ਪੰਜਾਬ

punjab

ETV Bharat / bharat

ਵਿਸ਼ਵ ਖਾਧ ਸੁਰੱਖਿਆ ਦਿਵਸ 2020: ਕੋਰੋਨਾ ਮਹਾਂਮਾਰੀ ਅਤੇ ਖਾਧ ਸੁਰੱਖਿਆ - world food safety day

ਦੂਸਰਾ ਵਿਸ਼ਵ ਖਾਧ ਸੁਰੱਖਿਆ ਦਿਵਸ ਅੱਜ ਮਨਾਇਆ ਜਾ ਰਿਹਾ ਹੈ। ਇਸ ਦਾ ਉਦੇਸ਼ ਖਾਧ ਸੁਰੱਖਿਆ, ਮਨੁੱਖੀ ਸਿਹਤ, ਆਰਥਿਕ ਵਾਧਾ, ਖੇਤੀ, ਬਾਜ਼ਾਰ ਪਹੁੰਚ, ਸੈਰ-ਸਪਾਟੇ ਵਿੱਚ ਯੋਗਦਾਨ ਅਤੇ ਨਿਰੰਤਰ ਵਿਕਾਸ ਦਾ ਪਤਾ ਲਾਉਣ ਅਤੇ ਪ੍ਰਬੰਧਨ ਕਰਨ ਵਿੱਚ ਮਦਦ ਕਰਨ ਦੇ ਲਈ ਧਿਆਨ ਆਕਰਸ਼ਿਤ ਕਰਨਾ ਹੈ।

ਵਿਸ਼ਵ ਖਾਧ ਸੁਰੱਖਿਆ ਦਿਵਸ 2020: ਕੋਰੋਨਾ ਮਹਾਂਮਾਰੀ ਅਤੇ ਖਾਧ ਸੁਰੱਖਿਆ
ਵਿਸ਼ਵ ਖਾਧ ਸੁਰੱਖਿਆ ਦਿਵਸ 2020: ਕੋਰੋਨਾ ਮਹਾਂਮਾਰੀ ਅਤੇ ਖਾਧ ਸੁਰੱਖਿਆ

By

Published : Jun 7, 2020, 8:16 PM IST

ਹੈਦਰਾਬਾਦ: ਦੂਸਰਾ ਵਿਸ਼ਵ ਖਾਧ ਸੁਰੱਖਿਆ ਦਿਵਸ ਅੱਜ ਯਾਨਿ ਕਿ 7 ਜੂਨ ਨੂੰ ਮਨਾਇਆ ਜਾ ਰਿਹਾ ਹੈ। ਇਸ ਦਾ ਉਦੇਸ਼ ਖਾਧ ਸੁਰੱਖਿਆ, ਮਨੁੱਖੀ ਸਿਹਤ, ਆਰਥਿਕ ਵਾਧਾ, ਖੇਤੀ, ਬਾਜ਼ਾਰ ਪਹੁੰਚ, ਸੈਰ-ਸਪਾਟੇ ਵਿੱਚ ਯੋਗਦਾਨ ਅਤੇ ਨਿਰੰਤਰ ਵਿਕਾਸ ਦਾ ਪਤਾ ਲਾਉਣ ਅਤੇ ਪ੍ਰਬੰਧਨ ਕਰਨ ਵਿੱਚ ਮਦਦ ਕਰਨ ਦੇ ਲਈ ਧਿਆਨ ਆਕਰਸ਼ਿਤ ਕਰਨਾ ਹੈ।

ਵਿਸ਼ਵ ਖਾਧ ਸੁਰੱਖਿਆ ਦਿਵਸ ਪਹਿਲੀ ਵਾਰ 2019 ਵਿੱਚ ਮਨਾਇਆ ਗਿਆ ਸੀ। ਇਸ ਦੀ ਸਫ਼ਲਤਾ ਤੋਂ ਬਾਅਦ ਇਸ ਸਾਲ ਫ਼ਿਰ ਤੋਂ ਡਬਲਿਊਐੱਫ਼ਐੱਸਡੀ 2019 ਵਿੱਚ ਅਦੀਸ ਅਬਾਬਾ ਸੰਮੇਲਨ ਅਤੇ ਜੇਨੇਵਾ ਫੋਰਮ ਵੱਲੋਂ ਖਾਧ ਸੁਰੱਖਿਆ ਨੂੰ 'ਦ ਫਿਊਚਰ ਆਫ਼ ਫੂਡ ਸੇਫ਼ਟੀ' ਵਿਸ਼ੇ ਦੇ ਨਾਲ ਮਜ਼ਬੂਤ ਕਰਨ ਦੇ ਲਈ ਵਚਨਬੱਧ ਹੈ। ਡਬਲਿਊਐੱਚਓ, ਸੰਯੁਕਤ ਰਾਸ਼ਟਰ ਦੇ ਖਾਧ ਅਤੇ ਖੇਤੀ ਸੰਗਠਨ (ਐੱਫ਼ਏਓ) ਦੇ ਨਾਲ ਮਿਲ ਕੇ ਮੈਂਬਰ ਰਾਸ਼ਟਰਾਂ ਨੂੰ ਵਿਸ਼ਵ ਸੁਰੱਖਿਆ ਦਿਵਸ ਮਨਾਉਣ ਦੀਆਂ ਕੋਸ਼ਿਸ਼ਾਂ ਨੂੰ ਸੁਵਿਧਾਜਨਕ ਬਣਾਉਣ ਨਾਲ ਸੰਤੁਸ਼ਟ ਹੈ।

