ਚੰਡੀਗੜ੍ਹ: ਵਿਧਾਨ ਸਭਾ ਚੋਣ ਦੇ ਮੱਦੇ ਨਜ਼ਰ ਪੰਜਾਬ ਦੀ ਸਿਆਤ ਪੂਰੀ ਤਰਾਂ ਭੱਖ ਚੁੱਕੀ ਹੈ। ਅਜਿਹੇ ਚ ਕੈਪਟਨ ਤੇ ਸਿੱਧੂ ਦਾ ਕਲੇਸ ਹਾਈਕਾਮਨ ਲਈ ਵੱਡੀ ਚਣੌਤੀ ਵਾਂਗ ਬਰਕਰਾਰ ਹੈ। ਇਸੇ ਦਰਮਿਆਨ ਪੰਜਾਬ ਕਾਂਗਰਸ ਨੂੰ ਲੈ ਕੇ ਮੰਗਲਵਾਰ ਨੂੰ ਦਿੱਲੀ ਚ ਵੱਡੀ ਬੈਠਕ ਹੋ ਰਹੀ ਹੈ। ਇਹ ਬੈਠਕ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਅਤੇ ਰਾਹੁਲ ਗਾਂਧੀ ਦੇ ਵਿਚਕਾਰ ਹੋ ਰਹੀ ਹੈ। ਇਸ ਤੋਂ ਇਲਾਵਾ ਪ੍ਰਿਅੰਕਾ ਗਾਂਧੀ ਵੀ ਮੀਟਿੰਗ ਚ ਮੌਜੂਦ ਹੈ।
ਇਹ ਵੀ ਪੜੋ: ਸਿੱਧੂ ਦਾ 'ਆਪ' ਲਈ ਵਧਿਆ ਮੋਹ, ਬਦਲ ਸਕਦੇ ਨੇ ਸਿਆਸੀ ਸਮੀਕਰਨ ?
ਇਸ ਤੋਂ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਮੁਲਾਕਾਤ ਕੀਤੀ ਸੀ। ਇਹ ਕਿਹਾ ਗਿਆ ਹੈ ਕਿ ਪੋਲ ਰਣਨੀਤੀਕਾਰ ਨੇ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜ਼ਮੀਨੀ ਤੌਰ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ
ਦਿੱਲੀ ਚ ਹੋ ਰਹੀ ਇਸ ਬੈਠਕ ਚ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਅਤੇ ਕੇ.ਸੀ. ਵੈਣੂਗੋਪਲ ਵੀ ਮੌਜੂਦ ਹਨ। ਦੱਸਿਆ ਜਾ ਰਿਹਾ ਹੈ ਇਹ ਬੈਠਕ ਵਿਧਾਨ ਸਭਾ ਚੋਣਾਂ ਤੋਂ ਇਲਾਵਾ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਸੁਲਝਾਉਣ ਉਤੇ ਵੀ ਚਰਚਾ ਹੋ ਰਹੀ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਐਲਾਨ ਕਰ ਚੁੱਕ ਨੇ ਕਿ ਉਹ ਅਗਲੇ ਸਾਲ ਹੋਣ ਵਾਲੀ ਵਿਧਾਨ ਸਭ ਚੋਣ ਲੜ੍ਹਨੀ ਹੈ ਪਰ ਇਸ ਤੋਂ ਪਹਿਲਾਂ ਪਾਰਟੀ ਵਿੱਚ ਪੈਦਾ ਹੋਈ ਹੱਲ ਚਲ ਉਨ੍ਹਾਂ ਲਈ ਸਿਰ ਦਰਦ ਬਣੀ ਹੋਈ ਹੈ। ਇਸ ਚੱਕਰ 'ਚ ਕੈਪਟਨ ਨੂੰ ਦਿੱਲੀ ਦੇ ਚੱਕਰ ਕੱਟਣੇ ਪੈ ਰਹੇ ਹਨ।
ਉਧਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਵਵੀ ਕੈਪਟਨ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ। ਸਿੱਧੂ ਟਵਿੱਟਰ ਰਾਹੀਂ ਕੈਪਟਨ ਤੇ ਹਮਲਾਵਰ ਰਹਿੰਦੇ ਹਨ ਤੇ ਟਵੀਟਸ ਦੀ ਝੜੀ ਲਾਈ ਰੱਖਦੇ ਹਨ। ਸਿੱਧੂ ਆਪਣੇ ਟਵੀਟਸ ਰਾਹੀਂ ਕੈਪਟਨ ਤੇ ਨਿਸ਼ਾਨਾ ਲਾਉਂਦੇ ਰਹਿੰਦੇ ਹਨ। ਐਸੇ ਵਿੱਚ ਹਰੀਸ਼ ਰਾਵਤ ਦੇ ਬਿਆਨ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਸਿੱਧੂ ਦਾ ਪੰਜਾਬ ਕਾਂਗਰਸ ਪਾਰਟੀ ਪ੍ਰਧਾਨ ਬਣਨ ਦਾ ਰਾਹ ਸਾਫ ਹੋ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਕਾਂਗਰਸ ਤੇ ਪੰਜਾਬ ਇਕਾਈ ਦਰਮਿਆਨ ਮਤਭੇਦ ਖ਼ਤਮ ਹੋਣ ਦੀਆਂ ਸੰਭਾਵਨਾਵਾਂ ਉਸ ਸਮੇਂ ਵੇਖੀਆਂ ਗਈਆਂ। ਜਦੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਰਿਪੋਰਟਾਂ ਅਨੁਸਾਰ ਡੇਢ ਘੰਟੇ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪ੍ਰਧਾਨ ਜੋ ਵੀ ਸਰਕਾਰ ਜਾਂ ਕਾਂਗਰਸ ਦੇ ਬਾਰੇ ਫੈਸਲਾ ਲੈਂਦੇ ਹਨ, ਉਹ ਸਵੀਕਾਰ ਕੀਤਾ ਜਾਵੇਗਾ। ਅਸੀਂ ਪੰਜਾਬ ਵਿੱਚ ਫੈਸਲਿਆਂ ਨੂੰ ਲਾਗੂ ਕਰਾਂਗੇ।