ਅਹਿਮਦਾਬਾਦ : ਭੁਪਿੰਦਰ ਪਟੇਲ ਗੁਜਰਾਤ ਦੇ ਨਵੇਂ ਮੁੱਖ ਮੰਤਰੀ (new chief minister) ਬਣੇ ਹਨ। ਸੂਬਾ ਭਾਜਪਾ ਮੁੱਖ ਦਫਤਰ ਕਮਲਮ ਵਿਖੇ ਹੋਈ ਭਾਜਪਾ ਵਿਧਾਇਕਾਂ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ। ਨਵੇਂ ਆਗੂ ਰਾਜਪਾਲ ਨੂੰ ਮਿਲਣਗੇ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ।
ਭਾਜਪਾ ਨੇ ਕੇਂਦਰੀ ਮੰਤਰੀ (Union ministers ) ਨਰਿੰਦਰ ਤੋਮਰ (Narendra Tomar ) ਅਤੇ ਜੋਸ਼ੀ ਨੂੰ ਨਵਾਂ ਮੁੱਖ ਮੰਤਰੀ ਚੁਣਨ ਦੇ ਲਈ ਵਿਧਾਇਕ ਦਲ ਦੀ ਬੈਠਕ ਦੇ ਲਈ ਸੁਪਰਵਾਈਜ਼ਰ ਨਿਯੁਕਤ ਕੀਤਾ ਗਿਆ ਸੀ।
ਇਹ ਵੀ ਪੜੋ: ਰਾਹੁਲ ਦਾ ਮੋਦੀ ਸਰਕਾਰ 'ਤੇ ਤੰਜ, 'ਜੇ ਕੋਈ ਨੌਕਰੀ ਨਹੀਂ ਬਚੀ ਤਾਂ ਕੀ Sunday ਕੀ Monday !'
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਟੇਲ ਨੂੰ ਵਿਧਾਇਕ ਦਲ ਦੇ ਨੇਤਾ ਚੁਣੇ ਜਾਣ 'ਤੇ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ, "ਪਟੇਲ ਵਿਧਾਇਕ ਦਲ ਦੇ ਨੇਤਾ ਚੁਣੇ ਜਾਣ 'ਤੇ ਭੁਪਿੰਦਰ ਪਟੇਲ ਨੂੰ ਦਿਲੋਂ ਵਧਾਈ ਅਤੇ ਸ਼ੁਭਕਾਮਨਾਵਾਂ। ਮੈਨੂੰ ਯਕੀਨ ਹੈ ਕਿ ਪੀਐਮ ਮੋਦੀ ਦੀ ਅਗਵਾਈ ਅਤੇ ਤੁਹਾਡੀ ਅਗਵਾਈ ਵਿੱਚ, ਰਾਜ ਦੇ ਨਿਰੰਤਰ ਵਿਕਾਸ ਦੀ ਯਾਤਰਾ ਨੂੰ ਨਵਾਂ ਜੋਸ਼ ਅਤੇ ਗਤੀ ਮਿਲੇਗੀ।
ਭੁਪਿੰਦਰ ਪਟੇਲ ਨੂੰ ਚੁਣਿਆ ਗਿਆ ਗੁਜਰਾਤ ਦਾ ਨਵਾਂ ਮੁੱਖ ਮੰਤਰੀ
ਕੌਣ ਹੈ ਭੁਪਿੰਦਰ ਪਟੇਲ
ਭੁਪਿੰਦਰ ਪਟੇਲ ਘਾਟਲੋਦੀਆ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। ਪਟੇਲ ਅਹਿਮਦਾਬਾਦ ਸ਼ਹਿਰੀ ਵਿਕਾਸ ਅਥਾਰਟੀ (Ahmedabad Urban Development Authority) ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਅਹਿਮਦਾਬਾਦ ਨਗਰ ਨਿਗਮ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ।
ਆਨੰਦੀਬੇਨ ਪਟੇਲ ਘਾਟਲੋਦੀਆ ਸੀਟ ਤੋਂ ਵਿਧਾਨ ਸਭਾ ਚੋਣਾਂ ਲੜਦੀ ਰਹੀ ਹੈ।ਭੁਪਿੰਦਰ ਪਟੇਲ ਨੂੰ ਆਨੰਦੀਬੇਨ ਪਟੇਲ ਦਾ ਸਮਰਥਕ ਮੰਨਿਆ ਜਾਂਦਾ ਹੈ। ਆਨੰਦੀ ਬੇਨ ਇਸ ਵੇਲੇ ਯੂਪੀ ਦੀ ਰਾਜਪਾਲ ਹੈ।