'ਖਾਧ ਸੁਰੱਖਿਆ, ਸਾਰਿਆਂ ਦੀ ਜ਼ਿੰਮੇਵਾਰ' ਵਿਸ਼ੇ ਦੇ ਤਹਿਤ ਵਿਸ਼ਵੀ ਖਾਧ ਸੁਰੱਖਿਆ ਜਾਗਰੂਕਤਾ ਨੂੰ ਹੱਲਾਸ਼ੇਰੀ ਮਿਲੇਗੀ। ਨਾਲ ਹੀ ਕਈ ਰਾਸ਼ਟਰਾਂ ਅਤੇ ਉਨ੍ਹਾਂ ਦੇ ਫ਼ੈਸਲੇ ਲੈਣ ਵਾਲੀਆਂ ਸੰਸਥਾਵਾਂ, ਨਿੱਜੀ ਖੇਤਰ, ਨਾਗਰਿਕ ਸਮਾਜ, ਸੰਯੁਕਤ ਰਾਸ਼ਟਰ ਸੰਗਠਨਾਂ ਅਤੇ ਆਮ ਜਨਤਾ ਨੂੰ ਕਦਮ ਚੁੱਕਣ ਦੇ ਲਈ ਉਤਸ਼ਾਹ ਮਿਲੇਗਾ।

ਖਾਧ ਸੁਰੱਖਿਆ ਸਰਕਾਰਾਂ, ਉਤਪਾਦਕਾਂ ਅਤੇ ਗਾਹਕਾਂ ਦੇ ਵਿਚਕਾਰ ਇੱਕ ਸਾਂਝੀ ਜ਼ਿੰਮੇਵਾਰੀ ਹੈ। ਸਾਡੇ ਵੱਲੋਂ ਉਪਭੋਗ ਕੀਤੇ ਜਾਣ ਵਾਲੇ ਭੋਜਨ ਨੂੰ ਸੁਰੱਖਿਅਤ ਰੱਖਣ ਦੇ ਲਈ ਖੇਤ ਤੋਂ ਲੈ ਕੇ ਟੇਬਲ ਤੱਕ ਬਹੁਤ ਲੋਕਾਂ ਦੀ ਭੂਮਿਕਾ ਹੁੰਦੀ ਹੈ ਤਾਂਕਿ ਸਾਡੀ ਸਿਹਤ ਨੂੰ ਨੁਕਸਾਨ ਨਾ ਪਹੁੰਚੇ। ਵਿਸ਼ਵ ਖਾਧ ਸੁਰੱਖਿਆ ਦਿਵਸ ਦੇ ਮਾਧਿਅਮ ਨਾਲ ਡਬਲਿਊਐੱਚਓ ਨੇ ਜਨਤਕ ਏਜੰਡੇ ਵਿੱਚ ਖਾਧ ਸੁਰੱਖਿਆ ਦੀ ਮੁੱਖ ਧਾਰਾ ਵਿੱਚ ਆਪਣੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਇਆ ਅਤੇ ਵਿਸ਼ਵ ਪੱਧਰ ਉੱਤੇ ਖਾਧ ਸਬੰਧੀ ਬੀਮਾਰੀਆਂ ਨੂੰ ਘੱਟ ਕੀਤਾ।

'ਖਾਧ ਸੁਰੱਖਿਆ, ਸਭ ਦੀ ਜ਼ਿੰਮੇਵਾਰੀ'
ਸਾਰਿਆਂ ਨੂੰ ਸੁਰੱਖਿਅਤ ਪੌਸ਼ਟਿਕ ਅਤੇ ਲੋੜੀਂਦੇ ਭੋਜਨ ਦਾ ਅਧਿਕਾਰ ਹੈ। ਅੱਜ ਵੀ ਦੁਨੀਆਂ ਵਿੱਚ 10 ਲੱਖ ਲੋਕਾਂ ਵਿੱਚੋਂ 1 ਵਿਅਕਤੀ ਦੂਸ਼ਿਤ ਭੋਜਨ ਖਾਣ ਨਾਲ ਬੀਮਾਰ ਹੁੰਦਾ ਹੈ। ਜੇ ਸਾਡਾ ਭੋਜਨ ਸੁਰੱਖਿਅਤ ਨਹੀਂ ਹੈ, ਤਾਂ ਬੱਚੇ ਪੜ੍ਹ ਲਿਖ ਨਹੀਂ ਸਕਦੇ, ਨੌਜਵਾਨ ਕੰਮ ਨਹੀਂ ਕਰ ਸਕਦੇ ਅਤੇ ਮਨੁੱਖੀ ਵਿਕਾਸ ਵੀ ਸੰਭਵ ਨਹੀਂ ਹੈ। ਨਿਰੰਤਰ ਵਿਕਾਸ ਦੇ ਲਈ 2030 ਏਜੰਡਾ ਦੇ 17 ਟੀਚੀਆਂ ਵਿੱਚੋਂ 2 ਸਿਹਤ ਨੂੰ ਹੱਲਾਸ਼ੇਰੀ ਦੇਣ ਅਤੇ ਭੁੱਖਮਰੀ ਨੂੰ ਖ਼ਤਮ ਕਰਨ ਦੇ ਲਈ ਸੁਰੱਖਿਅਤ ਭੋਜਨ ਮਹੱਤਵਪੂਰਨ ਹੈ।

