ਚੰਡੀਗੜ੍ਹ:ਅਜਨਾਲਾ ਸ਼ਹਿਰ ਦੇ ਇੱਕ ਪੁਰਾਣੇ ਖੂਹ ਵਿੱਚੋਂ ਵੱਡੀ ਗਿਣਤੀ ਵਿੱਚ ਮਨੁੱਖੀ ਪਿੰਜਰ ਮਿਲਣ (male skeletons found in Punjab) ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਖੁਲਾਸਾ ਹੋਇਆ ਕਿ ਉਹ ਪਿੰਜਰ ਦੇਸ਼ ਦੀ ਪਹਿਲੀ ਆਜ਼ਾਦੀ ਦੀ ਲੜਾਈ ਵਿੱਚ ਲੜਨ ਵਾਲੇ ਭਾਰਤ ਦੇ ਬਹਾਦਰ ਸੈਨਿਕਾਂ ਦੇ ਸਨ, ਜਿਨ੍ਹਾਂ ਦਾ ਅੰਗਰੇਜ਼ਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ।
2014 ਵਿੱਚ ਮਿਲੇ ਸਨ ਪਿੰਜਰ: ਇੱਕ ਅਧਿਐਨ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ 2014 ਵਿੱਚ ਪੰਜਾਬ ਵਿੱਚ ਖੁਦਾਈ ਕੀਤੇ ਗਏ 165 ਸਾਲ ਪੁਰਾਣੇ ਮਨੁੱਖੀ ਪਿੰਜਰ ਗੰਗਾ ਦੇ ਮੈਦਾਨਾਂ ਦੇ ਭਾਰਤੀ ਸੈਨਿਕਾਂ ਦੇ ਹਨ, ਜਿਨ੍ਹਾਂ ਨੂੰ 1857 ਦੇ ਭਾਰਤੀ ਸੁਤੰਤਰਤਾ ਸੰਗਰਾਮ ਦੇ ਵਿਦਰੋਹ ਦੌਰਾਨ ਬ੍ਰਿਟਿਸ਼ ਫੌਜ ਦੁਆਰਾ ਮਾਰਿਆ ਗਿਆ ਸੀ, ਪਰ ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਹ ਪਿੰਜਰ 1947 ਵਿਚ ਭਾਰਤ ਅਤੇ ਪਾਕਿਸਤਾਨ ਦੀ ਵੰਡ ਦੌਰਾਨ ਹੋਏ ਦੰਗਿਆਂ ਵਿਚ ਮਾਰੇ ਗਏ ਲੋਕਾਂ ਦੇ ਹਨ।
ਇਤਿਹਾਸਕਾਰਾਂ ਅਨੁਸਾਰ, ਬੰਗਾਲ ਦੀ ਜੱਦੀ ਪੈਦਲ ਫ਼ੌਜ ਦੀ 26ਵੀਂ ਰੈਜੀਮੈਂਟ ਨਾਲ ਸਬੰਧਤ ਕੁੱਲ 500 ਸਿਪਾਹੀਆਂ, ਜੋ ਪੰਜਾਬ (ਇਸ ਵੇਲੇ ਪਾਕਿਸਤਾਨ ਵਿੱਚ) ਮੀਆਂ ਮੀਰ ਵਿੱਚ ਤਾਇਨਾਤ ਸਨ, ਨੇ ਬਗ਼ਾਵਤ ਦੌਰਾਨ ਅੰਗਰੇਜ਼ਾਂ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਸੀ। ਬ੍ਰਿਟਿਸ਼ ਡਿਪਟੀ ਕਮਿਸ਼ਨਰ ਫਰੈਡਰਿਕ ਹੈਨਰੀ ਕੂਪਰ ਦੀ ਅਗਵਾਈ ਹੇਠ ਸਮੂਹ ਦੇ 218 ਲੋਕਾਂ ਨੂੰ ਗੋਲੀ ਮਾਰ ਕੇ ਕਤਲ ਕੀਤਾ ਗਿਆ ਸੀ। 