ਗੱਡੀ 'ਚੋਂ ਬਾਹਰ ਕੱਢ ਕੇ ਹਸਪਤਾਲ 'ਚ ਦਾਖਲ ਕਰਵਾਇਆ। ਸੰਸਦ ਮੈਂਬਰ ਨੂੰ ਖ਼ਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਬਾਡੀਗਾਰਡ ਅਤੇ ਡਰਾਈਵਰ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਪਟਨਾ ਦੇ ਐਸਐਸਪੀ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸੰਸਦ ਮੈਂਬਰ ਸਤੀਸ਼ ਚੰਦਰ ਦੂਬੇ ਖਤਰੇ ਤੋਂ ਬਾਹਰ ਹਨ, ਪਰ ਉਨ੍ਹਾਂ ਦੇ ਬਾਡੀਗਾਰਡ ਅਤੇ ਡਰਾਈਵਰ ਦੇ ਸਿਰ ਸਮੇਤ ਸਰੀਰ ਦੇ ਕਈ ਹਿੱਸਿਆਂ 'ਤੇ ਸੱਟਾਂ ਲੱਗੀਆਂ ਹਨ। ਕਾਰ 'ਚ ਸੰਸਦ ਮੈਂਬਰ ਦਾ ਜੀਜਾ ਵੀ ਸਵਾਰ ਸੀ। ਇਹ ਹਾਦਸਾ ਸਵੇਰੇ 4 ਵਜੇ ਹੋਇਆ। ਸਵੇਰੇ ਸਾਂਸਦ ਨੇ ਦਿੱਲੀ ਜਾਣਾ ਸੀ। ਇਸ ਲਈ ਉਹ ਹਾਜੀਪੁਰ ਤੋਂ ਪਟਨਾ ਆ ਰਹੇ ਸਨ। ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। - ਰਾਜੀਵ ਮਿਸ਼ਰਾ, ਐਸਐਸਪੀ, ਪਟਨਾ

ਬਗਾਹਾ ਤੋਂ ਪਟਨਾ ਆ ਰਹੇ ਸਨ ਸੰਸਦ ਮੈਂਬਰ: ਜਾਣਕਾਰੀ ਮੁਤਾਬਕ ਸੰਸਦ ਮੈਂਬਰ ਸਤੀਸ਼ ਚੰਦਰ ਦੂਬੇ ਐਤਵਾਰ ਨੂੰ ਬਗਾਹਾ 'ਚ ਸਨ। ਪ੍ਰਧਾਨ ਮੰਤਰੀ ਦਾ ਜਨਮ ਦਿਨ ਮਨਾਉਣ ਤੋਂ ਬਾਅਦ ਉਹ ਦੇਰ ਰਾਤ ਪਟਨਾ ਆ ਰਹੇ ਸਨ। ਇਸ ਦੌਰਾਨ ਸਵੇਰ ਦੇ ਸਮੇ ਕਾਰ ਨੇ ਕੰਟੇਨਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਜ਼ਖਮੀ ਹੋਏ ਬਾਡੀਗਾਰਡ, ਡਰਾਈਵਰ ਅਤੇ ਉਨਾਂ ਦੇ ਜੀਜੇ ਨੂੰ ਪੀ.ਐੱਮ.ਸੀ.ਐੱਮ. ਚ ਭਰਤੀ ਕਰਵਾਇਆ ਗਿਆ ਹੈ। ਸੰਸਦ ਮੈਂਬਰ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ, ਹਾਲਾਂਕਿ ਉਨ੍ਹਾਂ ਦਾ ਇਲਾਜ ਪਟਨਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ।

ABOUT THE AUTHOR

...view details