ਭੋਪਾਲ: ਕੋਰੋਨਾ ਮਾਹਾਮਾਰੀ ਨੇ ਜਿਸ ਤਰੀਕੇ ਨਾਲ ਜਿਸ ਤਰ੍ਹਾਂ ਭਿਆਨਕ ਰੂਪ ਧਾਰਨ ਕੀਤਾ ਹੈ, ਉਥੇ ਹੀ ਦੂਜੇ ਪਾਸੇ ਮਾਨਵਤਾ ਦੇ ਵੀ ਬਹੁਤ ਚਿਹਰੇ ਸਾਹਮਣੇ ਆਏ ਹਨ। ਜੋ ਸ਼ਾਇਦ ਆਮ ਤੌਰ ਤੇ ਕਦੇ ਨਜਰ ਨਹੀਂ ਆਉਣੇ ਸਨ। ਅਸੀਂ ਗੱਲ ਕਰ ਰਹੇ ਹਾਂ,ਰਾਜਧਾਨੀ ਭੋਪਾਲ ਦੇ ਇੱਕ ਮੁਸਲਿਮ ਨੌਜਵਾਨ ਸਦਾਮ ਦੀ ਜਿਸਨੇ ਇਸ ਕੋਰੋਨਾ ਮਾਹਾਮਾਰੀ ਵਿੱਚ ਆਪਣੀ ਜਾਨ ਗਵਾ ਚੁੱਕੇ ਹਿੰਦੂ ਭਾਈਆਂ ਦਾ ਅੰਤਿਮ ਸੰਸਕਾਰ ਕੀਤਾ।
ਸੱਦਾਮ ਨਾਮ ਦੇ ਵਿਅਕਤੀ ਨੇ ਲਗਭਗ 62 ਹਿੰਦੂ ਕੋਰੋਨਾ ਲਾਗ ਵਾਲੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ 60 ਲਾਸਾਂ ਦਾ ਕਰ ਚੁੱਕੇ ਹਨ ਸੰਸਕਾਰ
ਅਸਲ ਵਿੱਚ 24 ਸਾਲਾ ਨੌਜਵਾਨ ਸਦਾਮ ਨਗਰ ਨਿਗਮ ਵਿੱਚ ਲਾਸਾਂ ਦੀ ਗੱਡੀ ਚਲਾਉਂਦਾ ਹੈ। ਇਸ ਵਿੱਚ ਕੋਰੋਨਾ ਨਾਲ ਮਰੇ ਲੋਕਾਂ ਦੀਆਂ ਲਾਸ਼ਾਂ ਨੂੰ ਸ਼ਮਸਾਨਘਾਟ ਲੈ ਕੇ ਜਾਣ ਦੀ ਜ਼ਿੰਮੇਵਾਰੀ ਸਦਾਮ ਦੀ ਹੁੰਦੀ ਹੈ। ਸਦਾਮ ਨੇ ਦੱਸਿਆ ਕਿ ਕਈ ਪਰਿਵਾਰ ਦੇ ਲੋਕ ਬਜ਼ੁਰਗ ਜਾ ਛੋਟੇ ਬੱਚੇ ਹੁੰਦੇ ਹਨ। ਜੋ ਸੰਕ੍ਰਮਣ ਦੇ ਡਰ ਨਾਲ ਆਪਣੇ ਪਰਿਜਨਾਂ ਦਾ ਅੰਤਿਮ ਸੰਸਕਾਰ ਨਹੀਂ ਕਰ ਪਾਉਂਦੇ। ਇਸ ਤੇ ਉਨ੍ਹਾਂ ਦੀ ਸਹਿਮਤੀ ਤੋਂ ਬਾਅਦ ਸਦਾਮ ਉਨ੍ਹਾਂ ਦਾ ਸੰਸਕਾਰ ਕਰਦੇ ਹਨ। ਸਦਾਮ ਦੇ ਅਨੁਸਾਰ ਹੁਣ ਤੱਕ ਉਹ 60 ਹਿੰਦੂ ਭਾਈਆਂ ਦਾ ਅੰਤਿਮ ਸੰਸਕਾਰ ਕਰ ਚੁੱਕਿਆ। ਜਿਨ੍ਹਾਂ ਦੇ ਪਰਿਜਨ ਕੋਰੋਨਾ ਦੇਹ ਹੋਣ ਕਾਰਨ ਆਪਣਿਆਂ ਦਾ ਅੰਤਿਮ ਸੰਸਕਾਰ ਨਹੀਂ ਕਰ ਸਕਦੇ ਸੀ।
