ਪੰਜਾਬ

punjab

ETV Bharat / bharat

ਭਾਜਪਾ ਨੇਤਾ ਦਾ ਵਿਵਾਦਿਤ ਟਵੀਟ, ਕੈਲਾਸ਼ ਵਿਜੇਵਰਗੀਆ ਨੂੰ ਆਖੀ ਇਹ ਗੱਲ... - ਕੈਲਾਸ਼ ਵਿਜੇਵਰਗੀਆ

ਤ੍ਰਿਪੁਰਾ ਦੇ ਸਾਬਕਾ ਰਾਜਪਾਲ ਤਥਾਗਤ ਰਾਏ ਨੇ ਪਾਰਟੀ ਦੇ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਦੀ ਇੱਕ ਵਿਵਾਦਤ ਤਸਵੀਰ ਸਾਂਝੀ ਕੀਤੀ ਹੈ। ਜਿਸ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ।

ਭਾਜਪਾ ਨੇਤਾ ਦਾ ਵਿਵਾਦਿਤ ਟਵੀਟ ਕੈਲਾਸ਼ ਵਿਜੇਵਰਗੀਆ ਅਤੇ ਕੁੱਤੇ ਦੀ ਤਸਵੀਰ ਕੀਤੀ ਸਾਂਝੀ
ਭਾਜਪਾ ਨੇਤਾ ਦਾ ਵਿਵਾਦਿਤ ਟਵੀਟ ਕੈਲਾਸ਼ ਵਿਜੇਵਰਗੀਆ ਅਤੇ ਕੁੱਤੇ ਦੀ ਤਸਵੀਰ ਕੀਤੀ ਸਾਂਝੀ

By

Published : Oct 26, 2021, 5:46 PM IST

Updated : Oct 26, 2021, 6:39 PM IST

ਹੈਦਰਾਬਾਦ: ਭਾਜਪਾ ਦੇ ਸੀਨੀਅਰ ਨੇਤਾ ਅਤੇ ਤ੍ਰਿਪੁਰਾ ਦੇ ਸਾਬਕਾ ਰਾਜਪਾਲ ਤਥਾਗਤ ਰਾਏ ਨੇ ਪਾਰਟੀ ਦੇ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਨੂੰ ਲੈ ਕੇ ਵਿਵਾਦਿਤ ਤਸਵੀਰ ਟਵੀਟ ਕੀਤੀ ਹੈ। ਤਥਾਗਤ ਰਾਏ ਦੇ ਇਸ ਟਵੀਟ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ।

ਰਾਏ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਪੱਛਮੀ ਬੰਗਾਲ ਦੇ ਭਾਜਪਾ ਇੰਚਾਰਜ ਵਿਜੇਵਰਗੀਆ ਦੀਆਂ ਤਸਵੀਰਾਂ ਦਾ ਕੋਲਾਜ ਸਾਂਝਾ ਕੀਤਾ ਹੈ। ਜਿਸ ਵਿੱਚ ਵਿਜੇਵਰਗੀਆ ਦੀ ਤਸਵੀਰ ਵੋਡਾਫੋਨ ਦੇ ਇਸ਼ਤਿਹਾਰ ਵਾਲੇ ਕੁੱਤੇ ਨਾਲ ਦਿਖਾਈ ਗਈ ਹੈ। ਕੋਲਾਜ ਦੇ ਨਾਲ ਕੈਪਸ਼ਨ ਲਿਖਿਆ ਹੈ, 'ਵੋਡਾਫੋਨ ਪੱਛਮੀ ਬੰਗਾਲ ਵਿੱਚ ਦੁਬਾਰਾ।'

ਇਹ ਵੀ ਪੜ੍ਹੋ:ਅਰੂਸਾ ਆਲਮ ਮਾਮਲੇ 'ਤੇ ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ!

ਦਰਅਸਲ, ਤਥਾਗਤ ਰਾਏ ਨੂੰ ਟੈਗ ਕਰਦੇ ਹੋਏ ਇਕ ਯੂਜ਼ਰ ਨੇ ਟਵਿਟਰ 'ਤੇ ਲਿਖਿਆ ਕਿ ਬੰਗਾਲ 'ਚ ਭਾਜਪਾ ਦੀ ਹਾਰ ਤੋਂ ਬਾਅਦ ਵੀ ਕੈਲਾਸ਼ ਵਿਜੇਵਰਗੀਆ ਹੀ ਪਾਰਟੀ ਇੰਚਾਰਜ ਬਣੇ ਹੋਏ ਹਨ। ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਰਾਏ ਨੇ ਇਹ ਤਸਵੀਰ ਸ਼ੇਅਰ ਕੀਤੀ ਹੈ।

ਭਾਜਪਾ ਨੇਤਾ ਦਾ ਵਿਵਾਦਿਤ ਟਵੀਟ

ਇਸ ਸਾਲ ਮਾਰਚ-ਅਪ੍ਰੈਲ ਵਿੱਚ ਪੱਛਮੀ ਬੰਗਾਲ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਦੋਂ ਤੋਂ ਹੀ ਪਾਰਟੀ ਇੰਚਾਰਜ ਕੈਲਾਸ਼ ਵਿਜੇਵਰਗੀਆ 'ਤੇ ਸਵਾਲ ਉੱਠ ਰਹੇ ਹਨ।

ਵਿਧਾਨ ਸਭਾ ਚੋਣਾਂ 'ਚ ਹਾਰ ਤੋਂ ਬਾਅਦ ਤਥਾਗਤ ਰਾਏ ਨੇ ਪਾਰਟੀ ਇੰਚਾਰਜ ਕੈਲਾਸ਼ ਵਿਜੇਵਰਗੀਆ ਸਮੇਤ ਕਈ ਨੇਤਾਵਾਂ 'ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਇਨ੍ਹਾਂ ਆਗੂਆਂ ’ਤੇ ਪਾਰਟੀ ਨੂੰ ਬਦਨਾਮ ਕਰਨ ਦਾ ਦੋਸ਼ ਲਾਇਆ।

ਇਹ ਵੀ ਪੜ੍ਹੋ:ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਨੇ ਕੀਤੀ ਖੁਦਕੁਸ਼ੀ

Last Updated : Oct 26, 2021, 6:39 PM IST

ABOUT THE AUTHOR

...view details