ਚੰਡੀਗੜ੍ਹ: ਓਲੰਪਿਕ ਟੋਕੀਓ ਦੇ ਬਾਅਦ ਵਿਸ਼ਵ ਦੇ ਨੰਬਰ ਇੱਕ ਪਹਿਲਵਾਨ ਬਜਰੰਗ ਪੁਨੀਆ ਵਿਆਹ ਕਰਵਾ ਲੈਣਗੇ। ਪਹਿਲਵਾਨ ਬਜਰੰਗ ਪੁਨੀਆ ਦਾ ਰਿਸ਼ਤਾ ਮਹਾਵੀਰ ਫੋਗਾਟ ਦੀ ਛੋਟੀ ਧੀ ਸੰਗੀਤਾ ਫੋਗਾਟ ਨਾਲ ਤੈਅ ਹੋਇਆ ਹੈ। ਇਹ ਰਿਸ਼ਤਾ ਬਜਰੰਗ ਪੁਨੀਆ ਦੇ ਘਰ ਭਾਰਤੀ ਰੀਤੀ ਰਿਵਾਜ਼ਾਂ ਨਾਲ ਦੋਹਾਂ ਪਰਿਵਾਰਾਂ ਦੀ ਰਜ਼ਾਮੰਦੀ 'ਚ ਪੱਕਾ ਕੀਤਾ।
ਪਹਿਲਵਾਨ ਬਜਰੰਗ ਪੂਨੀਆ ਦਾ ਸੰਗੀਤਾ ਫੋਗਟ ਨਾਲ ਹੋਇਆ "ਰੋਕਾ", 7 ਦੀ ਥਾਂ ਲੈਂਣਗੇ 8 ਫੇਰੇ - ਭਾਰਤੀ ਰੀਤੀ ਰਿਵਾਜ਼
ਵਿਸ਼ਵ ਦੇ ਨੰਬਰ ਇੱਕ ਪਹਿਲਵਾਨ ਬਜਰੰਗ ਪੁਨੀਆ ਦਾ ਸੰਗੀਤਾ ਫੋਗਟ ਨਾਲ ਅੱਜ "ਰੋਕਾ" ਹੋ ਗਿਆ ਹੈ। ਉਹ ਓਲੰਪਿਕ ਖੇਡਣ ਤੋਂ ਬਾਅਦ ਸੰਗੀਤਾ ਨਾਲ ਵਿਆਹ ਕਰਨਗੇ।
ਰੋਕੇ ਦੀ ਰਸਮ ਤੋਂ ਬਾਅਦ, ਬਜਰੰਗ ਪੂਨੀਆ ਨੇ ਕਿਹਾ ਕਿ ਉਸਨੇ ਆਪਣੇ ਪਿਤਾ ਨਾਲ ਵਾਅਦਾ ਕੀਤਾ ਹੈ ਕਿ ਉਹ ਓਲੰਪਿਕ ਵਿੱਚ ਤਗਮਾ ਲੈ ਕੇ ਦੇਵੇਗਾ। ਉਹ ਓਲੰਪਿਕ ਖੇਡਣ ਤੋਂ ਬਾਅਦ ਸੰਗੀਤਾ ਨਾਲ ਵਿਆਹ ਕਰਨਗੇ। ਬਜਰੰਗ ਪੂਨੀਆ ਨੇ ਕਿਹਾ ਕਿ ਉਹ 7 ਫੇਰੇ ਦੀ ਬਜਾਏ 8 ਫੇਰੇ ਲੈਂਣਗੇ। 8 ਵਾਂ ਫੇਰਾ ਬੇਟੀ ਬਚਾਓ-ਬੇਟੀ ਪੜ੍ਹਾਓ ਦਾ ਨਾਂਅ ਹੋਵੇਗਾ। ਬਜਰੰਗ ਪੂਨੀਆ ਨੇ ਦਾਜ ਨਾ ਲੈਣ ਦਾ ਫੈਸਲਾ ਕੀਤਾ ਹੈ। ਵਿਆਹ 'ਚ ਸਿਰਫ 1 ਰੁਪਏ ਲਿਆ ਜਾਵੇਗਾ।
ਇਸ ਮੌਕੇ ਗੀਤਾ ਫੋਗਾਟ ਨੇ ਆਪਣੇ ਸੋਸ਼ਲ ਮੀਡੀਆ 'ਚ ਉਨ੍ਹਾਂ ਦੇ ਰਿਸ਼ਤਾ ਹੋਣ ਦੀ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਗੀਤਾ ਫੋਗਾਟ ਨੇ ਕੁੱਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।