ਨਵੀਂ ਦਿੱਲੀ: ਆਲ ਇੰਡੀਆ ਰੇਡੀਓ (ਏਆਈਆਰ) ਸੋਮਵਾਰ ਨੂੰ ਵਿਸ਼ਵ ਸੰਸਕ੍ਰਿਤ ਦਿਵਸ ਦੇ ਮੌਕੇ 'ਤੇ ਸੰਸਕ੍ਰਿਤ ਵਿਚ ਆਪਣਾ ਪਹਿਲਾ ਵਿਸ਼ੇਸ਼ ਪ੍ਰੋਗਰਾਮ ਪ੍ਰਸਾਰਿਤ ਕਰੇਗਾ। ਏਆਈਆਰ ਨੇ ਇੱਕ ਬਿਆਨ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
"ਬਹੁਜਨ ਭਾਸ਼ਾ-ਸੰਸਕ੍ਰਿਤ ਭਾਸ਼ਾ" ਨਾਂਅ ਦਾ 20 ਮਿੰਟ ਦਾ ਪ੍ਰੋਗਰਾਮ ਸੋਮਵਾਰ ਨੂੰ ਸਵੇਰੇ ਪ੍ਰਸਾਰਿਤ ਹੋਵੇਗਾ। ਇਹ ਆਲ ਇੰਡੀਆ ਰੇਡੀਓ ਦੇ 100.1 ਐਫਐਮ ਚੈਨਲ ਜਾਂ ਆਲ ਇੰਡੀਆ ਰੇਡੀਓ ਨਿਊਜ਼ ਲਾਈਵ 24x7 ਐਫਐਮ ਚੈਨਲ 'ਤੇ ਪ੍ਰਸਾਰਿਤ ਕੀਤਾ ਜਾਵੇਗਾ।
ਲਾਈਵ ਸਟ੍ਰੀਮਿੰਗ ਇੱਕ ਹੀ ਸਮੇਂ 'ਤੇ www.newsonair.com, ਟਵਿੱਟਰ ਉੱਤੇ @airnewsalerts, ਨਿਊਜ਼ੋਨੀਅਰ ਐਪ ਅਤੇ ਨਿਊਜ਼ੋਨੀਅਰ ਦੇ ਅਧਿਕਾਰਕ ਯੂਟਿਊਬ ਚੈਨਲ 'ਤੇ ਉਪਲੱਬਧ ਹੋਵੇਗੀ।
"ਬਹੁਜਨ ਭਾਸ਼ਾ-ਸੰਸਕ੍ਰਿਤ ਭਾਸ਼ਾ" ਪ੍ਰੋਗਰਾਮ ਵਿੱਚ ਪ੍ਰਸਿੱਧ ਸੰਸਕ੍ਰਿਤ ਵਿਦਵਾਨਾਂ ਨੇ ਸੰਸਕ੍ਰਿਤ ਦੀ ਭੂਮਿਕਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਫਿਲਮਾਂ ਦੀਆਂ ਖ਼ਾਸ ਗੱਲਾਂ- ਸੰਸਕ੍ਰਿਤ ਵਿਚ ਪ੍ਰਿਆਮਾਨਸਮ, ਪੁਨਯਕੋਟੀ ਅਤੇ ਦੁਨੀਆ ਦੇ ਇਕਲੌਤੇ ਸੰਸਕ੍ਰਿਤ ਦੇ ਰੋਜ਼ਾਨਾ ਅਖਬਾਰ, ਸੁਧਰਮਾ ਦੇ ਸੰਪਾਦਕਾਂ ਨਾਲ ਇੰਟਰਵਿਊ ਪ੍ਰਮੁੱਖ ਆਕਰਸ਼ਣਾਂ ਵਿੱਚੋਂ ਇੱਕ ਹਨ।
ਸੰਸਕ੍ਰਿਤ ਵਿਚ ਇਕ ਵਿਸ਼ੇਸ਼ ਸੰਦੇਸ਼ ਵਿਚ ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਨੇ ਸੰਸਕ੍ਰਿਤ ਭਾਸ਼ਾ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ ਹੈ।