ਨਵੀਂ ਦਿੱਲੀ: ਬੀਤੇ ਦਿਨੀ ਜ਼ੋਮੈਟੋ ਦੇ ਇੱਕ ਡਿਲਿਵਰੀ ਬੁਆਏ ਤੋਂ ਇੱਕ ਅਮਿਤ ਸ਼ੁਕਲਾ ਨਾਂਅ ਦੇ ਵਿਅਕਤੀ ਨੇ ਖਾਣੇ ਦਾ ਆਡਰ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦਾ ਕਾਰਨ ਉਸ ਨੇ ਟਵਿਟਰ 'ਤੇ ਟਵੀਟ ਕਰਕੇ ਸਾਂਝਾ ਕਰਦਿਆਂ ਕਿਹਾ, ''ਮੈਂ ਜ਼ੋਮੈਟੋ ਦਾ ਆਰਡਰ ਕੈਂਸਲ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੇ ਜਿਸ ਡਿਲਵਰੀ ਨੂੰ ਬੁਆਏ ਨੂੰ ਆਰਡਰ ਦੇਣ ਲਈ ਭੇਜਿਆ ਉਹ ਗ਼ੈਰ-ਹਿੰਦੂ ਹੈ।"
ਅਮਿਤ ਸ਼ੁਕਲਾ ਦਾ ਕਹਿਣਾ ਸੀ ਕਿ ਡਿਲਿਵਰੀ ਬੁਆਏ ਬਦਲਣ ਦੀ ਉਸ ਦੀ ਮੰਗ 'ਤੇ ਜ਼ੋਮੈਟੋ ਵੱਲੋਂ ਜਵਾਬ ਆਇਆ ਕਿ ਉਹ ਰਾਈਡਰ ਨੂੰ ਨਹੀਂ ਬਦਲ ਸਕਦੇ ਅਤੇ ਨਾ ਹੀ ਕੈਂਸਲ ਕੀਤੇ ਗਏ ਆਰਡਰ ਦੇ ਪੈਸੇ ਵਾਪਸ ਕਰ ਸਕਦੇ ਹਨ। ਇਸ ਦੇ ਜਵਾਬ ਵਿੱਚ ਅਮਿਤ ਨੇ ਕਿਹਾ, "ਤੁਸੀਂ ਮੇਰੇ 'ਤੇ ਆਰਡਰ ਲੈਣ ਲਈ ਦਬਾਅ ਨਹੀਂ ਬਣਾ ਸਕਦੇ। ਮੈਨੂੰ ਪੈਸੇ ਵੀ ਨਹੀਂ ਚਾਹੀਦੇ ਸਿਰਫ਼ ਮੇਰਾ ਆਰਡਰ ਕੈਂਸਲ ਕਰ ਦਿਓ।''