ਜਿਵੇਂ ਕਿ ਅਸੀਂ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ 2020 ਮਨਾ ਰਹੇ ਹਾਂ, ਸਾਨੂੰ ਇਹ ਯਾਦ ਰੱਖਣ ਦੀ ਲੋੜ ਹੈ ਕਿ ਅਸੀਂ ਕੁਦਰਤ ਦਾ ਹਿੱਸਾ ਹਾਂ, ਉਸ ਤੋਂ ਅਲੱਗ ਨਹੀਂ ਹਾਂ। ਸਾਡੀ ਧਰਤੀ ਦੇ ਪ੍ਰਾਚੀਨ ਪੈਗੰਬਰਾਂ ਨੇ ਇਸ ਰਿਸ਼ਤੇ ਨੂੰ ਇੱਕ ਵੱਡੇ ਸਰਬਵਿਆਪੀ ਪਰਿਵਾਰ ਦੇ ਰੂਪ ਵਿੱਚ ਵਰਣਨ ਕੀਤਾ ਹੈ-ਵਾਸੁਦੇਵ ਕੁਟੁੰਭਕਮ ਜੋ ਇੱਕ ਦੂਜੇ ਦੀ ਮਦਦ ਅਤੇ ਸਹਾਇਤਾ ਕਰਦਾ ਹੈ, ਪਤਲੇ ਜਿਹੇ ਗੰਡੋਏ ਤੋਂ ਲੈ ਕੇ ਸ਼ਕਤੀਸ਼ਾਲੀ ਹਾਥੀ ਤੱਕ।
ਅਸੀਂ ਕਈ ਵਾਰ ਮੁਸ਼ਕਿਲਾਂ (ਅਕਾਲ, ਹੜ੍ਹ ਆਦਿ) ਤੋਂ ਚੇਤੰਨ ਹੋ ਕੇ ਸਬਕ ਸਿੱਖੇ ਹਨ ਅਤੇ ਸਾਰੇ ਜੀਵਨ ਦੀ ਅੰਤਰ-ਨਿਰਭਰਤਾ ਦਾ ਆਨੰਦ ਮਾਣਿਆ। ਸਾਡੇ ਸਾਰੇ ਬਜ਼ੁਰਗ ਸਦੀਆਂ ਤੋਂ ਸਖ਼ਤ ਮਿਹਨਤ ਕਰ ਰਹੇ ਹਨ, ਇਸ ਲਈ ਅਸੀਂ ਵਿਭਿੰਨ ਜਲਵਾਯੂ ਨਾਲ ਜੁੜੇ ਹੋਏ ਬੀਜਾਂ ਦਾ ਲਾਭ ਪ੍ਰਾਪਤ ਕਰ ਸਕਦੇ ਹਾਂ।
ਨਤੀਜੇ ਵਜੋਂ ਅੱਜ ਭਾਰਤੀਆਂ ਕੋਲ ਪੌਦਿਆਂ ਅਤੇ ਖਾਦ ਪਦਾਰਥਾਂ ਦੀ ਸਭ ਤੋਂ ਵੱਡੀ ਵਿਭਿੰਨਤਾ ਹੈ। ਇਕੱਲੇ ਭਾਰਤ ਵਿੱਚ 200,000 ਤੋਂ ਜ਼ਿਆਦਾ ਕਿਸਮਾਂ ਦਾ ਚਾਵਲ ਪੈਦਾ ਹੁੰਦਾ ਹੈ। ਪਵਿੱਤਰ ਰਸਮਾਂ ਨਾਲ ਅਸੀਂ ਸਿਹਤ ਨੂੰ ਸਰਵਸ਼੍ਰੇਸ਼ਠ ਬਣਾਉਣ ਲਈ ਜੌਂ ਤੋਂ ਲੈ ਕੇ ਰਾਗੀ ਦੇ ਬੀਜਾਂ ਦਾ ਸਤਿਕਾਰ ਕੀਤਾ। ਅਸੀਂ ਨਰਾਤਿਆਂ ਦੌਰਾਨ ਨੌ ਦੇਵੀ ਦੇਵਤਿਆਂ ਦੀ ਪ੍ਰਾਰਥਨਾ ਕਰਦੇ ਹਾਂ ਅਤੇ ਉਨ੍ਹਾਂ ਨੂੰ ਹਰੇਕ ਪਵਿੱਤਰ ਬੀਜ ਭੇਟ ਕਰਦੇ ਹਾਂ।
