ਫਤਿਹਾਬਾਦ: ਸ਼ਹਿਰ 'ਚ ਇੱਕ ਪੁਜਾਰੀ ਦੀ ਕੁੱਟਮਾਰ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਕੁਝ ਮੁੰਡੇ ਪੁਜਾਰੀ ਨੂੰ ਬੁਰੀ ਤਰ੍ਹਾਂ ਕੁੱਟਦੇ ਦਿਖਾਈ ਦੇ ਰਹੇ ਹਨ। ਵੀਡੀਓ ਢਾਬੀ ਕਲਾਂ ਪਿੰਡ ਦੇ ਮੰਦਰ ਦੇ ਪੁਜਾਰੀ ਦੀ ਦੱਸੀ ਜਾ ਰਹੀ ਹੈ।
ਫਤਿਹਾਬਾਦ 'ਚ ਪੁਜਾਰੀ ਦੀ ਬੇਰਹਮੀ ਨਾਲ ਕੁੱਟਮਾਰ, ਛੇੜਛਾੜ ਦਾ ਲਗਿਆ ਦੋਸ਼ - fatehabad News
ਫਤਿਹਾਬਾਦ 'ਚ ਇੱਕ ਪੁਜਾਰੀ ਦੀ ਕੁੱਟਮਾਰ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਕੁਝ ਮੁੰਡੇ ਪੁਜਾਰੀ ਨੂੰ ਕੁੱਟਦੇ ਹੋਏ ਦਿਖਾਈ ਦੇ ਰਹੇ ਹਨ। ਮਾਮਲਾ ਛੇੜਛਾੜ ਦਾ ਦੱਸਿਆ ਜਾ ਰਿਹਾ ਹੈ।
ਫਤਿਹਾਬਾਦ 'ਚ ਪੁਜਾਰੀ ਦੀ ਬੇਰਹਮੀ ਨਾਲ ਕੁੱਟਮਾਰ, ਛੇੜਛਾੜ ਦਾ ਲਗਿਆ ਦੋਸ਼
ਵੀਡੀਓ ਵਿੱਚ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਕੁਝ ਮੁੰਡੇ ਕ੍ਰਿਕਟ ਦੇ ਬੱਲੇ ਨਾਲ ਪੁਜਾਰੀ ਨੂੰ ਬੁਰੀ ਤਰ੍ਹਾਂ ਕੁੱਟ ਰਹੇ ਹਨ। ਪੁਜਾਰੀ ਵਾਰ ਵਾਰ ਮੁਆਫੀ ਮੰਗ ਰਿਹਾ ਹੈ ਪਰ ਮੁੰਡਿਆਂ ਦਾ ਗੁੱਸਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ। ਬਾਅਦ ਵਿੱਚ ਆਲੇ ਦੁਆਲੇ ਦੇ ਲੋਕ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਬਹੁਤ ਮੁਸ਼ਕਲ ਨਾਲ ਪੁਜਾਰੀ ਨੂੰ ਬਚਾਇਆ।
ਮਾਮਲਾ ਛੇੜਛਾੜ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆਇਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।