ਨਵੀਂ ਦਿੱਲੀ: ਬਾਲੀਵੁੱਡ ਦੇ ਦਿੱਗਜ ਅਦਾਕਾਰ ਨਸੀਰੂਦੀਨ ਸ਼ਾਹ (Naseeruddin Shah) ਅੱਜ ਆਪਣਾ 71ਵਾਂ ਜਨਮਦਿਨ ਮਨਾ ਰਹੇ ਹਨ। ਨਸੀਰੂਦੀਨ ਸ਼ਾਹ ਦਾ ਜਨਮ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜਿਲ੍ਹੇ ਚ 20 ਜੁਲਾਈ 1950 ਚ ਹੋਇਆ ਸੀ। ਨਸ਼ੀਰੂਦੀਨ ਸ਼ਾਹ 4 ਦਹਾਕਿਆਂ ਤੋਂ ਵੱਧ ਸਮੇਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ ਅਤੇ ਅੱਜ ਵੀ ਅਦਾਕਾਰੀ ਦੀ ਦੁਨੀਆ ਚ ਸਰਗਰਮ ਹਨ।
ਦੋ ਸ਼ਰਟਾਂ ਨਾਲ ਕੀਤੀ ਸੀ ਪੂਰੀ ਫਿਲਮ ਦੀ ਸ਼ੁਟਿੰਗ
ਦੱਸ ਦਈਏ ਕਿ ਨਸੀਰੂਦੀਨ ਸ਼ਾਹ ਨੇ ਸਾਲ 1975 ਚ ਆਈ ਫਿਲਮ ਨਿਸ਼ਾਂਤ ਤੋਂ ਬਾਲੀਵੁੱਡ ਚ ਆਪਣਾ ਦਮਦਾਰ ਡੇਬਿਉ ਕੀਤਾ ਸੀ। ਇਸ ਅਦਾਕਾਰ ਦੀ ਐਕਟਿੰਗ ਨੂੰ ਹਰ ਕਿਸੇ ਵੱਲੋਂ ਪਸੰਦ ਕੀਤਾ ਗਿਆ ਸੀ। ਫਿਲਮ ਕਥਾ ’ਚ ਉਨ੍ਹਾਂ ਦਾ ਸਭ ਤੋਂ ਸਰਲ ਅੰਦਾਜ ਨਜਰ ਆਇਆ ਸੀ। ਇਸ ਫਿਲਮ ’ਚ ਉਨ੍ਹਾਂ ਦੇ ਨਾਲ ਫਾਰੂਖ ਸ਼ੇਖ ਅਤੇ ਦੀਪਤੀ ਨਵਲ ਨਜਰ ਆਈ ਸੀ। ਕਿਹਾ ਜਾਂਦਾ ਹੈ ਕਿ ਇਸ ਫਿਲਮ ਚ ਹਰ ਇੱਕ ਕਾਸਟ ਨੂੰ ਇੱਕ ਤੋਂ ਇੱਕ ਵਧੀਆ ਕਪੜੇ ਪਾਉਣ ਨੂੰ ਦਿੱਤੇ ਗਏ ਸੀ ਪਰ ਨਸੀਰੂਦੀਨ ਸ਼ਾਹ ਦੇ ਕਿਰਦਾਰ ਨੂੰ ਪੂਰੀ ਫਿਲਮ ਚ ਸਿਰਫ 2 ਸਫੇਦ ਸ਼ਰਟ ਦਿੱਤੇ ਗਏ ਸੀ ਜਿਨ੍ਹਾਂ ਨੂੰ ਪਾ ਕੇ ਉਨ੍ਹਾਂ ਨੇ ਪੂਰੀ ਫਿਲਮ ਦੀ ਸ਼ੁਟਿੰਗ ਕੀਤੀ ਸੀ।