ਯੇਦੀਯੁਰੱਪਾ ਚੌਥੀ ਵਾਰ ਬਣੇ ਕਰਨਾਟਕ ਦੇ 'ਕਿੰਗ' - yediyurappa takes oath
![ਯੇਦੀਯੁਰੱਪਾ ਚੌਥੀ ਵਾਰ ਬਣੇ ਕਰਨਾਟਕ ਦੇ 'ਕਿੰਗ'](https://etvbharatimages.akamaized.net/etvbharat/prod-images/768-512-3955065-thumbnail-3x2-yyyyyyyyyyy.jpg)
18:36 July 26
ਕਰਨਾਟਕ ਭਾਜਪਾ ਪ੍ਰਧਾਨ ਬੀਐਸ ਯੇਦੀਯੁਰੱਪਾ ਨੇ ਚੌਥੀ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਹੈ। ਯੇਦੀਯੁਰੱਪਾ ਇਸ ਤੋਂ ਪਹਿਲਾਂ ਵੀ 3 ਵਾਰ ਕਰਨਾਟਕ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।
ਬੈਂਗਲੁਰੂ: ਬੀ.ਐਸ. ਯੇਦੀਯੁਰੱਪਾ ਨੇ ਚੌਥੀ ਵਾਰ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਇਸ ਤੋਂ ਪਹਿਲਾਂ ਯੇਦੀਯੁਰੱਪਾ 3 ਵਾਰ ਸੂਬੇ ਦੀ ਕਮਾਨ ਸੰਭਾਲ ਚੁੱਕੇ ਹਨ। ਕਰਨਾਟਕ 'ਚ ਕੁਮਾਰਸਵਾਮੀ ਦੀ ਅਗਵਾਈ ਵਾਲੀ ਕਾਂਗਰਸ-JDS ਗਠਜੋੜ ਸਰਕਾਰ ਡਿੱਗ ਜਾਣ ਦੇ ਬਾਅਦ ਨਵੀਂ ਸਰਕਾਰ ਦੇ ਗਠਨ ਲਈ ਭਾਜਪਾ ਦੇ ਆਗੂ ਯੇਦੀਯੁਰੱਪਾ ਨੇ ਰਾਜਪਾਲ ਵਾਜੂਭਾਈ ਵਾਲਾ ਨਾਲ ਮੁਲਾਕਾਤ ਕਰਕੇ ਸੂਬੇ 'ਚ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਇਸ ਤੋਂ ਬਾਅਦ ਇਹ ਖ਼ਬਰ ਆਈ ਸੀ ਕਿ ਯੇਦੀਯੁਰੱਪਾ ਸ਼ਾਮ 6 ਵਜੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ।
ਇਸ ਤੋਂ ਪਹਿਲਾਂ ਕਰਨਾਟਕ ਵਿਧਾਨ ਸਭਾ ਦੇ ਸਪੀਕਰ ਰਮੇਸ਼ ਕੁਮਾਰ ਨੇ ਵੀਰਵਾਰ ਨੂੰ ਕਾਂਗਰਸ ਦੇ 3 ਬਾਗੀ ਵਿਧਾਇਕਾਂ ਨੂੰ ਦਲ-ਬਦਲੂ ਵਿਰੋਧੀ ਕਾਨੂੰਨ ਦੇ ਤਹਿਤ ਅਯੋਗ ਕਰਾਰ ਠਹਿਰਾ ਦਿੱਤਾ ਹੈ। ਇਸ ਮਗਰੋਂ ਕਾਂਗਰਸ-JDS ਗਠਜੋੜ ਸਰਕਾਰ ਡਿੱਗਣ ਦੇ 2 ਦਿਨ ਬਾਅਦ ਨਵੀਂ ਸਰਕਾਰ ਦੇ ਗਠਨ 'ਤੇ ਮੁਸ਼ਕਲਾਂ ਹੋਰ ਵੱਧ ਗਈਆਂ ਸਨ। ਯੇਦੀਯੁਰੱਪਾ ਦੀ ਕੈਬਨਿਟ 'ਚ ਕੌਣ-ਕੌਣ ਹੋਵੇਗਾ, ਇਹ ਅਜੇ ਸਾਫ਼ ਨਹੀਂ ਹੋ ਪਾਇਆ ਹੈ। ਬੀਐਸ ਯੇਦੀਯੁਰੱਪਾ ਨੇ ਕਿਹਾ ਕਿ ਮੰਤਰੀ ਮੰਡਲ 'ਚ ਕਿਸ ਨੂੰ ਸ਼ਾਮਿਲ ਕੀਤਾ ਜਾਵੇਗਾ, ਇਸ ਸਬੰਧੀ ਉਹ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਾਲ ਚਰਚਾ ਕਰਨਗੇ।