ਬਿਹਾਰ : ਬਿਹਾਰ ਦਿਵਸ ’ਤੇ ਪਟਨਾ ਦੇ ਗਾਂਧੀ ਮੈਦਾਨ ’ਚ ਕਰਵਾਏ ਗਏ ਤਿੰਨ ਦਿਨਾਂ ਸਮਾਗਮ ਦੇ ਆਖ਼ਰੀ ਦਿਨ ਵੀਰਵਾਰ ਨੂੰ ਕਰੀਬ 300 ਬੱਚਿਆਂ ’ਚ ਕਮਜ਼ੋਰੀ, ਚੱਕਰ ਆਉਣ ਸਿਰ ਤੇ ਸਰੀਰ ਦਰਦ, ਬੁਖਾਰ, ਉਲਟੀ ਤੇ ਦਸਤ ਦੀ ਸ਼ਿਕਾਇਤ ਤੋਂ ਬਾਅਦ ਹਫੜਾ- ਦਫੜੀ ਮਚ ਗਈ। ਇਸ ਤੋ ਬਾਅਦ ਬੁੱਧਵਾਰ ਸ਼ਾਮੀਂ ਕੁਝ ਬੱਚੇ ਬਿਮਾਰ ਹੋ ਗਏ।
ਵੀਰਵਾਰ ਨੂੰ ਇਹ ਗਿਣਤੀ ਵੱਧ ਗਈ। ਗਾਂਧੀ ਮੈਦਾਨ ’ਚ ਬਣੇ ਅਸਥਾਈ ਹਸਪਤਾਲ ’ਚ 157 ਬੱਚਿਆਂ ਜੀ ਰਜਿਸਟ੍ਰੇਸ਼ਨ ਕਰ ਕੇ ਇਲਾਜ ਕੀਤਾ ਗਿਆ। ਭੀੜ ਵਧਣ ਤੋਂ ਬਾਅਦ ਅਧਿਕਾਰੀਆਂ ਨੇ ਰਜਿਸਟ੍ਰੇਸ਼ਨ ਰੱਦ ਕਰ ਕੇ ਸਿੱਧਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ।
ਗੰਭੀਰ ਬੱਚਿਆਂ ਨੂੰ 16 ਐਂਬੂਲੈਂਸ ਰਾਹੀਂ ਪੀਐੱਮਸੀਐੱਚ (PMCH) ਭੇਜਿਆ ਗਿਆ। ਦੇਰ ਸ਼ਾਮ ਤਕ ਪੀਐੱਮਸੀਐੱਚ (PMCH) ਦੀ ਮੁੱਖ ਐਮਰਜੈਂਸੀ ’ਚ ਇਕ ਹੋਰ ਸ਼ਿਸ਼ੂ ਰੋਗ ’ਚ 11 ਬੱਚੇ ਦਾਖ਼ਲ ਸਨ। ਉੱਧਰ 17 ਬੱਚਿਆਂ ਨੂੰ ਸ਼ਿਸ਼ੂ ਰੋਗ ਦੀ ਓਪੀਡੀ (OPD) ’ਚੋਂ ਇਲਾਜ ਕਰਵਾ ਕੇ ਵਾਪਸ ਗਾਂਧੀ ਮੈਦਾਨ ਆਰਾਮ ਕਰਨ ਲਈ ਭੇਜ ਦਿੱਤਾ ਗਿਆ।
