ਚੰਡੀਗੜ੍ਹ: ਪੰਜਾਬ ਦੇ ਨਵੇਂ ਮੁੱਖ ਮੰਤਰੀ (The new Chief Minister of Punjab) ਦੇ ਚਿਹਰੇ ਨੂੰ ਲੈਕੇ ਸਸਪੈਂਸ ਬਣਿਆ ਹੋੲਆਿ ਹੈ ਪਰ ਅਜਿਹੇ 'ਚ ਹਰ ਕੋਈ ਸਿਆਸਤਦਾਨ ਆਪਣੇ ਮਨ ਦੀ ਗੱਲ ਸੋਸ਼ਲ ਮੀਡੀਆਂ 'ਤੇ ਰੱਖ ਰਿਹਾ ਹੈ।
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਅ ਦਿੱਤੀ ਹੈ। ਗਹਿਲੋਤ ਨੇ ਕਿਹਾ ਮੈਨੂੰ ਉਮੀਦ ਹੈ ਕਿ ਕੈਪਟਨ ਅਮਰਿੰਦਰ ਸਿੰਘ ਜੀ ਅਜਿਹਾ ਕੋਈ ਕਦਮ ਨਹੀਂ ਚੁੱਕਣਗੇ ਜਿਸ ਨਾਲ ਕਾਂਗਰਸ ਪਾਰਟੀ ਨੂੰ ਨੁਕਸਾਨ ਹੋਵੇ। ਕੈਪਟਨ ਸਾਹਿਬ ਨੇ ਖੁਦ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਸਾਢੇ ਨੌ ਸਾਲ ਮੁੱਖ ਮੰਤਰੀ ਵਜੋਂ ਰੱਖਿਆ ਸੀ। ਉਸ ਨੇ ਆਪਣੀ ਯੋਗਤਾ ਅਨੁਸਾਰ ਸਰਬੋਤਮ ਢੰਗ ਨਾਲ ਕੰਮ ਕਰਕੇ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਹੈ।