ਦਿੱਲੀ:ਦਿੱਲੀ ਦੇ ਗਾਜ਼ੀਪੁਰ ਅਤੇ ਟਿਕਰੀ ਬਾਰਡਰ (Ghazipur,Tikri border) ਤੋਂ ਬੈਰੀਕੇਡ ਹਟਾਉਣ ਅਤੇ ਰਸਤਾ ਪੂਰੀ ਤਰ੍ਹਾਂ ਖੋਲ੍ਹਣ ਨੂੰ ਲੈ ਕੇ ਕਿਸਾਨ ਆਗੂਆਂ ਅਤੇ ਪੁਲਿਸ ਪ੍ਰਸ਼ਾਸਨ ਦਰਮਿਆਨ ਪੈਦਾ ਹੋਏ ਟਕਰਾਅ ਪੈਦਾ ਹੋ ਗਏ ਹਨ। ਜਿਸ ਨੂੰ ਲੈ ਕੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਜੇਕਰ ਉਹ ਅਜਿਹਾ ਕਰਦੇ ਹਨ ਤਾਂ ਕਿਸਾਨ ਥਾਣਿਆਂ, ਡੀਐਮ ਦਫ਼ਤਰਾਂ ਵਿੱਚ ਆਪਣੇ ਟੈਂਟ ਲਗਾਉਣਗੇ।
ਸਰਕਾਰੀ ਦਫ਼ਤਰਾਂ ਨੂੰ ਬਣਾ ਦੇਵਾਂਗੇ ਦਾਣਾ ਮੰਡੀ
ਰਾਕੇਸ਼ ਟਿਕੈਤ ਨੇ ਆਪਣੇ ਰਵਾਇਤੀ ਅੰਦਾਜ਼ 'ਚ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕਿਸਾਨਾਂ ਨੂੰ ਜਬਰੀ ਹਟਾਇਆ ਗਿਆ ਤਾਂ ਅਸੀਂ ਸਰਕਾਰੀ ਦਫ਼ਤਰਾਂ ਨੂੰ ਦਾਣਾ ਮੰਡੀ ਬਣਾ ਦੇਵਾਂਗੇ।
ਕਿਸਾਨ ਥਾਣਿਆਂ ਵਿੱਚ ਲਗਾ ਦੇਣਗੇ ਟੈਂਟ
ਟਿਕੈਤ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਹੈ ਕਿ ਪ੍ਰਸ਼ਾਸਨ ਵੱਲੋਂ ਜੇ.ਸੀ.ਬੀ ਰਾਹੀਂ ਧਰਨਾਕਾਰੀ ਕਿਸਾਨਾਂ ਦੇ ਟੈਂਟ ਹਟਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜੇਕਰ ਉਹ ਅਜਿਹਾ ਕਰਦੇ ਹਨ ਤਾਂ ਕਿਸਾਨ ਥਾਣਿਆਂ ਵਿੱਚ ਟੈਂਟ ਲਗਾ ਦੇਣਗੇ।
ਨਵੰਬਰ ਦੇ ਅੰਤ 'ਚ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦਾ ਹੋ ਜਾਵੇਗਾ ਇੱਕ ਸਾਲ
ਦਿੱਲੀ ਪੁਲਿਸ ਨੇ ਵੀਰਵਾਰ ਰਾਤ ਤੋਂ ਗਾਜ਼ੀਪੁਰ ਅਤੇ ਟਿੱਕਰੀ ਸਰਹੱਦਾਂ ਤੋਂ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿੱਤੇ ਹਨ, ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ (farm laws) ਵਿਰੁੱਧ ਲੰਬੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਧਿਆਨ ਯੋਗ ਹੈ ਕਿ ਇਹ ਸੜਕਾਂ ਕਰੀਬ 11 ਮਹੀਨਿਆਂ ਤੋਂ ਬੰਦ ਹਨ ਅਤੇ ਦਿੱਲੀ 'ਚ ਨਵੰਬਰ ਦੇ ਅੰਤ ਤੋਂ ਦਿੱਲੀ ਦੇ ਸਿੰਘੂ, ਟਿੱਕਰੀ ਅਤੇ ਗਾਜ਼ੀਪੁਰ ਸਰਹੱਦਾਂ 'ਤੇ ਕਿਸਾਨਾਂ ਦਾ ਇੱਕ ਸਾਲ ਦਾ ਅੰਦੋਲਨ ਹੋਵੇਗਾ।
ਇਹ ਵੀ ਪੜ੍ਹੋ:ਟਿੱਕਰੀ ਬਾਰਡਰ 'ਤੇ ਬੈਰੀਅਰ ਹਟਾਉਣ ਦੌਰਾਨ ਤਣਾਅ, ਰਾਜੇਵਾਲ ਨੇ ਕੀਤੀ ਇਹ ਅਪੀਲ