ਸਮਾਗਮ ’ਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 1215 ਬੱਚੇ ਆਏ ਹਨ। ਮਧੇਪੁਰਾ ਦੀ ਅੱਠ ਸਾਲਾ ਸੋਹਾਨੀ ਤੇ 15 ਸਾਲਾ ਸ਼ਿਵਾਨੀ ਸਿੰਘ ਨੇ ਦੱਸਿਆ ਕਿ ਬੁੱਧਵਾਰ ਸ਼ਾਮੀਂ ਨਾਸ਼ਤਾ ਖਾਣ ਲਈ ਦਿੱਤਾ ਗਿਆ। ਉਹ ਖਾਣ ਤੋਂ ਬਾਅਦ ਕਮਜ਼ੋਰੀ ਉਲਟੀ ਤੇ ਚੱਕਰ ਆਉਣੇ ਸ਼ੁਰੂ ਹੋ ਗਏ। ਜਿਨ੍ਹਾਂ ਨੇ ਰਾਤ ਨੂੰ ਪਨੀਰ ਦੀ ਸਬਜ਼ੀ ਤੇ ਛੋਲਿਆਂ ਦੀ ਦਾਲ ਖਾਧੀ ਸੀ। ਉਨ੍ਹਾਂ ਦੀ ਹਾਲਤ ਸਵੇਰੇ ਹੋਰ ਵਿਗੜ ਗਈ।
ਇਸ ਤੋਂ ਬਾਅਦ ਟੈਂਕਰ ’ਚ ਭਰਿਆ ਪਾਣੀ ਬੋਤਲਾਂ ’ਚ ਭਰ ਕੇ ਪੀਣ ਲਈ ਦਿੱਤਾ ਗਿਆ। ਜ਼ਮੀਨ ’ਚ ਜਿੱਥੇ ਸੌਣ ਦਾ ਪ੍ਰਬੰਧ ਕੀਤਾ ਗਿਆ ਸੀ। ਉੱਥੇ ਲੱਗੇ ਬਹੁਤੇ ਪੱਖੇ ਖ਼ਰਾਬ ਸਨ। ਮੱਛਰ ਲੜਨ ’ਤੇ ਗਾਰਡ ਦੇਰ ਰਾਤ ਆ ਕੇ ਸੁੱਤਿਆਂ ਹੋਇਆਂ ’ਤੇ ਛਿੜਕਾਅ ਕਰ ਜਾਂਦੇ ਸਨ। ਬਾਥਰੂਮ ’ਚ ਪਾਣੀ ਖ਼ਤਮ ਨਾ ਹੋ ਜਾਵੇ। ਇਸ ਲਈ ਬੱਚੇ ਰਾਤ ਦੋ ਵਜੇ ਤੋਂ ਹੀ ਨਹਾਉਣ ਲੱਗ ਜਾਂਦੇ ਸਨ।
ਵੀਰਵਾਰ ਨੂੰ ਪ੍ਰੀਖਿਆ ਦੇ ਨਾਂ ’ਤੇ ਸਵੇਰੇ ਤਿੰਨ ਵਜੇ ਸਾਰਿਆਂ ਨੂੰ ਜਗਾ ਦਿੱਤਾ ਗਿਆ। ਸਵੇਰੇ ਨਾਸ਼ਤੇ ’ਚ ਪੂੜੀ-ਸਬਜ਼ੀ, ਦੁਪਹਿਰ ਨੂੰ ਦਾਲ, ਚਾਵਲ, ਭੁਜੀਆ, ਸਲਾਦ, ਪਾਪੜ ਤੇ ਮਠਿਆਈ ਦਿੱਤੀ ਜਾਂਦੀ ਸੀ। ਸਲਾਦ ਖੁੱਲ੍ਹੀ ਥਾਂ ’ਤੇ ਗਰਮੀ ’ਚ ਰੱਖਣ ਨਾਲ ਖ਼ਰਾਬ ਹੋ ਗਿਆ ਸੀ।
ਇਹ ਵੀ ਪੜ੍ਹੋ :-ਯੂਕਰੇਨ ਤੋਂ ਆਏ ਵਿਦਿਆਰਥੀਆਂ ਨੇ ਕਿਹਾ ਦਾਖ਼ਲੇ ਨਾ ਮਿਲਣ ’ਤੇ ਭਗਵੰਤ ਮਾਨ ਮੁਹਰੇ ਲੱਗੇਗਾ ਧਰਨਾ