ਜਦੋਂ ਭੋਜਨ ਸੁਰੱਖਿਅਤ ਨਹੀਂ ਹੈ, ਤਾਂ ਖਾਧ ਸੁਰੱਖਿਆ ਨਹੀਂ ਹੋ ਸਕਦੀ ਅਤੇ ਅਜਿਹੀ ਦੁਨੀਆਂ ਵਿੱਚ ਜਿੱਥੇ ਖਾਧ ਪੂਰਤੀ ਲੜੀ ਹੈ, ਜ਼ਿਆਦਾ ਗੁੰਝਲਦਾਰ ਹੋ ਜਾਂਦੇ ਹਨ। ਕਿਸੇ ਵੀ ਪ੍ਰਤੀਕੂਲ ਖਾਧ ਸੁਰੱਖਿਆ ਘਟਨਾ ਦਾ ਜਨਤਕ ਸਿਹਤ, ਵਪਾਰ ਅਤੇ ਅਰਥ-ਵਿਵਸਥਾ ਉੱਤੇ ਨਾਕਾਰਾਤਮਕ ਪ੍ਰਭਾਵ ਪੈਂਦਾ ਹੈ। ਫ਼ਿਰ ਵੀ ਖਾਧ ਸੁਰੱਖਿਆ ਨਿਯਮਿਤ ਰੂਪ ਤੋਂ ਦਿੱਤੀ ਜਾਂਦੀ ਹੈ। ਇਹ ਅਕਸਰ ਉਦੋਂ ਤੱਕ ਪਤਾ ਨਹੀਂ ਲੱਗਦੀ ਹੈ ਜਦੋਂ ਤੱਕ ਤੁਹਾਨੂੰ ਫ਼ੂਡ ਪੁਆਜ਼ਿਨਿੰਗ ਨਹੀਂ ਹੁੰਦੀ। ਅਸੁਰੱਖਿਅਤ ਭੋਜਨ (ਹਾਨੀਕਾਰਕ ਬੈਕਟੀਰਿਆ, ਵਾਇਰਸ, ਪਰਜੀਵੀ ਜਾਂ ਰਸਾਇਣਿਕ ਪਦਾਰਥਾਂ ਵਾਲੇ) ਦਸਤ ਤੋਂ ਕੈਂਸਰ ਸਮੇਤ 200 ਤੋਂ ਜ਼ਿਆਦਾ ਬੀਮਾਰੀਆਂ ਦਾ ਕਾਰਨ ਬਣਦਾ ਹੈ।

ਇਹ ਅੰਤਰ-ਰਾਸ਼ਟਰੀ ਦਿਵਸ ਇਹ ਨਿਸ਼ਚਿਤ ਕਰਨ ਦੀ ਕੋਸ਼ਿਸ਼ ਹੈ ਕਿ ਅਸੀਂ ਜੋ ਭੋਜਨ ਖਾਂਦੇ ਹਾਂ ਉਹ ਸੁਰੱਖਿਅਤ ਹੋਵੇ। ਜਦ ਤੁਸੀਂ ਭੋਜਨ ਦਾ ਉਤਪਾਦਨ, ਕਾਰਵਾਈ, ਵਿਕਰੀ ਅਤੇ ਇਸ ਨੂੰ ਪਕਾਉਂਦੇ ਹੋ, ਤਾਂ ਇਸ ਨੂੰ ਸੁਰੱਖਿਅਤ ਰੱਖਣ ਵਿੱਚ ਤੁਹਾਡੀ ਭੂਮਿਕਾ ਹੈ। ਖਾਧ ਲੜੀ ਵਿੱਚ ਹਰ ਕੋਈ ਖਾਧ ਸੁਰੱਖਿਆ ਦੇ ਲਈ ਜ਼ਿੰਮੇਵਾਰ ਹੈ। ਵਿਸ਼ਵ ਖਾਧ ਸੁਰੱਖਿਆ ਦਿਵਸ ਦਾ ਪਾਲਣ ਕਰਨ ਦੇ ਲਈ, ਸਾਰੇ ਹਿੱਤਧਾਰਕਾਂ ਨੂੰ ਖਾਧ ਸੁਰੱਖਿਆ ਦੇ ਬਾਰੇ ਜਾਗਰੂਕਤਾ ਵਧਾਉਣ ਅਤੇ ਇਹ ਦੱਸਣ ਦੇ ਲਈ ਸੱਦਾ ਦਿੱਤਾ ਜਾਂਦਾ ਹੈ ਕਿ ਖਾਧ ਪ੍ਰਣਾਲੀਆਂ ਵਿੱਚ ਸ਼ਾਮਲ ਸਾਰੇ ਲੋਕ ਇਸ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਜਲਵਾਯੂ, ਵਿਸ਼ਵੀ ਖਾਧ ਉਤਪਾਦਨ ਅਤੇ ਪੂਰਤੀ ਪ੍ਰਣਾਲੀਆਂ ਵਿੱਚ ਚੱਲ ਰਹੇ ਬਦਲਾਅ ਨਾਲ ਨਜਿੱਠਣ ਦੇ ਲਈ ਜੋ ਉਪਭੋਗਤਾਵਾਂ, ਉਦਯੋਗ ਅਤੇ ਗ੍ਰਹਿਆਂ ਨੂੰ ਪ੍ਰਭਾਵਿਤ ਕਰਦੇ ਹਨ, ਸਾਰਿਆਂ ਨੂੰ ਖਾਧ ਸੁਰੱਖਿਆ ਉੱਤੇ ਹੁਣ ਅਤੇ ਭਵਿੱਖ ਵਿੱਚ ਵਿਚਾਰ ਕਰਨ ਦੀ ਜ਼ਰੂਰਤ ਹੈ।

