ਪੰਜਾਬ

punjab

ETV Bharat / bharat

ਭਾਜਪਾ ਆਗੂ ਨੇ ਸੰਸਦ 'ਚ ਕਿਹਾ, 'ਮੋਦੀ ਕ੍ਰਿਸ਼ਨ ਵਰਗੀਆਂ 16 ਕਲਾਵਾਂ ਨਾਲ ਭਰਪੂਰ' - ਰਾਜ ਸਭਾ 'ਚ ਇਕ ਬਿੱਲ 'ਤੇ ਚਰਚਾ

ਭਾਜਪਾ ਦੇ ਸੰਸਦ ਮੈਂਬਰ ਸੰਪਤਿਆ ਉਈਕੇ ਨੇ ਪੀਐਮ ਮੋਦੀ ਨੂੰ ਕ੍ਰਿਸ਼ਨ ਦੱਸਿਆ ਹੈ। ਰਾਜ ਸਭਾ 'ਚ ਇਕ ਬਿੱਲ 'ਤੇ ਚਰਚਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੀਐੱਮ ਮੋਦੀ ਕ੍ਰਿਸ਼ਨਾ ਵਰਗੀਆਂ 16 ਕਲਾਵਾਂ ਨਾਲ ਭਰਪੂਰ ਹਨ। ਹਾਲਾਂਕਿ ਚੇਅਰਮੈਨ ਨੇ ਉਨ੍ਹਾਂ ਨੂੰ ਸਿਰਫ ਸਬੰਧਤ ਵਿਸ਼ੇ 'ਤੇ ਹੀ ਬੋਲਣ ਦੀ ਸਲਾਹ ਦਿੱਤੀ।

ਭਾਜਪਾ ਆਗੂ ਨੇ ਸੰਸਦ 'ਚ ਕਿਹਾ, 'ਮੋਦੀ ਕ੍ਰਿਸ਼ਨ ਵਰਗੀਆਂ 16 ਕਲਾਵਾਂ ਨਾਲ ਭਰਪੂਰ'
ਭਾਜਪਾ ਆਗੂ ਨੇ ਸੰਸਦ 'ਚ ਕਿਹਾ, 'ਮੋਦੀ ਕ੍ਰਿਸ਼ਨ ਵਰਗੀਆਂ 16 ਕਲਾਵਾਂ ਨਾਲ ਭਰਪੂਰ'

By

Published : Mar 30, 2022, 7:05 PM IST

ਨਵੀਂ ਦਿੱਲੀ:ਬੁੱਧਵਾਰ ਨੂੰ ਰਾਜ ਸਭਾ 'ਚ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਨਾਲ ਜੁੜੇ ਬਿੱਲ 'ਤੇ ਚਰਚਾ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਇਕ ਮਹਿਲਾ ਮੈਂਬਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਭਗਵਾਨ ਕ੍ਰਿਸ਼ਨ ਨਾਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਵੀ 16 ਕਲਾਵਾਂ ਹਨ। ਹਾਲਾਂਕਿ ਡਿਪਟੀ ਚੇਅਰਮੈਨ ਹਰੀਵੰਸ਼ ਨੇ 2 ਵਾਰ ਭਾਜਪਾ ਮੈਂਬਰ ਨੂੰ ਆਪਣੀ ਗੱਲ ਸਿਰਫ਼ ਬਿੱਲ ਤੱਕ ਹੀ ਸੀਮਤ ਰੱਖਣ ਦੀ ਸਲਾਹ ਦਿੱਤੀ।

ਉੱਚ ਸਦਨ ਵਿੱਚ ਭਾਜਪਾ ਦੇ ਸੰਸਦ ਮੈਂਬਰ ਸੰਪਤਿਆ ਉਈਕੇ ਨੇ ਸੰਵਿਧਾਨ (ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ) ਆਰਡਰ (ਸੋਧ) ਬਿੱਲ, 2022 'ਤੇ ਚਰਚਾ ਵਿੱਚ ਹਿੱਸਾ ਲੈਂਦੇ ਹੋਏ ਇਹ ਤੁਲਨਾ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਅਜਿਹੇ ਕਈ ਪ੍ਰਧਾਨ ਮੰਤਰੀ ਹੋਏ, ਜਿਨ੍ਹਾਂ ਨੇ ਦੇਸ਼ ਦੀ ਭਲਾਈ ਲਈ ਕੰਮ ਕੀਤਾ, ਪਰ ਉਹ ਸਿਰਫ਼ ਭਾਰਤ ਤੱਕ ਹੀ ਸੀਮਤ ਰਹੇ।