ਜਨਮ ਤੋਂ ਲੈ ਕੇ ਮੌਤ ਤੱਕ ਸਾਡੇ ਸੰਸਕਾਰਾਂ ਵਿੱਚ ਸਾਡੀ ਜੈਵਿਕ ਵਿਭਿੰਨਤਾ ਸੰਭਾਲੀ ਹੋਈ ਹੈ। ਹੁਣ ਵੀ ਭਾਰਤ ਦੇ ਕਈ ਭਾਈਚਾਰਿਆਂ ਵਿੱਚ ਦੁਲਹਨਾਂ ਆਪਣੇ ਸਹੁਰੇ ਜਾਣ ਲਈ ਦੇਸੀ ਬੀਜਾਂ ਦਾ ਉਪਹਾਰ ਲੈ ਕੇ ਜਾਂਦੀਆਂ ਹਨ ਜਿਵੇਂ ਕਿ ਹਲਦੀ ਵਰਗਾ ਪਵਿੱਤਰ ਮਸਾਲਾ। ਅਸਲ ਵਿੱਚ ਸੰਸਕ੍ਰਿਤ ਵਿੱਚ ਗੰਨਾ ‘ਇਕਸ਼ੂ’ ਹੈ ਅਤੇ ਪੌਰਾਣਿਕ ਰਾਜੇ ਰਾਮ ਦਾ ਵੰਸ਼ ਇਕਸਵਾਕੂ ਸੀ। ਇਹ ਇੱਕ ਇਤਫਾਕ ਹੈ ?
ਪਸ਼ੂ ਵੀ ਇਸ ਤੋਂ ਅਛੂਤੇ ਨਹੀਂ ਹਨ। ਅਸੀਂ ਉਨ੍ਹਾਂ ਨੂੰ ਦੇਵੀ ਜਾਂ ਦੇਵਤਿਆਂ ਦੀ ਉਪਾਸਨਾ ਵਜੋਂ ਪਵਿੱਤਰ ਦਰਸਾਇਆ। ਇੱਥੋਂ ਤੱਕ ਕਿ ਪੱਛਮ ਵਿੱਚ ਸਭ ਤੋਂ ਜ਼ਿਆਦਾ ਨਫ਼ਰਤ ਕੀਤਾ ਜਾਣ ਵਾਲਾ ਚੂਹਾ, ਪਵਿੱਤਰ ਗਣੇਸ਼ ਜੀ ਨਾਲ ਜੁੜਿਆ ਹੋਇਆ ਹੈ। ਉਪ ਮਹਾਂਦੀਪ ਦੀ ਸੱਭਿਅਤਾ, ਮਾਨਵ ਵਿਗਿਆਨ ਮਾਯੋਪਿਆ ਤੋਂ ਦੂਰ ਤੱਕ ਦੇਖੀ ਗਈ ਅਤੇ ਹਰੇਕ ਨੂੰ ਪਵਿੱਤਰ ਮੰਨਿਆ ਗਿਆ ਕਿਉਂਕਿ ਉਨ੍ਹਾਂ ਵਿੱਚੋਂ ਹਰੇਕ ਨੇ ਜੀਵਨ ਦੇ ਚੱਕਰ ਵਿੱਚ ਵੱਡਾ ਯੋਗਦਾਨ ਪਾਇਆ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਈਸਟ ਇੰਡੀਆ ਕੰਪਨੀ ਦੇ ਅਧਿਕਾਰੀਆਂ ਲਈ ਇਹ ਸਿਰਫ਼ ‘ਮੂਰਤੀ ਪੂਜਾ ਜਾਂ ਅੰਧਵਿਸ਼ਵਾਸ’ ਸਨ।
