ਪੰਜਾਬ

punjab

ETV Bharat / bharat

ਦੇਸ਼ ਦੇ ਕਈ ਮੰਤਰਾਲਿਆਂ ਨੂੰ ਕਰੋੜਾਂ ਦਾ ਚੂਨਾ ਲਾਉਣ ਵਾਲਾ 21 ਸਾਲਾ ਨੌਜਵਾਨ ਗ੍ਰਿਫ਼ਤਾਰ - stole 4 crore rupees

ਪੁਲਿਸ ਨੇ ਇੱਕ 21 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਨੇ ਦੇਸ਼ ਦੇ ਕਈ ਮੰਤਰਾਲਿਆਂ ਨੂੰ ਨਿਸ਼ਾਨਾ ਬਣਾ ਕੇ 4 ਕਰੋੜ ਰੁਪਏ ਦੀ ਠੱਗੀ ਕੀਤੀ ਹੈ।

ਫ਼ੋਟੋ

By

Published : Jul 10, 2019, 1:22 PM IST

ਨਵੀਂ ਦਿੱਲੀ: ਅਸਮ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਦੇਸ਼ ਦੇ ਕਈ ਮੰਤਰਾਲਿਆਂ ਨੂੰ ਨਿਸ਼ਾਨਾ ਬਣਾ ਕੇ 4 ਕਰੋੜ ਰੁਪਏ ਦੀ ਠੱਗੀ ਕੀਤੀ ਹੈ। ਪੁਲਿਸ ਨੇ ਇਸ ਤਰ੍ਹਾਂ ਦੇ ਮਾਮਲੇ 'ਚ ਦੋਸ਼ੀ ਨੂੰ ਪਹਿਲਾਂ ਵੀ ਗ੍ਰਿਫ਼ਤਾਰ ਕੀਤਾ ਸੀ ਪਰ ਜਦੋਂ ਉਹ ਜੇਲ੍ਹ ਵਿੱਚ ਸਜ਼ਾ ਕੱਟਣ ਤੋਂ ਬਾਅਦ ਬਾਹਰ ਆਇਆ ਤਾਂ ਉਸ ਨੇ ਮੁੜ 'ਤੋ ਰੋਜ਼ਗਾਰ ਮੰਤਰਾਲਾ ਨੂੰ ਆਪਣਾ ਨਿਸ਼ਾਨਾ ਬਣਾਇਆ।

ਦਰਅਸਲ ਪੂਰਾ ਮਾਮਲਾ ਇਹ ਸੀ ਕਿ ਮੰਤਰਾਲੇ ਵੱਲੋਂ ਇੱਕ ਸ਼ਿਕਾਇਤ ਸਾਈਬਰ ਸੈੱਲ ਨੂੰ ਮਿਲੀ ਜਿਸ 'ਚ ਦੱਸਿਆ ਗਿਆ ਕਿ ਉਨ੍ਹਾਂ ਨੂੰ ਇੱਕ ਮੇਲ ਮਿਲੀ ਹੈ। ਇਸ ਨੂੰ ਭੇਜਣ ਵਾਲੇ ਨੇ ਖੁੱਦ ਨੂੰ ਲਲਿਤ ਡਾਗਰ ਦੱਸਿਆ ਹੈ। ਉਸ ਨੇ ਦਾਅਵਾ ਕੀਤਾ ਕਿ ਉਹ ਚੇਨਈ ਦੇ ਲੇਬਰ ਮੰਤਰਾਲੇ ਦੇ ਦਫ਼ਤਰ ਵਿੱਚ ਅਕਾਉਂਟ ਅਫ਼ਸਰ ਹੈ। ਉਸ ਨੇ ਆਪਣੀ ਯੂਜ਼ਰ ਆਈਡੀ ਬਣਾਉਣ ਦੇ ਲਈ ਆਪਣੀ ਈਮੇਲ ਆਈਡੀ ਅਤੇ ਨੰਬਰ ਵੀ ਦਿੱਤਾ। ਮੇਲ 'ਚ ਉਸ ਨੇ 2 ਅਟੈਚਮੇਂਟ ਭੇਜੇ ਜਿਸ 'ਚ ਉਸ ਦਾ ਨਕਲੀ ਨਿਯੁਕਤੀ ਪੱਤਰ ਵੀ ਸੀ।

ਜਦੋਂ ਅਕਾਉਂਟ ਆਫ਼ਿਸ ਨੇ ਇਸ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇਸ ਨਾਂਅ ਦਾ ਕੋਈ ਅਧਿਕਾਰੀ ਨਹੀਂ ਹੈ। ਸਾਈਬਰ ਸੈੱਲ ਨੇ ਆਈਟੀ ਐਕਟ ਨਾਲ ਕੇਸ ਦਾਖ਼ਲ ਕੀਤਾ ਅਤੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਦੋਸ਼ੀ ਅਸਮ ਵਿਚ ਮੌਜੂਦ ਹੈ, ਜਿਸ 'ਤੋ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ 21 ਸਾਲਾ ਦੋਸ਼ੀ ਨੂਰ ਮੁਹੰਮਦ ਅਲੀ ਨੂੰ ਗ੍ਰਿਫ਼ਤਾਰ ਕਰ ਲਿਆ।

ABOUT THE AUTHOR

...view details