ਹਿਮਾਚਲ 'ਚ ਬਰਫ਼ਬਾਰੀ, ਯੈਲੋ ਅਲਰਟ ਜਾਰੀ - ਹਿਮਾਚਲ 'ਚ ਬਰਫ਼ਬਾਰੀ
ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ 'ਚ ਇੱਕ ਵਾਰ ਫੇਰ ਤੋਂ ਬਰਫ਼ਬਾਰੀ ਸ਼ੁਰੂ ਹੋ ਗਈ ਹੈ ਤੇ 8 ਜਨਵਰੀ ਤੱਕ ਬਰਫ਼ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।
ਬਰਫ਼ਬਾਰੀ
ਸ਼ਿਮਲਾ: ਹਿਮਾਚਲ ਪ੍ਰਦੇਸ਼ 'ਚ ਬਰਫ਼ਬਾਰੀ ਕਾਰਨ ਇੱਕ ਵਾਰ ਫੇਰ ਲੋਕਾਂ ਦੀ ਪਰੇਸ਼ਾਨੀ ਵੱਧ ਸਕਦੀ ਹੈ। ਮੌਸਮ ਵਿਭਾਗ ਅਨੁਸਾਰ 6 ਤੋਂ 8 ਜਨਵਰੀ ਤੱਕ ਸੂਬੇ ਦੇ ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਹੋਣ ਦੀ ਚੇਤਾਵਨੀ ਜਾਰੀ ਕੀਤੀ ਹੈ ਜਦਕਿ ਹੇਠਲੇ ਇਲਾਕਿਆਂ 'ਚ ਗੜੇ ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।
ਪਰਬਤੀ ਇਲਾਕਿਆਂ 'ਚ ਭਾਰੀ ਬਰਫ਼ਬਾਰੀ ਹੋਣ ਕਾਰਨ ਹਿਮਾਚਲ ਪ੍ਰਦੇਸ਼ 'ਚ ਦੋ ਦਿਨ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਸਾਰੇ ਡੀਸੀ ਨੂੰ ਬਰਫ਼ਬਾਰੀ ਨੂੰ ਲੈ ਕੇ ਸਾਵਧਾਨੀਆਂ ਵਰਤਣ ਸਬੰਧੀ ਹਿਦਾਇਤ ਜਾਰੀ ਕੀਤੀ ਹੈ।