ਕਾਰਵਾਈ ਦੀ ਜ਼ਰੂਰਤ

1. ਸਰਕਾਰ ਨੂੰ ਸਾਰਿਆਂ ਦੇ ਲਈ ਸੁਰੱਖਿਅਤ ਅਤੇ ਪੌਸ਼ਟਿਕ ਭੋਜਨ ਨਿਸ਼ਚਿਤ ਕਰਨਾ ਚਾਹੀਦਾ।

2. ਖੇਤੀ ਅਤੇ ਖਾਧ ਉਤਪਾਦਕਾਂ ਨੂੰ ਵਧੀਆ ਪ੍ਰਕਿਰਿਆ ਨੂੰ ਅਪਣਾਉਣ ਦੀ ਜ਼ਰੂਰਤ ਹੈ।

3. ਵਪਾਰੀਆਂ ਨੂੰ ਇਹ ਨਿਸ਼ਚਿਤ ਕਰਨਾ ਚਾਹੀਦਾ ਕਿ ਭੋਜਨ ਸੁਰੱਖਿਅਤ ਹੈ।

4. ਸਾਰੇ ਉਪਭੋਗਤਾਵਾਂ ਨੂੰ ਸੁਰੱਖਿਅਤ, ਸਿਹਤ ਅਤੇ ਪੌਸ਼ਟਿਕ ਭੋਜਨ ਦਾ ਅਧਿਕਾਰ ਹੈ।

5. ਖਾਧ ਸੁਰੱਖਿਆ ਇੱਕ ਸਾਂਝੀ ਜ਼ਿੰਮੇਵਾਰੀ ਹੈ।

ਮੁੱਖ ਤੱਥ

ਹਾਨੀਕਾਰਕ ਬੈਕਟੀਰਿਆ, ਵਾਇਰਸ, ਪਰਜੀਵੀ ਜਾਂ ਰਸਾਇਣਿਕ ਪਦਾਰਥਾਂ ਵਾਲਾ ਅਸੁਰੱਖਿਅਤ ਭੋਜਨ 200 ਤੋਂ ਜ਼ਿਆਦਾ ਬੀਮਾਰੀਆਂ ਦਾ ਕਾਰਨ ਬਣਦਾ ਹੈ- ਦਸਤ ਤੋਂ ਲੈ ਕੇ ਕੈਂਸਰ ਤੱਕ।

ਦੁਨੀਆਂ ਦੇ ਅਨੁਮਾਨਿਤ 600 ਮਿਲਿਅਨ ਲੋਕਾਂ ਵਿੱਚ 10 ਵਿੱਚੋਂ 1 ਵਿਅਕਤੀ ਦੂਸ਼ਿਤ ਭੋਜਨ ਖਾਣ ਤੋਂ ਬਾਅਦ ਬੀਮਾਰ ਹੁੰਦਾ ਹੈ ਅਤੇ ਹਰ ਸਲਾ 4,20,000 ਲੋਕ ਮਰ ਜਾਂਦੇ ਹਨ।

ਘੱਟ ਅਤੇ ਦਰਮਿਆਨੀ ਉਮਰ ਵਾਲੇ ਦੇਸ਼ਾਂ ਵਿੱਚ ਅਸੁਰੱਖਿਅਤ ਭੋਜਨ ਤੋਂ ਪੈਦਾ ਉਤਪਾਦਕਤਾ ਅਤੇ ਇਲਾਜ ਖ਼ਰਚਿਆਂ ਵਿੱਚ ਹਰ ਸਾਲ 110 ਬਿਲਿਅਨ ਅਮਰੀਕੀ ਡਾਲਰ ਦਾ ਨੁਕਸਾਨ ਹੁੰਦਾ ਹੈ।

