ਜੈਪੁਰ :ਭਾਜਪਾ ਵਲੋਂ ਮਹਾਮੰਥਨ ਕੀਤਾ ਜਾ ਰਿਹਾ ਹੈ | ਇਸਦੇ ਚਲਦੇ ਰਾਜਸਥਾਨ ਦੇ ਜੈਪੁਰ ਵਿੱਚ ਭਾਜਪਾ ਦੇ ਰਾਸ਼ਟਰੀ ਅਹੁਦੇਦਾਰਾਂ ਦੀ ਮੀਟਿੰਗ ਚੱਲ ਰਹੀ ਹੈ। ਮੀਟਿੰਗ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਆਗੂਆਂ ਨੂੰ ਸੰਬੋਧਨ ਕਰ ਰਹੇ ਹਨ। ਪੀਐਮ ਮੋਦੀ ਦਾ ਇਹ ਸੰਬੋਧਨ ਵਰਚੁਲੀ ਹੋ ਰਿਹਾ ਹੈ |
ਭਾਜਪਾ ਨੇਤਾਵਾਂ ਨੂੰ ਸੰਬੋਧਿਤ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਜੋ ਸਫਰ ਜਨ ਸੰਘ ਤੋਂ ਸ਼ੁਰੂ ਹੋਇਆ ਅਤੇ ਬੀਜੇਪੀ ਦੇ ਰੂਪ ਵਿੱਚ ਵਧਿਆ, ਜੇਕਰ ਅਸੀਂ ਪਾਰਟੀ ਦੇ ਇਸ ਰੂਪ ਨੂੰ, ਇਸਦੇ ਵਿਸਤਾਰ ਨੂੰ ਦੇਖਦੇ ਹਾਂ ਤਾਂ ਮਾਣ ਹੁੰਦਾ ਹੈ। ਪਰ ਅੱਜ ਮੈਂ ਪਾਰਟੀ ਦੀਆਂ ਉਨ੍ਹਾਂ ਸਾਰੀਆਂ ਸ਼ਖਸੀਅਤਾਂ ਨੂੰ ਪ੍ਰਣਾਮ ਕਰਦਾ ਹਾਂ, ਜਿਨ੍ਹਾਂ ਨੇ ਇਸ ਦੇ ਨਿਰਮਾਣ ਵਿੱਚ ਆਪਣਾ ਖਰਚ ਕੀਤਾ।
ਉਨ੍ਹਾਂ ਕਿਹਾ ਕਿ ਅੱਜ ਇਹ ਸਾਲ ਸਤਿਕਾਰਯੋਗ ਸੁੰਦਰ ਸਿੰਘ ਭੰਡਾਰੀ ਜੀ ਦੀ ਜਨਮ ਸ਼ਤਾਬਦੀ ਦਾ ਸਾਲ ਵੀ ਹੈ। ਅਸੀਂ ਸਾਰੇ ਅਜਿਹੇ ਪ੍ਰੇਰਨਾਦਾਇਕ ਇਨਸਾਨ ਨੂੰ ਦਿਲੋਂ ਸਲਾਮ ਕਰਦੇ ਹਾਂ।ਸੰਬੋਧਨ ਕਰਦੇ ਹੋਏ ਨਰਿੰਦਰ ਮੋਦੀ ਨੇ ਕਿਹਾ ਕਿ ਦੁਨੀਆ ਅੱਜ ਭਾਰਤ ਵੱਲ ਵੱਡੀਆਂ ਉਮੀਦਾਂ ਨਾਲ ਦੇਖ ਰਹੀ ਹੈ। ਇਸੇ ਤਰ੍ਹਾਂ ਭਾਰਤ ਵਿੱਚ ਭਾਜਪਾ ਲਈ ਲੋਕਾਂ ਦਾ ਖਾਸ ਪਿਆਰ ਹੈ।