ਸ਼੍ਰੀਨਗਰ: ਅਲ ਕਾਇਦਾ ਦੇ ਕਮਾਂਡਰ ਅੰਸਾਰ ਗਾਜ਼ਵਤ-ਉਲ ਹਿੰਦ ਨਾਲ ਜੁੜੇ, ਜ਼ਾਕਿਰ ਮੂਸਾ ਦੇ ਉੱਤਰਾਧਿਕਾਰੀ ਅਬਦੁੱਲ ਹਮੀਦ ਲਲਹਾਰੀ ਦੀ ਮੰਗਲਵਾਰ ਨੂੰ ਅਵਾਂਤੀਪੁਰਾ ਵਿੱਚ ਹੋਏ ਜੰਮੂ-ਕਸ਼ਮੀਰ ਪੁਲਿਸ ਤੇ ਅੱਤਵਾਦੀਆਂ ਦੇ ਮੁਕਾਬਲੇ ਵਿੱਚ 3 ਅੱਤਵਾਦੀਆਂ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਜ਼ਾਕਿਰ ਮੂਸਾ ਨੇ ਲਲਹਾਰੀ ਨੂੰ ਇਸ ਸਾਲ ਜੂਨ ਵਿੱਚ ਗਾਜਾਵਤ-ਉਲ-ਹਿੰਦ ਦਾ ਨਵਾਂ ਕਮਾਂਡਰ ਬਣਾਇਆ ਸੀ।
ਜੰਮੂ-ਕਸ਼ਮੀਰ ਪੁਲਿਸ ਨੇ ਦੱਸਿਆ, "ਤਿੰਨ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਨਵੀਦ ਟਕ, ਹਾਮਿਦ ਲੋਨ ਉਰਫ਼ ਹਾਮਿਦ ਲਲਹਾਰੀ ਤੇ ਜੁਨੈਦ ਭੱਟ ਵਜੋਂ ਹੋਈ ਹੈ।" ਪੁਲਿਸ ਮੁਤਾਬਕ ਮਾਰੇ ਗਏ ਅੱਤਵਾਦੀ ਕਈ ਜੁਰਮਾਂ ਵਿੱਚ ਸ਼ਾਮਲ ਸਨ। ਪੁਲਿਸ ਨੇ ਇਨ੍ਹਾਂ ਅੱਤਵਾਦੀਆਂ ਤੋਂ ਅਸਲਾ ਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਹੈ।
ਪੁਲਿਸ ਨੇ ਪਹਿਲਾ ਸਾਂਝੀ ਕੀਤੀ ਜਾਣਕਾਰੀ ਵਿੱਚ ਕਿਹਾ ਸੀ ਕਿ ਅਵਾਂਤੀਪੁਰਾ ਵਿੱਚ ਮੰਗਲਵਾਰ ਦੁਪਹਿਰ ਨੂੰ ਕੀਤੇ ਗਏ ਅਭਿਆਨ ਵਿੱਚ ਜੈਸ਼-ਏ-ਮੁਹੰਮਦ ਦੇ ਤਿੰਨ ਅੱਤਵਾਦੀ ਮਾਰੇ ਗਏ ਹਨ।