ਹੈਦਰਾਬਾਦ:ਦੇਸ਼ ਤੇ ਵਿਦੇਸ਼ਾਂ ਵਿੱਚ ਓਮੀਕਰੋਨ ਦੇ ਨਾਲ-ਨਾਲ ਕੋਰੋਨਾ ਨੇ ਵੀ ਫਿਰ ਤੋਂ ਆਪਣਾ ਕਹਿਰ ਵਰ੍ਹਾ ਰੱਖਿਆ ਹੈ, ਜਿਸ ਕਰਕੇ ਬਹੁਤ ਸਾਰੀਆਂ ਅੰਤਰਰਾਸ਼ਟਰੀ ਉਡਾਨਾਂ ਤੇ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।
ਜਿਸ ਤਹਿਤ ਹੀ ਆਸਟ੍ਰੇਲੀਆ ਸਰਕਾਰ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਵੱਡੀ ਰਾਹਤ ਦਿੱਤੀ ਹੈ, ਇਸ ਤਹਿਤ ਆਸਟ੍ਰੇਲੀਆ ਆਉਣ ਵਾਲੇ ਯਾਤਰੀਆਂ ਲਈ ਹੁਣ 24 ਘੰਟੇ ਪਹਿਲਾ ਦਾ ਪੀ.ਸੀ.ਆਰ ਟੈਸਟ ਦਾ ਨੈਗਟਿਵ ਨਤੀਜਾ ਦੇਣਾ ਦੀ ਲੋੜ ਨਹੀ ਹੋਵੇਗਾ। ਕਿਉਕਿ ਇਸ ਦੀ ਥਾਂ ਹੁਣ ਨਵਾਂ ਰੂਲ ਬਣਾਇਆ ਹੈ, ਜਿਸ ਤਹਿਤ 24 ਘੰਟਿਆਂ ਨਕਾਤਰਮਕ ਰੈਪਿਡ ਐਂਟੀਜਨ ਕਰਵਾਉਣਾ ਹੋਵੇਗਾ।