ਨਵੀਂ ਦਿੱਲੀ :ਪ੍ਰਧਾਨ ਮੰਤਰੀ ਨਰੇਂਦਰ ਮੋਦੀ (pm narendra modi) ਨੂੰ ਭੂਟਾਨ ਨੇ ਆਪਣੇ ਸਰਵਉੱਚ ਨਾਗਰਿਕ ਸਨਮਾਨ ਨਗਦਗ ਪੇਲ ਜੀ ਖੋਰਲੋ (Ngadag Pel gi Khorlo) ਨਾਲ ਨਿਵਾਜਿਆ (bhutan confers the countrys highest civilian award)ਹੈ। ਭੁਟਾਨ ਦੇ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਉੱਤੇ ਇਹ ਵੱਡੀ ਜਾਣਕਾਰੀ ਦਿੱਤੀ ਹੈ।
ਭੂਟਾਨ ਦੇ ਪ੍ਰਧਾਨ ਮੰਤਰੀ ਲੋਤੇਏ ਸ਼ੇਰਿੰਗ ਨੇ ਸੋਸ਼ਲ ਮੀਡੀਆ ਉੱਤੇ ਕਿਹਾ ਕਿ ਉਨ੍ਹਾਂ ਨੂੰ ਇਹ ਸੁਣਕੇ ਬੇਹੱਦ ਖੁਸ਼ੀ ਹੋਈ ਕਿ ਸਰਵਉੱਚ ਨਾਗਰਿਕ ਅਲੰਕਰਨ ਨਗਦਗ ਪੇਲ ਜੀ ਖੋਰਲੋ ਲਈ ਨਰੇਂਦਰ ਮੋਦੀ ਜੀ ਦੇ ਨਾਮ ਦੀ ਘੋਸ਼ਣਾ ਕੀਤੀ ਗਈ ਹੈ।ਸ਼ੇਰਿੰਗ ਨੇ ਕਿਹਾ, ਪ੍ਰਧਾਨ ਮੰਤਰੀ ਮੋਦੀ ਨੇ ਬਿਨਾਂ ਕਿਸੇ ਸ਼ਰਤ ਦੇ ਦੋਸਤੀ ਨਿਭਾਈ ਹੈ ਅਤੇ ਇਸ ਸਾਲਾਂ ਵਿੱਚ ਵਿਸ਼ੇਸ਼ ਰੂਪ ਵਿਚ ਮਹਾਮਾਰੀ ਦੇ ਦੌਰਾਨ ਕਾਫ਼ੀ ਮਦਦ ਕੀਤੀ ਹੈ।
ਭੂਟਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਫੇਸਬੁਕ ਉੱਤੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਹ ਇਸ ਸਨਮਾਨ ਦੇ ਹੱਕਦਾਰ ਹੈ। ਭੂਟਾਨ ਦੇ ਲੋਕਾਂ ਨੇ ਵਧਾਈ ਦਿੱਤੀ। ਸਾਰੇ ਮੁਲਾਕਾਤਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਮਹਾਨ , ਆਧਿਆਤਮਕ ਵਿਅਕਤੀ ਪਾਇਆ। ਵਿਅਕਤੀਗਤ ਰੂਪ ਨਾਲ ਸਨਮਾਨ ਦਾ ਜਸ਼ਨ ਮਨਾਉਣ ਲਈ ਵਿਆਕੁਲ ਹਾਂ।ਸ਼ੇਰਿੰਗ ਨੇ ਭੁਟਾਨ ਦੇ ਰਾਸ਼ਟਰੀ ਦਿਵਸ ਉੱਤੇ ਆਪਣੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੀਐਮ ਮੋਦੀ ਨੂੰ ਕਿਸੇ ਦੇਸ਼ ਨੇ ਆਪਣੇ ਸਰਵਉਚ ਸਨਮਾਨ ਨਾਲ ਨਿਵਾਜਿਆ ਹੈ।ਇਸ ਤੋਂ ਪਹਿਲਾਂ ਯੂਏਆਈ, ਮਾਲਦੀਵ ਅਤੇ ਰੂਸ ਵਰਗੇ ਦੇਸ਼ ਉਨ੍ਹਾਂ ਨੂੰ ਸਨਮਾਨਿਤ ਕਰ ਚੁੱਕੇ ਹਨ।
2016 ਵਿੱਚ ਸਊਦੀ ਅਰਬ ਨੇ ਪੀਐਮ ਮੋਦੀ ਨੂੰ ਆਪਣੇ ਸਰਵਉੱਚ ਨਾਗਰਿਕ ਇਨਾਮ King abdulaziz award ਨਾਲ ਨਿਵਾਜਿਆ ਸੀ। ਇਸ ਸਾਲ ਅਫਗਾਨਿਸਤਾਨ ਨੇ ਵੀ ਸਰਵਉਚ ਨਾਗਰਿਕ ਸਨਮਾਨ Ghazi amir amanullah khan ਨਾਲ ਨਿਵਾਜਿਆ ਸੀ। ਫਰਵਰੀ 2018 ਵਿੱਚ ਫਿਲਿਸਤੀਨ ਨੇ ਆਪਣੇ ਸਰਵਉੱਚ ਨਾਗਰਿਕ ਸਨਮਾਨ Grand collar ਨਾਲ ਪੀਐਮ ਮੋਦੀ ਨੂੰ ਸਨਮਾਨਿਤ ਕੀਤਾ ਸੀ। ਇਸ ਸਾਲ ਦ.ਕੋਰੀਆ ਨੇ Seol peace prize ਨਾਲ ਨਿਵਾਜਿਆ ਸੀ। ਵਾਤਾਵਰਨ ਦੇ ਖੇਤਰ ਵਿੱਚ ਇਤਿਹਾਸਿਕ ਕਾਰਜ ਕਰਨ ਲਈ ਸੰਯੁਕਤ ਰਾਸ਼ਟਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ Champions of the earth ਅਵਾਰਡ ਨਾਲ ਨਿਵਾਜਿਆ ਸੀ।