ਪੰਜਾਬ

punjab

ETV Bharat / bharat

ਸਿਆਸਤ ਅਖਾੜੇ 'ਚ ਉੱਤਰੀ ਬਬੀਤਾ ਫੋਗਾਟ, ਪਿਤਾ ਨਾਲ ਭਾਜਪਾ 'ਚ ਹੋਈ ਸ਼ਾਮਲ - National news

ਭਾਰਤ ਦੀ ਨਾਮੀ ਰੈਸਲਰ ਬਬੀਤਾ ਫੋਗਾਟ ਕੁਸ਼ਤੀ ਤੋਂ ਬਾਅਦ ਹੁਣ ਸਿਆਸਤ ਦੇ ਅਖਾੜੇ ਵਿੱਚ ਸ਼ਾਮਲ ਹੋ ਚੁੱਕੀ ਹੈ। ਬਬੀਤਾ ਫੋਗਾਟ ਨੇ ਆਪਣੇ ਪਿਤਾ ਮਹਾਵੀਰ ਫੋਗਾਟ ਨਾਲ ਭਾਜਪਾ ਪਾਰਟੀ 'ਚ ਸ਼ਮੂਲੀਅਤ ਕੀਤੀ ਹੈ। ਇਸ ਤੋਂ ਬਾਅਦ ਉਹ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਨੂੰ ਮਿਲਣ ਪੁਜੇ।

ਫੋਟੋ

By

Published : Aug 12, 2019, 10:27 PM IST

ਨਵੀਂ ਦਿੱਲੀ : ਜੇਜੇਪੀ ਨੂੰ ਵੱਡਾ ਝੱਟਕਾ ਲਗਾ ਹੈ ਕਿਉਂਕਿ ਨਾਮੀ ਰੈਸਲਰ ਬਬੀਤਾ ਫੋਗਾਟ ਨੇ ਜੇਜੇਪੀ ਦਾ ਸਾਥ ਛੱਡ ਕੇ ਭਾਜਪਾ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਹੈ। ਬਬੀਤਾ ਦੇ ਨਾਲ ਉਨ੍ਹਾਂ ਦੇ ਪਿਤਾ ਮਹਾਵੀਰ ਫੋਗਾਟ ਵੀ ਜੇਜੇਪੀ ਪਾਰਟੀ ਨੂੰ ਛੱਡ ਭਾਜਪਾ ਵਿੱਚ ਸ਼ਾਮਲ ਹੋ ਗਏ।

ਬਬੀਤਾ ਫੋਗਾਟ ਅਤੇ ਮਹਾਵੀਰ ਫੋਗਾਟ ਨੇ ਭਾਜਪਾ ਨੇਤਾਵਾਂ ਅਤੇ ਕੇਂਦਰੀ ਖੇਡ ਮੰਤਰੀ ਕਿਰਣ ਰਿਜੀਜੂ ਦੀ ਮੌਜ਼ੂਦਗੀ ਵਿੱਚ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਇਸ ਤੋਂ ਬਾਅਦ ਦੋਵੇਂ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਨੂੰ ਮਿਲਣ ਪੁਜੇ।

ਵੀਡੀਓ ਵੇਖਣ ਲਈ ਕਲਿੱਕ ਕਰੋ

ਭਾਜਪਾ ਵਿੱਚ ਸ਼ਮੂਲੀਅਤ ਨੂੰ ਲੈ ਕੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਬਬੀਤਾ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਾਰਾਂ ਤੋਂ ਕਾਫ਼ੀ ਪ੍ਰਭਾਵਤ ਹਨ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਤੋਂ ਧਾਰਾ 370 ਅਤੇ ਆਰਟੀਕਲ 35 A ਹਟਾਏ ਜਾਣ ਨਾਲ ਉਹ ਕਾਫ਼ੀ ਖੁਸ਼ ਅਤੇ ਪ੍ਰਭਾਵਤ ਹਨ। ਉਨ੍ਹਾਂ ਨੂੰ ਮੋਦੀ ਸਰਕਾਰ ਦੀ ਕਾਰਜਸ਼ੈਲੀ ਪਸੰਦ ਹੈ ਅਤੇ ਭਾਜਪਾ ਪਾਰਟੀ ਦਾ ਹਿੱਸਾ ਬਣ ਕੇ ਬੇਹਦ ਖੁਸ਼ ਹਨ।

ABOUT THE AUTHOR

...view details