ਨਵੀਂ ਦਿੱਲੀ : ਅੱਜ ਵਿਸ਼ਵ ਚੀਤਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿੱਚ ਚੀਤਿਆਂ ਦੇ 2018 ਦਾ ਆਂਕੜਿਆਂ ਦਾ ਐਲਾਨ ਕੀਤਾ।
ਪੀਐਮ ਮੋਦੀ ਵੱਲੋਂ ਐਲਾਨ ਕੀਤੇ ਗਏ ਆਂਕੜਿਆਂ ਮੁਤਾਬਕ ਭਾਰਤ ਵਿੱਚ ਚੀਤਿਆਂ ਦੀ ਗਿਣਤੀ ਪਹਿਲਾਂ ਨਾਲੋਂ ਦੁੱਗਣੀ ਹੋ ਗਈ ਹੈ। ਪੀਐਮ ਮੋਦੀ ਨੇ ਦੱਸਿਆ ਕਿ ਦੇਸ਼ ਵਿੱਚ ਚੀਤਿਆਂ ਦੀ ਗਿਣਤੀ 2,967 ਹੈ। ਪੀਐਮ ਮੋਦੀ ਨੇ ਕਿਹਾ ਕਿ ਇਹ ਸਵੈ -ਸੰਕਲਪ ਲਈ ਬੇਹਤਰੀਨ ਉਦਾਹਰਨ ਹੈ।
ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਵਿੱਚ ਇਸ ਸਾਲ ਚੀਤਿਆਂ ਦੀ ਗਿਣਤੀ ਵਿੱਚ 30 ਤੋਂ 35 ਫੀਸਦੀ ਵਾਧਾ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ ਗਿਆ ਹੈ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਪਿਛਲੇ ਕੁਝ ਸਾਲਾਂ ਦੌਰਾਨ ਚੀਤਿਆਂ ਲਈ ਸੁਰੱਖਿਆ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਰਹਿਣ ਨਾਲ ਇਸ ਸਾਲ ਇਹ ਗਿਣਤੀ 400 ਤੱਕ ਪਹੁੰਚ ਸਕਦੀ ਹੈ। ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਨੂੰ ਪਹਿਲਾਂ " ਟਾਈਗਰ ਸਟੇਟ " ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ। ਚੀਤਿਆਂ ਦੀ ਪਿਛਲੀ ਗਿਣਤੀ ਸਾਲ 2014 ਵਿੱਚ ਕੀਤੀ ਗਈ ਸੀ। ਉਸ ਸਮੇਂ ਆਂਕੜੇ ਬੇਹਦ ਨਿਰਾਸ਼ ਕਰਨ ਵਾਲੇ ਸਨ।