282, ਜੋ ਬਚ ਗਏ ਸਨ, ਨੂੰ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਦੇ ਅਜਨਾਲਾ ਲਿਜਾਇਆ ਗਿਆ ਸੀ, ਜਿੱਥੇ 217 ਨੂੰ ਗੋਲੀ ਮਾਰ ਕੇ ਸਬੰਧਤ ਖੂਹ ਵਿੱਚ ਸੁੱਟ ਦਿੱਤਾ ਗਿਆ ਸੀ।
ਕਿਹਾ ਜਾਂਦਾ ਹੈ ਕਿ ਜਿਹੜੇ 45 ਬਚੇ ਸਨ, ਉਨ੍ਹਾਂ ਨੂੰ ਖੂਹ ਦੇ ਅੰਦਰ ਜ਼ਿੰਦਾ ਦਫ਼ਨ ਕਰ ਦਿੱਤਾ ਗਿਆ ਸੀ, ਅਤੇ ਢਾਂਚੇ ਨੂੰ ਮਿੱਟੀ ਅਤੇ ਚੂਨੇ ਦੀ ਵਰਤੋਂ ਕਰਕੇ ਸੀਲ ਕਰ ਦਿੱਤਾ ਗਿਆ ਸੀ। ਅਧਿਐਨ 2014 ਵਿੱਚ ਸ਼ੁਰੂ ਹੋਇਆ ਸੀ ਜਦੋਂ ਇੱਕ ਗੁਰਦੁਆਰੇ ਦੇ ਹੇਠਾਂ ਖੂਹ ਦੀ ਖੋਜ ਕੀਤੀ ਗਈ ਸੀ।
ਇਹ ਵੀ ਪੜੋ:ਬੱਸ ਸਟੈਂਡ ’ਚ ਖੜ੍ਹੀਆਂ ਬੱਸਾਂ ਨੂੰ ਲੱਗੀ ਅੱਗ, ਇੱਕ ਵਿਅਕਤੀ ਜ਼ਿੰਦਾ ਸੜਿਆ
ਗੰਗਾ ਦੇ ਮੈਦਾਨਾਂ ਤੋਂ ਸੈਨਿਕਾਂ ਦੇ ਪਿੰਜਰ: ਦੱਸਿਆ ਜਾ ਰਿਹਾ ਹੈ ਕਿ ਪਿੰਜਰ ਅਸਲ ਵਿੱਚ ਗੰਗਾ ਦੇ ਮੈਦਾਨਾਂ ਵਿੱਚ ਯੂਪੀ ਤੋਂ ਉੜੀਸਾ ਤੱਕ ਦੇ ਸੈਨਿਕਾਂ ਦੇ ਸਨ। ਦੱਸ ਦਈਏ ਕਿ ਇਹ ਖੁਲਾਸਾ ਜਰਨਲ ਫਰੰਟੀਅਰਸ ਇਨ ਜੈਨੇਟਿਕਸ ਵਿੱਚ ਪ੍ਰਕਾਸ਼ਿਤ ਤਾਜ਼ਾ ਅਧਿਐਨ ਨਾਲ ਹੋਇਆ ਹੈ। ਹਾਲਾਂਕਿ ਮਾਮਲੇ ਵਿੱਚ ਸਬੂਤਾਂ ਦੀ ਘਾਟ ਹੋਣ ਕਾਰਨ ਅਜੇ ਬਹਿਸ ਜਾਰੀ ਹੈ ਕਿ ਇਹ ਸੈਨਿਕ ਕਿੱਥੋਂ ਦੇ ਸਨ। ਬਨਾਰਸ ਹਿੰਦੂ ਯੂਨੀਵਰਸਿਟੀ, ਵਾਰਾਣਸੀ, ਯੂਪੀ ਦੇ ਜ਼ੂਆਲੋਜੀ ਵਿਭਾਗ ਦੇ ਪ੍ਰੋਫੈਸਰ ਗਿਆਨੇਸ਼ਵਰ ਚੌਬੇ ਨੇ ਕਿਹਾ ਕਿ ਇਹ ਅਧਿਐਨ "ਭਾਰਤ ਦੇ ਪਹਿਲੇ ਸੁਤੰਤਰਤਾ ਸੰਗਰਾਮ ਦੇ ਅਣਗੌਲੇ ਨਾਇਕਾਂ" ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਅਧਿਆਏ ਹੈ।