ਪੰਜਾਬ

punjab

ETV Bharat / bharat

ਭਾਰਤੀ ਮਹਿਲਾ ਟੀਮ ਲਈ ਹੋਣ ਲੱਗੇ ਵੱਡੇ ਐਲਾਨ - Indian women's team

ਟੋਕਿਓ ਓਲੰਪਿਕ ਵਿਚ ਭਾਰਤੀ ਮਹਿਲਾ ਹਾਕੀ ਟੀਮ ਦੇ ਫਾਈਨਲ ਜਿੱਤਣ ਉਤੇ ਸੂਰਤ ਦੇ ਡਾਈਮੰਡ ਕਿੰਗ ਸਾਵਜੀ ਢੋਲਕੀਆ 11 ਲੱਖ ਰੁਪਏ ਦਾ ਘਰ ਜਾਂ ਪੰਜ ਲੱਖ ਰੁਪਏ ਦੀ ਕਾਰ ਭੇਂਟ ਕਰਨਗੇ।ਹਰੀਕ੍ਰਿਸ਼ਨਾ ਡਾਈਮੰਡ ਦੇ ਸੰਸਥਾਪਕ ਸਾਵਜੀ ਧੌਲਕੀਆ ਨੇ ਇਹ ਵੱਡਾ ਐਲਾਨ ਸੋਸ਼ਲ ਮੀਡੀਆ ਦੇ ਜ਼ਰੀਏ ਕੀਤਾ ਹੈ।

ਭਾਰਤੀ ਮਹਿਲਾ ਟੀਮ ਲਈ ਹੋਣ ਲੱਗੇ ਵੱਡੇ ਐਲਾਨ
ਭਾਰਤੀ ਮਹਿਲਾ ਟੀਮ ਲਈ ਹੋਣ ਲੱਗੇ ਵੱਡੇ ਐਲਾਨ

By

Published : Aug 4, 2021, 11:55 AM IST

ਚੰਡੀਗੜ:ਗੁਜਰਾਤ ਸਥਿਤ ਸੂਰਤ ਦੇ ਡਾਈਮੰਡ ਕਿੰਗ (diamond king of surat) ਨੇ ਇਸ ਵਾਰ ਟੋਕਿਓ ਉਲੰਪਿਕ (tokyo olympic 2020) ਵਿਚ ਹਿੱਸਾ ਲੈ ਰਹੀ ਭਾਰਤੀ ਮਹਿਲਾ ਹਾਕੀ ਟੀਮ (Indian Women Hockey Team) ਦੇ ਲਈ ਖਜਾਨਾ ਖੋਲ ਦਿੱਤਾ ਹੈ।ਸਾਵਜੀ ਧੌਲਕੀਆ ਨੇ ਐਲਾਨ ਕੀਤਾ ਹੈ ਕਿ ਜੇਕਰ ਮਹਿਲਾ ਹਾਕੀ ਟੀਮ ਦੀ ਖਿਡਾਰੀ ਦੇਸ਼ ਨੂੰ ਓਲੰਪਿਕ ਮੈਡਲ ਦਿਵਾਉਂਦੀ ਹੈ ਤਾਂ ਉਹਨਾਂ ਨੂੰ 11 ਲੱਖ ਰਪੁਏ ਦਾ ਘਰ ਜਾਂ ਨਵੀਂ ਕਾਰ ਭੇਂਟ ਕੀਤੀ ਜਾਵੇਗੀ।

ਭਾਰਤੀ ਮਹਿਲਾ ਟੀਮ ਲਈ ਹੋਣ ਲੱਗੇ ਵੱਡੇ ਐਲਾਨ

ਸੋਸ਼ਲ ਮੀਡੀਆ (social media) ਉਤੇ ਭਾਰਤੀ ਮਹਿਲਾ ਹਾਕੀ ਟੀਮ ਦਾ ਲੋਕ ਉਤਸ਼ਾਹ ਵਧਾ ਰਹੇ ਹਨ ਉਥੇ ਹੀ ਡਾਈਮੰਡ ਕਿੰਨ ਦਾ ਇਹ ਐਲਾਨ ਵੀ ਚਰਚਾ ਦਾ ਵਿਸ਼ਾ ਬਣ ਰਿਹਾ ਹੈ।