ਉਈਕੇ ਨੇ ਕਿਹਾ, "ਪ੍ਰਧਾਨ ਮੰਤਰੀ (ਮੋਦੀ) ਵਿੱਚ ਅਦਭੁਤ ਇੱਛਾ ਸ਼ਕਤੀ ਅਤੇ ਦੇਸ਼ ਅਤੇ ਦੁਨੀਆ ਦੇ ਕਲਿਆਣ ਦੀ ਭਾਵਨਾ ਹੈ, ਜਿਸ ਕਾਰਨ ਉਹ ਆਪਣੇ ਨਿੱਜੀ ਹਿੱਤਾਂ ਨੂੰ ਪਿੱਛੇ ਛੱਡ ਕੇ ਦੇਸ਼ ਅਤੇ ਦੁਨੀਆ ਲਈ ਕੰਮ ਵਿੱਚ ਲੱਗੇ ਹੋਏ ਹਨ।" ਉਨ੍ਹਾਂ ਕਿਹਾ ਕਿ ਇਸੇ ਕਾਰਨ ਅੱਜ ਮੋਦੀ ਨੂੰ ਗਲੋਬਲ ਲੀਡਰ ਕਿਹਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਚਾਹੇ ਅਮਰੀਕਾ, ਰੂਸ ਜਾਂ ਗੁਆਂਢੀ ਦੁਸ਼ਮਣ ਦੇਸ਼ ਪਾਕਿਸਤਾਨ ਹੋਵੇ, ਉਹ ਵੀ ਅੱਜ ਪ੍ਰਧਾਨ ਮੰਤਰੀ ਮੋਦੀ ਦੀ ਖੁੱਲ੍ਹ ਕੇ ਤਾਰੀਫ ਕਰਦੇ ਹਨ। ਉਈਕੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਅੱਜ ਦੇ ਯੁੱਗ ਦੇ ਭਗਵਾਨ ਕ੍ਰਿਸ਼ਨ ਹਨ। ਸੋਲ੍ਹਾਂ ਕਲਾਵਾਂ ਭਗਵਾਨ ਕ੍ਰਿਸ਼ਨ ਵਿਚ ਸਨ, ਉਹ ਕਲਾਵਾਂ ਮਾਨਯੋਗ ਮੋਦੀ ਵਿਚ ਵੀ ਹਨ।

ਭਾਜਪਾ ਦੇ ਮੈਂਬਰ ਤਾਰੀਫ਼ ਕਰਨ ਵਿੱਚ ਹੀ ਨਹੀਂ ਰੁਕੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ‘ਸਬਕਾ ਸਾਥ, ਸਬਕਾ ਵਿਸ਼ਵਾਸ, ਸਬਕਾ ਵਿਕਾਸ, ਸਬਕਾ ਪ੍ਰਯਾਸ’ ਦੇ ਸੱਦੇ ਦੀ ਤੁਲਨਾ ਪ੍ਰਾਚੀਨ ਭਾਰਤ ਦੇ ਸਮਰਾਟ ਚੰਦਰਗੁਪਤ ਮੌਰਿਆ ਨਾਲ ਕੀਤੀ। ਉਨ੍ਹਾਂ ਕਿਹਾ ਕਿ ਚੰਦਰਗੁਪਤ ਮੌਰਿਆ ਨੇ ਅਖੰਡ ਭਾਰਤ ਦਾ ਨਿਰਮਾਣ ਕੀਤਾ ਸੀ, ਪ੍ਰਧਾਨ ਮੰਤਰੀ ਮੋਦੀ ਵੀ ਉਹੀ ਕੰਮ ਕਰ ਰਹੇ ਹਨ। ਇਸ 'ਤੇ ਡਿਪਟੀ ਚੇਅਰਮੈਨ ਹਰੀਵੰਸ਼ ਨੇ ਕਿਹਾ ਕਿ ਇਹ ਬਿੱਲ ਝਾਰਖੰਡ ਬਾਰੇ ਹੈ ਅਤੇ ਭਾਜਪਾ ਮੈਂਬਰਾਂ ਨੂੰ ਇਸ 'ਤੇ ਹੀ ਬੋਲਣਾ ਚਾਹੀਦਾ ਹੈ।

ਇਸ ਦੇ ਬਾਵਜੂਦ ਜਦੋਂ ਸੰਪਤੀਆ ਪ੍ਰਧਾਨ ਮੰਤਰੀ ਦੀ ਤਾਰੀਫ ਕਰਦੇ ਰਹੇ ਤਾਂ ਡਿਪਟੀ ਚੇਅਰਮੈਨ ਨੇ ਉਨ੍ਹਾਂ ਨੂੰ ਫਿਰ ਰੋਕਿਆ ਅਤੇ ਕਿਹਾ ਕਿ ਉਹ ਕਿਸੇ ਹੋਰ ਵਿਸ਼ੇ 'ਤੇ ਬੋਲ ਰਹੇ ਹਨ, ਉਨ੍ਹਾਂ ਨੂੰ ਬਿੱਲ ਦੇ ਵਿਸ਼ੇ 'ਤੇ ਬੋਲਣਾ ਚਾਹੀਦਾ ਹੈ। ਇਸ ਬਿੱਲ 'ਚ ਝਾਰਖੰਡ ਦੇ ਭੋਗਤਾ ਭਾਈਚਾਰੇ ਨੂੰ ਅਨੁਸੂਚਿਤ ਜਾਤੀਆਂ 'ਚੋਂ ਕੱਢ ਕੇ ਅਨੁਸੂਚਿਤ ਜਨਜਾਤੀਆਂ ਦੀ ਸੂਚੀ 'ਚ ਪਾਉਣ ਦੀ ਵਿਵਸਥਾ ਹੈ।

ਇਹ ਵੀ ਪੜੋ:- Gold and Silver Price Today: ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ, ਜਾਣੋ ਕੀ ਨੇ ਅੱਜ ਦੀਆਂ ਕੀਮਤਾਂ...

ABOUT THE AUTHOR

...view details