ਹਰ ਸਾਲ 40 ਫ਼ੀਸਦੀ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਭੋਜਨ ਦੇ ਕਾਰਨ ਬੀਮਾਰ ਹੁੰਦੇ ਹਨ ਅਤੇ ਹਰ ਸਾਲ 1,25,000 ਹਜ਼ਾਰ ਬੱਚਿਆਂ ਦੀ ਮੌਤ ਹੋ ਜਾਂਦੀ ਹੈ।

ਦੂਸ਼ਿਤ ਭੋਜਨ ਖਾਣ ਦੇ ਕਾਰਨ ਹੋਣ ਵਾਲੀ ਸਭ ਤੋਂ ਆਮ ਬੀਮਾਰੀ ਡਾਇਰਿਆ ਹੈ, ਜਿਸ ਨਾਲ ਲਗਭਗ 550 ਮਿਲਿਅਨ ਲੋਕ ਬੀਮਾਰ ਹੁੰਦੇ ਹਨ ਅਤੇ ਹਰ ਸਾਲ 2,30,000 ਲੋਕਾਂ ਦੀ ਮੌਤ ਹੋ ਜਾਂਦੀ ਹੈ।

ਖਾਧ ਬੀਮਾਰੀਆਂ ਸਿਹਤ ਦੇਖਭਾਲ ਪ੍ਰਣਾਲੀਆਂ ਵਿੱਚ ਤਨਾਅ ਅਤੇ ਰਾਸ਼ਟਰੀ ਅਰਥ-ਵਿਵਸਥਾਵਾਂ, ਸੈਰ-ਸਪਾਟਾ ਅਤੇ ਵਪਾਰ ਨੂੰ ਨੁਕਸਾਨ ਪਹੁੰਚਾ ਕੇ ਸਮਾਜਿਕ ਆਰਥਿਕ ਵਿਕਾਸ ਨੂੰ ਰੋਕਦੀ ਹੈ।

ਖਾਧ ਪੂਰਤੀ ਲੜੀਆਂ ਹੁਣ ਕਈ ਰਾਸ਼ਟਰੀ ਹੱਦਾਂ ਨੂੰ ਪਾਰ ਕਰਦੀ ਹੈ। ਸਰਕਾਰਾਂ, ਉਤਪਾਦਕਾਂ ਅਤੇ ਉਪਭੋਗਤਾਵਾਂ ਦੇ ਵਿਚਕਾਰ ਵਧੀਆ ਸਹਿਯੋਗ ਖਾਧ ਸੁਰੱਖਿਆ ਨਿਸ਼ਚਿਤ ਕਰਨ ਵਿੱਚ ਮਦਦ ਕਰਦਾ ਹੈ।

ਵਿਕਸਿਤ ਦੁਨੀਆ ਅਤੇ ਖਾਧ ਸੁਰੱਖਿਆ

ਸੁਰੱਖਿਅਤ ਖਾਧ ਪੂਰਤੀ ਰਾਸ਼ਟਰੀ ਅਰਥ-ਵਿਵਸਥਾਵਾਂ, ਵਪਾਰਾਂ ਅਤੇ ਸੈਰ-ਸਪਾਟੇ ਦਾ ਸਮਰੱਥਣ ਕਰਦੇ ਹਨ, ਖਾਧ ਅਤੇ ਪੋਸ਼ਣ ਸੁਰੱਖਿਆ ਵਿੱਚ ਯੋਗਦਾਨ ਕਰਦੇ ਹਨ ਅਤੇ ਨਿਰੰਤਰ ਵਿਕਾਸ ਨੂੰ ਰੇਖਾਕਿੰਤ ਕਰਦੇ ਹਨ।

ਸ਼ਹਿਰੀਕਰਨ ਅਤੇ ਯਾਤਰਾ ਸਮੇਤ ਉਪਭੋਗਤਾ ਦੀਆਂ ਆਦਤਾਂ ਵਿੱਚ ਬਦਲਾਅ ਨੇ ਜਨਤਕ ਸਥਾਨਾਂ ਉੱਤੇ ਤਿਆਰ ਭੋਜਨ ਖ਼ਰੀਦਣ ਅਤੇ ਖਾਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਕੀਤਾ ਹੈ। ਵਿਸ਼ਵੀਕਰਨ ਨੇ ਵੱਖ-ਵੱਖ ਪ੍ਰਕਾਰ ਦੇ ਖਾਧ ਪਦਾਰਥਾਂ ਦੇ ਲਈ ਵੱਧਦੀ ਉਪਭੋਗਤਾ ਮੰਗ ਨੂੰ ਰੋਕਣ ਦਾ ਕੰਮ ਕੀਤਾ ਹੈ, ਜਿਸ ਦਾ ਫ਼ਸਲਰੂਪ ਇੱਕ ਗੁੰਝਲਦਾਰ ਅਤੇ ਲੰਬੀ ਖਾਧ ਲੜੀ ਬਣੀ ਹੈ।