ਕੋਰੋਨਾ ਨਾਲ ਨਿਪਟਣ ਦੇ ਲਈ ਅੱਗੇ ਆਈਆਂ ਸੰਸਥਾਵਾਂ, ਮੱਦਦ ਦੇ ਲਈ ਵਧਾਇਆ ਹੱਥ
ਵਰਦੀ ਦੀ ਇਨਸਾਨੀਅਤ: ਪਿਆਸੀ ਚਿੜੀ ਨੂੰ ਪਿਆਇਆ ਪਾਣੀ
ਪਰਿਵਾਰ ਨੂੰ ਮਿਲਦਾ ਹੈ ਸਹਿਯੋਗ
ਮਨੁੱਖੀ ਰੀਤੀ ਰਿਵਾਜ ਨਾਲ 60 ਵਿਅਕਤੀਆਂ ਦੇ ਅੰਤਮ ਸੰਸਕਾਰ ਕਰ ਚੁੱਕੇ ਸਦਾਮ ਦੇ ਪਰਿਵਾਰ ਦੇ ਲੋਕ ਵੀ ਇਸ ਕੰਮ ਵਿੱਚ ਉਨ੍ਹਾਂ ਦਾ ਸਾਥ ਦਿੰਦੇ ਹਨ। ਸਦਾਮ ਦੇ ਅਨੁਸਾਰ ਪਤਨੀ ਅਤੇ ਬਾਕੀ ਪਰਿਵਾਰ ਦੇ ਲੋਕਾਂ ਦਾ ਕਹਿਣਾ ਹਾ ਕਿ ਇਸ ਮੁਸ਼ਕਿਲ ਘੜੀ ਵਿੱਚ ਮਾਨਵਤਾ ਦਿਖਾਉਣਾ ਹੀ ਸਭ ਤੋਂ ਵੱਡਾ ਧਰਮ ਹੈ। ਇਹੀ ਕਾਰਨ ਹੈ ਕਿ ਉਹ ਇਸ ਮੁਸ਼ਕਿਲ ਵਕਤ ਵਿੱਚ ਮਰਨ ਵਾਲਿਆਂ ਦਾ ਅੰਤਿਮ ਸੰਸਕਾਰ ਕਰ ਉਨ੍ਹਾਂ ਨੂੰ ਮੁਕਤੀ ਦਵਾਉਂਦੇ ਹਨ।
ਸਦਾਮ ਆਪਣੀ ਪਤਨੀ ਅਤੇ ਦੋ ਬੱਚਿਆਂ ਦੇ ਨਾਲ ਰਹਿੰਦੇ ਹਨ। ਪਰ ਉਹ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਆਪਣੇ ਹੀ ਘਰ ਦੇ ਇੱਕ ਅਲੱਗ ਕਮਰੇ ਵਿੱਚ ਰਹਿੰਦੇ ਹਨ।
ਮੌਜੂਦਾ ਸਮੇਂ ਵਿੱਚ ਸਦਾਮ ਜਿਹੇ ਲੋਕ ਵਾਕਈ ਇੱਕ ਸਭ ਤੋਂ ਵੱਡਾ ਧਰਮ ਨੂੰ ਨਿਭਾ ਰਹੇ ਹਨ ਇਨਸਾਨਿਅਤ ਦਾ ਧਰਮ। ਜਿੱਥੇ ਕੋਰੋਨਾ ਮਾਹਾਮਾਰੀ ਨਾਲ ਲੋਕ ਆਪਣਿਆਂ ਤੋਂ ਦੂਰ ਜਾ ਰਹੇ ਹਨ। ਕਈ ਵਾਰ ਅੰਤਿਮ ਸੰਸਕਾਰ ਵੀ ਨਹੀਂ ਕਰ ਪਾਉਂਦੇ। ਇਸੇ ਤਹਿਤ ਸਦਾਮ ਜਿਹੇ ਲੋਕ ਇੱਕ ਮਿਸਾਲ ਬਣਦੇ ਨਜ਼ਰ ਆ ਰਹੇ ਹਨ। ਮੁਸਲਿਮ ਹੋਣ ਦੇ ਬਾਵਜੂਦ ਵੀ ਹਿੰਦੂਆਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਰੀਤੀ-ਰੀਵਾਜ ਨਾਲ ਕਰਨਾ ਇਸ ਦੁਨੀਆਂ ਦਾ ਸਭ ਤੋਂ ਵੱਡਾ ਧਰਮ ਹੈ।