ਪਟੇਲ ਅਹਿਮਦਾਬਾਦ ਦੇ ਸ਼ਿਲਜ ਇਲਾਕੇ ਵਿੱਚ ਰਹਿੰਦੇ ਹਨ। ਉਸਨੇ ਸਿਵਲ ਇੰਜੀਨੀਅਰਿੰਗ ਵਿੱਚ ਡਿਗਰੀ ਪ੍ਰਾਪਤ ਕੀਤੀ ਹੈ।
ਪਟੇਲ ਭਾਈਚਾਰੇ ਵਿੱਚ ਵੀ ਉਸਦੀ ਚੰਗੀ ਪਕੜ ਹੈ। ਇਸ ਦੇ ਨਾਲ ਹੀ 2017 ਦੀਆਂ ਚੋਣਾਂ ਵਿੱਚ, ਉਨ੍ਹਾਂ ਨੇ ਚੰਗੀ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ। ਭੁਪਿੰਦਰ ਪਟੇਲ ਨੇ ਵਿਧਾਨ ਸਭਾ ਚੋਣਾਂ 1 ਲੱਖ 17 ਹਜ਼ਾਰ ਵੋਟਾਂ ਨਾਲ ਜਿੱਤੀਆਂ ਸੀ।
ਉਹ ਅੱਜ ਸਵੇਰੇ ਗੁਜਰਾਤ ਪਹੁੰਚੇ ਅਤੇ ਪ੍ਰਦੇਸ਼ ਭਾਜਪਾ ਪ੍ਰਧਾਨ (State BJP chief) ਸੀ ਆਰ ਪਾਟਿਲ (CR Patil) ਅਤੇ ਪਾਰਟੀ ਦੇ ਪ੍ਰਮੁੱਖ ਨੇਤਾਵਾਂ ਨਾਲ ਕਈ ਮੀਟਿੰਗਾਂ ਕੀਤੀਆਂ।
ਉਨ੍ਹਾਂ ਦਾ ਨਾਂ ਹੋਰ ਬਹੁਤ ਸਾਰੇ ਲੋਕਾਂ ਦੇ ਨਾਵਾਂ ਤੋਂ ਅੱਗੇ ਸੀ। ਜ਼ਿਕਰਯੋਗ ਹੈ ਕਿ ਉਪ ਮੁੱਖ ਮੰਤਰੀ ਨਿਤਿਨ ਪਟੇਲ ਅਤੇ ਰਾਜ ਦੇ ਖੇਤੀਬਾੜੀ ਮੰਤਰੀ ਆਰਸੀ ਫਾਲਦੂ, ਕੇਂਦਰੀ ਮੰਤਰੀ ਪੁਰਸ਼ੋਤਮ ਰੁਪਾਲਾ (Union Ministers Purshottam Rupala) ਅਤੇ ਮਨਸੁਖ ਮੰਡਵੀਆ (Mansukh Mandaviya) ਸਾਰੇ ਪਟੇਲ ਭਾਈਚਾਰੇ ਨਾਲ ਸਬੰਧਤ ਹਨ।
ਦੱਸ ਦਈਏ ਕਿ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਸ਼ਨੀਵਾਰ ਨੂੰ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਿਆ।
ਅਗਲੇ ਸਾਲ 2022 ਚ ਗੁਜਰਾਤ ਸਣੇ ਯੂਪੀ, ਉਤਰਾਖੰਡ, ਪੰਜਾਬ ਮਣੀਪੁਰ ਅਤੇ ਗੋਆ ਚ ਵਿਧਾਨਸਬਾ ਚੋਣਾਂ ਹੋਣੀਆਂ ਹਨ। ਇਸ ਨੂੰ ਲੈ ਕੇ ਬੀਜੇਪੀ ਅਜੇ ਤੋਂ ਹੀ ਆਪਣੀ ਰਣਨੀਤੀ ਤਿਆਰ ਕਰਨ ਚ ਲੱਗੀ ਹੋਈ ਹੈ।
ਰੁਪਾਣੀ ਨੇ ਵਿਧਾਨਸਭਾ ਚੋਣਾਂ ਤੋਂ 15 ਮਹੀਨੇ ਪਹਿਲਾਂ ਅਸਤੀਫਾ ਦਿੱਤਾ ਹੈ। ਵਿਧਾਨਸਭਾ ਦੀ 182 ਸੀਟਾਂ ਦੇ ਲਈ ਚੋਣ ਦਸੰਬਰ 2022 ਚ ਹੋਣੀਆਂ ਹਨ। ਰੁਪਾਣੀ (65) ਕੋਰੋਨਾ ਵਾਇਰਸ ਮਹਾਂਮਾਰੀ ਦੇ ਦੌਰਾਨ ਭਾਜਪਾ ਸ਼ਾਸਤ ਸੂਬਿਆਂ ਚ ਅਹੁਦਾ ਛੱਡਣ ਵਾਲੇ ਚੌਥੇ ਮੁੱਖ ਮੰਤਰੀ ਹਨ। ਉਨ੍ਹਾਂ ਨੇ ਦਸੰਬਰ 2017 ਚ ਮੁੱਖ ਮੰਤਰੀ ਅਹੁਦੇ ਦੀ ਸਹੂੰ ਚੁੱਕੀ ਸੀ।