ਜਿਵੇਂ-ਜਿਵੇਂ ਦੁਨੀਆ ਦੀ ਆਬਾਦੀ ਵੱਧਦੀ ਹੈ, ਭੋਜਨ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਦੇ ਲਈ ਖੇਤੀ ਅਤੇ ਪਸ਼ੂ ਉਤਪਾਦਨ ਦੇ ਤੇਜ਼ ਅਤੇ ਤਕਨੀਕੀਕਰਨ ਖਾਧ ਸੁਰੱਖਿਆ ਦੇ ਲਈ ਮੌਕੇ ਅਤੇ ਚੁਣੌਤੀਆਂ ਪੈਦਾ ਕਰਦਾ ਹੈ। ਖਾਧ ਸੁਰੱਖਿਆ ਨੂੰ ਪ੍ਰਭਾਵਿਤ ਕਰਨ ਦੇ ਲਈ ਜਲਵਾਯੂ ਪਰਿਵਰਤਨ ਦੀ ਵੀ ਭਵਿੱਖਬਾਣੀ ਕੀਤੀ ਜਾਂਦੀ ਹੈ।

ਇੰਨ੍ਹਾਂ ਚੁਣੌਤੀਆਂ ਨੇ ਖਾਧ ਸੁਰੱਖਿਆ ਨਿਸ਼ਚਿਤ ਕਰਨ ਦੇ ਲਈ ਖਾਧ ਉਤਪਾਦਕਾਂ ਅਤੇ ਹੈਂਡਲਰਾਂ ਉੱਤੇ ਜ਼ਿਆਦਾ ਜ਼ਿੰਮੇਵਾਰੀ ਪਾ ਦਿੱਤੀ। ਉਤਪਾਦ ਵਿਤਰਣ ਦੀ ਗਤੀ ਅਤੇ ਸੀਮਾ ਦੇ ਕਾਰਨ ਸਥਾਨਕ ਘਟਨਾਵਾਂ ਜਲਦੀ ਅੰਤਰ-ਰਾਸ਼ਟਰੀ ਆਪਾਤ ਸਥਿਤੀ ਵਿੱਚ ਵਿਕਸਿਤ ਹੋ ਸਕਦੀ ਹੈ। ਪਿਛਲੇ ਦਹਾਕੇ ਵਿੱਚ ਹਰ ਮਹਾਂਦੀਪ ਉੱਤੇ ਗੰਭੀਰ ਖਾਧ ਪੈਦਾ ਰੋਗ ਦਾ ਪ੍ਰਕੋਪ ਹੁੰਦਾ ਹੈ, ਜਿਸ ਨੂੰ ਅਕਸਰ ਵਿਸ਼ਵੀ ਵਪਾਰ ਵੱਲੋਂ ਵਧਾਇਆ ਜਾਂਦਾ ਹੈ।

ਉਦਾਹਰਣ ਦੇ ਤੌਰ ਉੱਤੇ ਦੇਖੀਏ ਤਾਂ ਦੱਖਣੀ ਅਫ਼ਰੀਕਾ ਵਿੱਚ 2017-18 ਵਿੱਚ ਲਿਸਟੇਰਿਆ ਮੋਨੋਸਾਇਟੋਜੇਨਸ ਦੇ ਨਾਲ ਰੈਡੀ-ਟੂ-ਈਟ ਮਾਸ ਦੀ ਗੰਦਗੀ ਸ਼ਾਮਲ ਹੈ, ਜਿਸ ਦਾ ਫ਼ਸਲਰੂਪ ਲਿਸਟੇਰਿਓਸਿਸ ਦੇ 1060 ਮਾਮਲੇ ਅਤੇ 216 ਮੌਤਾਂ ਹੋਈਆਂ ਹਨ। ਇਸ ਮਾਮਲੇ ਵਿੱਚ ਅਫ਼ਰੀਕਾ ਤੋਂ 15 ਹੋਰ ਦੇਸ਼ਾਂ ਵਿੱਚ ਦੂਸ਼ਿਤ ਉਤਪਾਦਾਂ ਦਾ ਨਿਰਯਾਤ ਕੀਤਾ ਗਿਆ ਸੀ, ਜਿਸ ਦੇ ਲਈ ਜ਼ੋਖ਼ਿਮ ਪ੍ਰਬੰਧਨ ਉਪਾਆਂ ਨੂੰ ਲਾਗੂ ਕਰਨ ਦੇ ਲਈ ਇੱਕ ਅੰਤਰ-ਰਾਸ਼ਟਰੀ ਪ੍ਰਤੀਕਿਰਿਆ ਦੀ ਜ਼ਰੂਰਤ ਹੈ।