ਦੱਸਦੇਈਏ ਕਿ ਡਾਈਮੰਡ ਕਿੰਗ ਸਾਵਜੀ ਧੌਲਕੀਆ ਨੂੰ ਲੋਕ ਦਿਲਦਾਰ ਮੰਨਦੇ ਹਨ।ਜੋ ਆਪਣੇ ਮੁਲਾਜ਼ਮਾਂ ਨੂੰ ਹਰ ਸਾਲ ਦਿਵਾਈ ਬੋਨਸ ਦੇ ਰੂਪ ਵਿਚ ਘਰ, ਨਵੀਂ ਕਾਰ ਜਾਂ ਗਹਿਣੇ ਗਿਫ਼ਟ ਕਰਦਾ ਹੈ।ਘੱਟ ਹੀ ਲੋਕ ਜਾਣਦੇ ਹੈ ਕਿ ਹੀਰੋ ਦੀ ਪਰਖ ਰੱਖਣ ਵਾਲੇ ਡਾਈਮੰਡ ਕਿੰਗ ਨੂੰ ਖੇਡ ਜਗਤ ਵਿਚ ਕਾਫੀ ਦਿਲਚਸਪੀ ਹੈ।ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਟ ਦੇ ਦੁਆਰਾ ਭਾਰਤੀ ਮਹਿਲਾ ਹਾਕੀ ਟੀਮ ਨੂੰ ਮਹਿੰਗਾ ਗਿਫਟ ਦੇਣ ਦਾ ਵੱਡਾ ਐਲਾਨ ਕੀਤਾ ਹੈ।

ਭਾਰਤੀ ਮਹਿਲਾ ਟੀਮ ਲਈ ਹੋਣ ਲੱਗੇ ਵੱਡੇ ਐਲਾਨ

ਜ਼ਿਕਰਯੋਗ ਹੈ ਕਿ ਮਹਿਲਾ ਹਾਕੀ ਟੀਮ ਨੇ ਵਿਸ਼ਵ ਚੈਪੀਅਨ ਆਸਟਰੇਲੀਆ ਨੂੰ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ।ਇਸਦੀ ਪ੍ਰਸੰਸਾ ਕਰਦੇ ਹੋਏ ਸਾਵਜੀ ਨੇ ਆਪਣੇ ਫੇਸਬੁੱਕ ਅਤੇ ਟਵੀਟਰ ਅਕਾਉਂਟ ਉਤੇ ਖਿਡਾਰੀਆਂ ਦੇ ਲਈ ਉਪਹਾਰ ਦਾ ਐਲਾਨ ਕੀਤਾ ਹੈ।

ਉਹਨਾਂ ਨੇ ਲਿਖਿਆ ਹੈ ਕਿ ਜੇਕਰ ਮਹਿਲਾ ਹਾਕੀ ਟੀਮ ਦੇਸ਼ ਨੂੰ ਓਲੰਪਿਕ ਮੈਡਲ ਦਿਵਾਉਦੀ ਹੈ ਤਾਂ ਐਚ ਦੇ ਗਰੁੱਪ ਮਹਿਲਾ ਹਾਕੀ ਖਿ਼ਡਾਰੀਆ ਨੂੰ 11 ਲੱਖ ਰੁਪਏ ਦਾ ਘਰ ਜਾਂ ਇਕ ਨਵੀ ਕਾਰ ਉਪਹਾਰ ਦੇ ਰੂਪ ਵਿਚ ਦੇਵੇਗਾ।ਦੇਸ਼ ਦੀਆਂ ਬੇਟੀਆ ਨੇ ਜੋ ਜਜਬਾ ਦਿਖਾਇਆ ਉਸਨ ਟੋਕਿਓ ਉਲੰਪਿਕ ਵਿਚ ਇਤਿਹਾਸ ਰਚ ਗਿਆ ਹੈ।

ਪਹਿਲੀ ਵਾਰ ਓਲੰਪਿਕ ਵਿਚ ਮਹਿਲਾ ਹਾਕੀ ਟੀਮ ਨੇ ਆਸਟ੍ਰੇਲੀਆ ਨੂੰ ਹਰਾ ਕੇ ਸੈਮੀਫਾਈਨਲ ਵਿਚ ਪਹੁੰਚੀ ਹੈ।ਅਸੀਂ ਹਾਕੀ ਦੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਦੇਸ਼ ਦੇ 130 ਕਰੋੜ ਭਾਰਤੀ ਮਹਿਲਾ ਟੀਮ ਦੇ ਨਾਲ ਹਨ।ਮਹਿਲਾ ਹਾਕੀ ਖਿਡਾਰੀਆਂ ਦੇ ਲਈ ਇਹ ਸਾਡਾ ਛੋਟਾ ਅਜਿਹਾ ਯਤਨ ਹੈ।

ਇਹ ਵੀ ਪੜੋ:ਭਾਰਤੀ ਮਹਿਲਾ ਟੀਮ ਨੇ ਟੋਕੀਓ 'ਚ ਇਤਿਹਾਸ ਰਚਿਆ

ABOUT THE AUTHOR

...view details