ਬਿਲਾਸਪੁਰ: ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਇੱਕ ਖੌਫਨਾਕ ਮੰਜ਼ਰ ਵੇਖਣ ਨੂੰ ਮਿਲਿਆ ਹੈ। ਸਾਕਰੀ ਥਾਣਾ ਖੇਤਰ 'ਚ ਇਕ ਔਰਤ ਦੀ ਲਾਸ਼ ਟੁਕੜਿਆਂ 'ਚ ਮਿਲੀ ਹੈ। ਕਤਲ ਕੀਤੀ ਗਈ ਲਾਸ਼ ਨੂੰ ਟੁਕੜਿਆਂ ਵਿੱਚ ਕੱਟ ਕੇ ਪਾਣੀ ਦੀ ਟੈਂਕੀ ਵਿੱਚ ਛੁਪਾ ਦਿੱਤਾ ਗਿਆ ਸੀ। ਪੁਲਿਸ ਨੂੰ ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਪੁਲਿਸ ਚੋਰੀ ਦੇ ਦੂਜੇ ਮਾਮਲੇ 'ਚ ਸ਼ੱਕ ਦੇ ਆਧਾਰ 'ਤੇ ਨੌਜਵਾਨ ਦੇ ਘਰ ਪਹੁੰਚੀ। ਮੁਲਜ਼ਮ ਪਤੀ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਜਾਰੀ ਹੈ।
2 ਮਹੀਨੇ ਪਹਿਲਾਂ ਕੀਤਾ ਸੀ ਪਤਨੀ ਦਾ ਕਤਲ :ਪੁਲਸ ਪੁੱਛਗਿੱਛ 'ਚ ਸਾਹਮਣੇ ਆਇਆ ਹੈ ਕਿ ਗੀਤਾਂਜਲੀ ਨਗਰ 'ਚ ਰਹਿਣ ਵਾਲੇ ਤਖਤਪੁਰ ਦੇ ਨੌਜਵਾਨ ਪਵਨ ਠਾਕੁਰ ਨੇ ਸਤੀ ਸਾਹੂ ਨਾਂ ਦੀ ਲੜਕੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਮੁਲਜ਼ਮ ਨੌਜਵਾਨ ਸੀਸੀਟੀਵੀ ਲਗਾਉਣ ਦਾ ਕੰਮ ਕਰਦਾ ਸੀ, ਉਸ ਦੇ ਦੋ ਬੱਚੇ ਸਨ। ਪਰ ਮੁਲਜ਼ਮ ਪਵਨ ਠਾਕੁਰ ਨੂੰ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਸੀ। ਇਸੇ ਸ਼ੱਕ ਦੇ ਚੱਲਦਿਆਂ ਉਹ ਦੋ ਮਹੀਨੇ ਪਹਿਲਾਂ ਪਹਿਲਾਂ ਆਪਣੇ ਦੋ ਬੱਚਿਆਂ ਨੂੰ ਪਿੰਡ ਛੱਡ ਗਿਆ ਅਤੇ ਪਤਨੀ ਦਾ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਪੋਲੀਥੀਨ ਵਿੱਚ ਟੁਕੜਿਆਂ ਵਿੱਚ ਬੰਨ੍ਹ ਕੇ ਪਾਣੀ ਵਾਲੀ ਟੈਂਕੀ ਵਿੱਚ ਰੱਖ ਦਿੱਤਾ। ਇਸ ਦੌਰਾਨ ਮੁਲਜ਼ਮ ਨੇ ਲਾਸ਼ ਨੂੰ ਲੁਕਾਉਣ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਉਸ ਨੂੰ ਮੌਕਾ ਨਹੀਂ ਮਿਲਿਆ।