ਡਬਲਿਊਐੱਚਓ ਦੇ ਭੋਜਨ ਨੂੰ ਘਰ ਉੱਤੇ, ਰੈਸਤਰਾਂ ਜਾਂ ਸਥਾਨਿਕ ਬਜ਼ਾਰਾਂ ਵਿੱਚ ਵੇਚਦੇ ਸਮੇਂ ਸੁਰੱਖਿਅਤ ਕਰਨ ਦੇ ਲਈ ਸੁਝਾਅ

  • ਸਫ਼ਾਈ ਰੱਖੋ
  • ਕੱਚੇ ਅਤੇ ਪੱਕੇ ਭੋਜਨ ਨੂੰ ਅਲੱਗ ਰੱਖੋ
  • ਵਧੀਆ ਤਰ੍ਹਾਂ ਪਕਾਓ
  • ਭੋਜਨ ਸੁਰੱਖਿਅਤ ਤਾਪਮਾਨ ਉੱਤੇ ਰੱਖੋ
  • ਸੁਰੱਖਿਅਤ ਪਾਣੀ ਅਤੇ ਕੱਚੇ ਮਾਲ ਦਾ ਉਪਯੋਗ ਕਰੋ।
  • ਭਾਰਤ ਵਿੱਚ ਖਾਧ ਸੁਰੱਖਿਆ

ਭਾਰਤ ਖਾਧ ਸੁਰੱਖਿਆ ਨੂੰ ਨਿਸ਼ਚਿਤ ਕਰਨ ਵਿੱਚ ਲਗਭਗ 10 ਸੂਬਿਆਂ ਦੇ ਨਾਲ ਖ਼ਰਾਬ ਖਾਧ ਸਮੱਗਰੀ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ ਅਤੇ 15% ਖਾਧ ਨਮੂਨੇ ਗੁਣਵੱਤਾ ਪ੍ਰੀਖਣ ਵਿੱਚ ਅਸਫ਼ਲ ਰਹੇ ਹੈ। ਪ੍ਰਮਾਣੀਕਰਨ ਹੱਲ ਪ੍ਰਦਾਤਾ ਸੰਘ (ASPA) ਨੇ ਆਪਣੀ ਇੱਕ ਰਿਪੋਰਟ ਵਿੱਚ ਦੱਸਿਆ ਕਿ ਖਾਧ ਰੈਗੂਲੇਟਰੀ ਪੂਰੇ ਭਾਰਤ ਵਿੱਚ ਕੁੱਲ 1,06,459 ਨਮੂਨਿਆਂ ਦਾ ਵਿਸ਼ਲੇਸ਼ਣ ਕਰਦਾ ਹੈ ਅਤੇ ਸਾਲ 2018-19 ਦੌਰਾਨ 3.7% ਅਸੁਰੱਖਿਅਤ ਅਤੇ 9% ਖਰਾਬ ਅਤੇ 15.8% ਖਰਾਬ ਗੁਣਵੱਤਾ ਦੇ ਖਾਧ ਪਦਾਰਥ ਮਿਲੇ।

ਸਮੇਂ ਦੀ ਜ਼ਰੂਰਤ

ਇਸ ਸਮੇਂ ਦੇਸ਼ ਕੋਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ, ਇਸ ਲਈ ਹੁਣ ਸਿਹਤ ਅਤੇ ਸੁਰੱਖਿਅਤ ਭੋਜਨ ਕਰਨਾ ਜ਼ਿਆਦਾ ਮਹੱਤਵਪੂਰਨ ਹੋ ਗਿਆ ਹੈ। ਕਿਉਂਕਿ ਕੋਵਿਡ-19 ਦੇ ਲਈ ਕੋਈ ਦਵਾਈ ਨਹੀਂ ਬਣ ਸਕੀ ਹੈ ਅਤੇ ਕੇਵਲ ਸਾਡੇ ਸਰੀਰ ਦੀ ਰੱਖਿਅਕ ਪ੍ਰਣਾਲੀ ਸਾਨੂੰ ਸੰਕਰਾਮਕ ਰੋਗਾਂ ਤੋ ਬਚਾਅ ਸਕਦੀ ਹੈ। ਇਹੀ ਕਾਰਨ ਹੈ ਕਿ ਆਯੂਸ਼ ਮੰਤਰਾਲਾ ਅਤੇ FSSAI ਨੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਕਿ ਕਿਸ ਤਰ੍ਹਾਂ ਦਾ ਭੋਜਨ ਸਾਡੀ ਰੱਖਿਅਕ ਪ੍ਰਣਾਲੀ ਨੂੰ ਵਧਾ ਸਕਦਾ ਹੈ।

ਤਾਜ਼ੇ ਫ਼ਲ ਅਤੇ ਸਬਜ਼ੀਆਂ ਖ਼ੂਬ ਖਾਓ, ਪਰ ਫ਼ਲ ਖਰੀਦਣ ਸਮੇਂ ਧਿਆਨ ਰੱਖੋ..

