ਚੰਡੀਗੜ੍ਹ:ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿਧਾਨ ਸਭਾ ਦੀਆਂ ਤਿਆਰੀਆਂ ਤੇਜ ਕਰ ਦਿੱਤੀਆਂ ਹਨ। ਚੋਣਾਂ ਦੀ ਕਮਾਨ ਸੰਭਾਲਣ ਲਈ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ.ਨੱਡਾ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬ ਦੇ ਇੰਚਾਰਜ ਅਤੇ ਸਹਿ ਇੰਚਾਰਜਾਂ ਦੀ ਨਿਯੁਕਤੀ ਕੀਤੀ ਹੈ ਤੇ ਇਸ ਬਾਰੇ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਗਠਨ ਦੇ ਹੋਰ ਅਹੁਦੇਦਾਰਾਂ ਨੂੰ ਸੂਚਨਾ ਵੀ ਭੇਜ ਦਿੱਤੀ ਗਈ ਹੈ।
ਭਾਜਪਾ ਦੇ ਕੌਮੀ ਜਨਰਲ ਸਕੱਤਰ ਅਤੇ ਪਾਰਟੀ ਹੈਡਕੁਆਟਰ ਦੇ ਇੰਚਾਰਜ ਅਰੁਣ ਸਿੰਘ ਨੇ ਇਥੇ ਇੱਕ ਚਿੱਠੀ ਜਾਰੀ ਕਰਕੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਪ੍ਰਭਾਰੀ (incharge)ਲਗਾਇਆ ਹੈ ਤੇ ਉਨ੍ਹਾਂ ਨਾਲ 3 ਸਹਿ ਇੰਚਾਰਜ ਵੀ ਲਗਾਏ ਗਏ ਹਨ। ਸਹਿ ਇੰਚਾਰਜਾਂ ਵਜੋਂ ਦੋ ਕੇਂਦਰੀ ਮੰਤਰੀਆਂ ਹਰਦੀਪ ਸਿੰਘ ਪੁਰੀ, ਮਿਨਾਕਸ਼ੀ ਲੇਖੀ ਅਤੇ ਸੰਸਦ ਮੈਂਬਰ ਵਿਨੋਦ ਚਾਵੜਾ ਨੂੰ ਨਿਯੁਕਤ ਕੀਤਾ ਗਿਆ ਹੈ।
ਹਰਦੀਪ ਸਿੰਘ ਪੁਰੀ ਰਾਜਸਭਾ ਮੈਂਬਰ ਹਨ ਅਤੇ ਪੰਜਾਬ ਦੇ ਖਾਤੇ ਵਿੱਚ ਭਾਜਪਾ ਦੇ ਮੰਤਰੀ ਹਨ। ਉਹ ਇੱਕ ਸਿੱਖ ਚਿਹਰਾ ਹਨ ਤੇ ਭਾਜਪਾ ਨੇ ਉਨ੍ਹਾਂ ਨੂੰ ਪੰਜਾਬ ਦਾ ਸਹਿ ਇੰਚਾਰਜ ਲਗਾ ਕੇ ਸਿੱਖਾਂ ਨੂੰ ਨਾਲ ਲਗਾਉਣ ਦੀ ਚੰਗੀ ਕੋਸ਼ਿਸ਼ ਕੀਤੀ ਹੈ। ਮਿਨਾਕਸ਼ੀ ਲੇਖੀ ਵੀ ਭਾਜਪਾ ਦੀ ਤੇਜ ਤਰਾਰ ਮਹਿਲਾ ਨੇਤਾ ਹਨ। ਭਾਜਪਾ ਨੇ ਇਨ੍ਹਾਂ ਅਸਰਦਾਰ ਕੇਂਦਰੀ ਆਗੂਆਂ ਨੂੰ ਚੋਣਾਂ ਦੌਰਾਨ ਭਾਜਪਾ ਦੀ ਇੰਚਾਰਜਸ਼ਿੱਪ ਦੇ ਕੇ ਇੱਕ ਚੰਗਾ ਸੁਨੇਹਾ ਦਿੱਤਾ ਹੈ ਕਿ ਭਾਜਪਾ ਵਿਧਾਨਸਭਾ ਚੋਣਾਂ ਵਿੱਚ ਤਗੜੇ ਹੋ ਕੇ ਉਤਰੇਗੀ।