ਪੰਜਾਬ

punjab

ETV Bharat / bharat

ਨਕਸਲੀਆਂ ਨੇ ਜਵਾਨਾਂ ਨਾਲ ਭਰੀ ਬੱਸ ਬੰਬ ਨਾਲ ਉਡਾਈ, 4 ਸ਼ਹੀਦ - ਹਮਲੇ ਵਿੱਚ 3 ਜਵਾਨ ਸ਼ਹੀਦ

ਕਡੇਨਾਰ ਅਤੇ ਮੰਦੋਡਾ ਨੇੜੇ ਨਕਸਲੀਆਂ ਨੇ ਇੱਕ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਹੈ। ਨਕਸਲਵਾਦੀਆਂ ਨੇ ਫੌਜੀਆਂ ਨਾਲ ਭਰੀ ਬੱਸ ਨੂੰ ਉਡਾ ਦਿੱਤਾ।

ਨਕਸਲੀਆਂ ਨੇ ਜਵਾਨਾਂ ਨਾਲ ਭਰੀ ਬੱਸ ਨੂੰ ਬੰਬ ਨਾਲ ਉਡਾਇਆ, 3 ਸ਼ਹੀਦ
ਨਕਸਲੀਆਂ ਨੇ ਜਵਾਨਾਂ ਨਾਲ ਭਰੀ ਬੱਸ ਨੂੰ ਬੰਬ ਨਾਲ ਉਡਾਇਆ, 3 ਸ਼ਹੀਦ

By

Published : Mar 23, 2021, 5:43 PM IST

Updated : Mar 23, 2021, 7:50 PM IST

ਨਾਰਾਇਣਪੁਰ: ਕਡੇਨਾਰ ਅਤੇ ਮੰਦੋਡਾ ਨੇੜੇ ਨਕਸਲੀਆਂ ਨੇ ਇੱਕ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਹੈ। ਨਕਸਲਵਾਦੀਆਂ ਨੇ ਫੌਜੀਆਂ ਨਾਲ ਭਰੀ ਬੱਸ ਨੂੰ ਉਡਾ ਦਿੱਤਾ।

ਹਮਲੇ ਵਿੱਚ 3 ਜਵਾਨ ਸ਼ਹੀਦ ਹੋਏ ਹਨ। 8 ਤੋਂ ਵੱਧ ਜਵਾਨ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਡੀਆਰਜੀ ਜਵਾਨ ਬੱਸ ਵਿੱਚ ਸਵਾਰ ਸੀ। ਜ਼ਿਲ੍ਹੇ ਦੇ ਐਸਪੀ ਮੋਹਿਤ ਗਰਗ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਘਟਨਾ ਤੋਂ ਬਾਅਦ ਵੱਡੀ ਗਿਣਤੀ 'ਚ ਸੁਰੱਖਿਆ ਕਰਮਚਾਰੀ ਮੌਕੇ' ਤੇ ਰਵਾਨਾ ਹੋ ਗਏ ਹਨ। ਘਟਨਾ ਦੀ ਜਾਣਕਾਰੀ ਮਿਲਣ ਦੇ ਬਾਅਦ ਛਤੀਸਗੜ੍ਹ ਦੇ ਰਾਜਪਾਲ ਅਨੁਸੁਈਆ ਉਇਕੇ ਨੇ ਸ਼ਹੀਦਾਂ ਦੇ ਪ੍ਰਤੀ ਦੁਖ ਜਤਾਇਆ। ਰਾਜਪਾਲ ਨੇ ਫੱਟੜ ਜਵਾਨਾਂ ਦੇ ਲਈ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ।

ਹਮਲੇ ਵਿੱਚ ਜ਼ਖਮੀ ਹੋਏ ਜਵਾਨਾਂ ਨੂੰ ਨੇੜਲੇ ਘੋੜਾਈ ਸਿਹਤ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ ਹੈ। ਗੰਭੀਰ ਰੂਪ ਨਾਲ ਜ਼ਖ਼ਮੀ ਜਵਾਨਾਂ ਨੂੰ ਨਾਰਾਇਣਪੁਰ ਜ਼ਿਲ੍ਹਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਵਿੱਚ ਵੀ ਕੁਝ ਜਵਾਨ ਨੂੰ ਬਿਹਤਰ ਇਲਾਜ ਲਈ ਰਾਏਪੁਰ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਬਸਤਰ ਦੇ ਆਈਜੀ ਸੁੰਦਰਰਾਜ ਪੀ ਨੇ 4 ਜਵਾਨਾਂ ਦੇ ਸ਼ਹੀਦ ਹੋਣ ਦੀ ਪੁਸ਼ਟੀ ਕੀਤੀ ਹੈ। ਹਮਲੇ ਵਿੱਚ ਕਈ ਜਵਾਨ ਫੱਟੜ ਹਨ। ਬਸ ਵਿੱਚ 30 ਜਵਾਨ ਸਵਾਰ ਸੀ ਹਮਲਾ ਘੌੜਾਈ ਅਤੇ ਪੱਲੀਨਾਰ ਦੇ ਵਿਚਾਲੇ ਹੋਇਆ ਹੈ।

ਜ਼ਿਲ੍ਹੇ ਦੇ ਐਸਪੀ ਅਤੇ ਡੀਜੀਪੀ ਨੇ ਇਸ ਘਟਨਾ ‘ਤੇ ਨਜ਼ਰ ਰੱਖੀ ਹੋਈ ਹੈ। ਘਟਨਾ ਤੋਂ ਬਾਅਦ ਜਵਾਨ ਇਸ ਖੇਤਰ ਦੀ ਭਾਲ ਕਰਨ ਲਈ ਨਿਕਲੇ ਹਨ। ਗੰਭੀਰ ਰੂਪ ਨਾਲ ਫੱਟੜ ਜਵਾਨਾਂ ਨੂੰ ਲਿਆਉਣ ਦੇ ਲਈ ਐਮਆਈ 17 ਹੈਲੀਕਾਪਟਰ ਰਵਾਨਾ ਹੋ ਚੁੱਕੇ ਹਨ। ਸਾਰੇ ਫੱਟੜਾਂ ਨੂੰ ਨਾਰਾਇਣਾਪੁਰ ਦੇ ਰਾਏਪੁਰ ਲਿਆਇਆ ਜਾਵੇਗਾ।

Last Updated : Mar 23, 2021, 7:50 PM IST

ABOUT THE AUTHOR

...view details