  • ਫ਼ਲ ਤਾਜ਼ੇ ਹੋਣ
  • ਸਥਾਨਿਕ ਅਤੇ ਮੌਸਮੀ ਹੋਣ
  • ਦਾਗ-ਧੱਬੇ ਨਾ ਹੋਣ
  • ਜ਼ਿਆਦਾ ਪੱਕੇ ਹੋਏ ਨਾ ਹੋਣ
  • ਉੱਚ ਫੈਟ, ਚੀਨੀ ਅਤੇ ਨਮਕ ਦਾ ਸੇਵਨ ਨਾ ਕਰੋ- ਇਸ ਨਾਲ ਮੋਟਾਪਾ ਅਤੇ ਸ਼ੂਗਰ, ਉੱਚ ਖ਼ੂਨ ਚੱਕਰ ਅਤੇ ਦਿਲ ਦੇ ਰੋਗਾਂ ਦਾ ਜ਼ੋਖ਼ਿਮ ਹੁੰਦਾ ਹੈ।

ਜੇ ਸ਼ੱਕ ਹੈ ਕਿ ਖਾਣਾ ਖ਼ਰਾਬ ਹੋ ਗਿਆ ਹੈ ਤਾਂ ਤੁਰੰਤ ਉਸ ਨੂੰ ਬਾਹਰ ਸੁੱਟ ਦਿਓ ਅਤੇ ਬਰਤਨ ਨੂੰ ਚੰਗੀ ਤਰ੍ਹਾਂ ਸਾਫ਼ ਕਰੋ।

  • ਆਪਣੇ ਫਰਿੱਜ ਨੂੰ ਅੰਦਰੋਂ ਚੰਗੀ ਤਰ੍ਹਾਂ ਸਾਫ਼ ਕਰੋਂ
  • ਇੱਕ ਸਾਫ਼ ਕੱਪੜੇ ਅਤੇ ਕੀਟਾਣੂਨਾਸ਼ਕ ਜਾਂ ਗਰਮ ਸੋਢੇ ਦੀ ਵਰਤੋਂ ਕਰੋ
  • ਵਿਅਕਤੀਗਤ ਸਫ਼ਾਈ ਰੱਖੋ
  • ਕੱਚੇ ਅਤੇ ਪੱਕੇ ਭੋਜਨ ਨੂੰ ਵੱਖ-ਵੱਖ ਰੱਖੋ
  • ਭੋਜਨ ਨੂੰ ਚੰਗੀ ਤਰ੍ਹਾਂ ਪਕਾਓ ਅਤੇ ਗਰਮ ਕਰੋ
  • ਭੋਜਨ ਨੂੰ ਸੁਰੱਖਿਅਤ ਤਾਪਮਾਨ ਉੱਤੇ ਰੱਖੋ
  • ਕੱਚੇ ਖਾਧ ਪਦਾਰਥਾਂ ਨੂੰ ਧੋਣ ਦੇ ਲਈ ਸਾਫ਼ ਪਾਣੀ ਦੀ ਵਰਤੋਂ ਕਰੋ
  • ਮਾਸ ਨੂੰ ਚੰਗੀ ਤਰ੍ਹਾਂ ਪਕਾਓ
  • ਕੱਚੇ ਮਾਸ ਅਤੇ ਪੱਕੇ ਹੋਏ ਖਾਧ ਪਦਾਰਥਾਂ ਦੇ ਲਈ ਵੱਖ-ਵੱਖ ਚਾਪਿੰਗ ਬੋਰਡ ਅਤੇ ਚਾਕੂਆਂ ਦੀ ਵਰਤੋਂ ਕਰੋ।
  • ਖਾਣੇ ਦੇ ਭਾਂਡੇ, ਪਾਣੀ ਦੀ ਬੋਤਲ ਜਾਂ ਕੱਪ ਕਿਸੇ ਨਾਲ ਸਾਂਝਾ ਨਾ ਕਰੋ
  • ਮੇਜ ਦੀ ਸਫ਼ਾਈ ਚੰਗੀ ਤਰ੍ਹਾਂ ਕਰੋ
  • ਆਪਣੇ ਇਮਊਨ ਸਿਸਟਮ ਨੂੰ ਵਧਾਉਣ ਦੇ ਲਈ ਵਿਟਾਮਿਨ ਸੀ ਨਾਲ ਭਰਪੂਰ ਖਾਣਾ ਖਾਓ
  • ਭੋਜਨ ਨੂੰ ਕੀਟਾਂ ਅਤੇ ਕੀਟਾਣੂਆਂ ਤੋਂ ਬਚਾਅ ਦੇ ਲਈ ਢੱਕ ਕੇ ਰੱਖੋ
  • ਬਚੇ ਹੋਏ ਭੋਜਨ ਨੂੰ ਤੁਰੰਤ ਫ਼ਰਿੱਜ ਵਿੱਚ ਰੱਖੋ
  • ਫ਼ਲ ਅਤੇ ਸਬਜ਼ੀਆਂ, ਦੁੱਧ ਦੇ ਪੈਕੇਟ, ਅਨਾਜ ਦੇ ਪੈਕੇਟਾਂ ਨੂੰ ਚੰਗੀ ਤਰ੍ਹਾਂ ਧੋਵੋ

ABOUT THE AUTHOR

...view details