ਧਰਮ ਵਿਰੋਧ ਦੇ ਨਾਂ ’ਤੇ ਉਨ੍ਹਾਂ ਨੇ ਇਨ੍ਹਾਂ ਦਾ ਨਾਮਕਰਨ ਕੀਤਾ। ਉਨ੍ਹਾਂ ਨੇ ਸਾਡੇ ਪਵਿੱਤਰ ਬੀਜਾਂ ਨੂੰ ਪਿਜ਼ਨ ਪੀ, ਕਾਓ ਪੀ, ਹੌਰਸ ਗ੍ਰਾਮ ਆਦਿ ਦੇ ਨਾਂ ਦਿੱਤੇ। ਉਨ੍ਹਾਂ ਨੇ ਸ਼ਕਤੀਸ਼ਾਲੀ ਬੰਦੂਕਾਂ ਦੀ ਨੋਕ ’ਤੇ ਅਤੇ ਸੋਨੇ ਦੀ ਲਾਲਸਾ ਵਿੱਚ ਬਸਤੀਵਾਦ ਦੇ ਰੂਪ ਵਿੱਚ ਏਜੰਟਾਂ ਦੇ ਇੱਕ ਵਰਗ ਨੂੰ ਜਨਮ ਦਿੱਤਾ ਜੋ ਸਾਡੇ ਜੀਵਨ ਦੇ ਪ੍ਰਾਚੀਨ ਤੌਰ ਤਰੀਕਿਆਂ ਨੂੰ ਉਲਟਾਉਣ ’ਤੇ ਧਿਆਨ ਕੇਂਦਰਿਤ ਕਰਦੇ ਸਨ। ਉਨ੍ਹਾਂ ਨੇ ਸਾਨੂੰ ਇੱਕ ਅਜਿਹੇ ਵਾਇਰਸ ਨਾਲ ਸੰਕਰਮਿਤ ਕੀਤਾ ਜਿਹੜਾ ਸੀ ‘ਕੁਦਰਤ ’ਤੇ ਜਿੱਤ।’ ਸਾਮਰਾਜਵਾਦ ਦੇ ਯੁੱਗ ਵਿੱਚ ਧਰਤੀ ਦਾ ਵੱਡਾ ਪਤਨ ਹੋਣਾ ਸ਼ੁਰੂ ਹੋਇਆ।
ਪਰ ਕੀ ਕੁਦਰਤ ’ਤੇ ਜਿੱਤ ਪ੍ਰਾਪਤ ਕੀਤੀ ਗਈ ਹੈ ? ਨਹੀਂ। ਈਸਟ ਇੰਡੀਆ ਕੰਪਨੀ ਤੋਂ ਇਲਾਵਾ ਸਾਡੇ ਕੋਲ ਖੇਤੀਬਾੜੀ ਵਾਲੇ ਰਾਕਸ਼ ਵੱਡੇ ਪੱਧਰ ਉੱਤੇ ਹਨ ਜੋ ਜੈਵਿਕ ਵਿਭਿੰਨਤਾ ਦੀ ਲੁੱਟ ਕਰਕੇ ਹੀ ਜਿਉਂਦੇ ਹਨ। ਭਾਰਤ ਬਹੁਤਾਤ ਅਤੇ ਵਿਭਿੰਨਤਾ ਦੀ ਧਰਤੀ ਹੈ, ਉਹ ਆਪਣੀ ਅਸਲੀ ਸੰਪਤੀ -ਸਾਡੀ ਜੈਵਿਕ ਵਿਭਿੰਨਤਾ, ਸਾਡੇ ਬੀਜ, ਸਾਡੇ ਔਸ਼ਧੀ ਪੌਦੇ ਅਤੇ ਸਾਡੇ ਜਾਨਵਰਾਂ ਦੀ ਵੰਸ਼ਿਕ ਵਿਭਿੰਨਤਾ ਨਾਲ ਸਬੰਧ, ਭਾਰਤ ਇਸ ਸਭ ਨੂੰ ਗੁਆ ਰਿਹਾ ਹੈ।
ਪਰ ਰਾਸ਼ਟਰੀ ਪੱਧਰ ’ਤੇ ਜ਼ਿਆਦਾ ਖਤਰੇ ਹਨ, ਭਾਰਤੀ ਪਲਾਂਟ ਜੈਨੇਟਿਕ ਰਿਸੋਰਸ (ਪੀਜੀਆਰ) ਜੋ ਦੁਨੀਆ ਦੀ ਸਭ ਤੋਂ ਜ਼ਿਆਦਾ ਹੈ, ਵਿਦੇਸ਼ਾਂ ਵਿੱਚ ਪਾਇਰੇਟਿਡ ਹੈ। ਕਦੇ ਕਦੇ ਇਸਨੂੰ ਲਾਗੂ ਕਰਨ ਦੀ ਘਾਟ ਅਤੇ ਦੂਜਾ ਕਈ ਵਾਰ ਗੈਰ ਕਾਨੂੰਨੀ ਤਰੀਕੇ ਨਾਲ। ਫਿਰ ਵੀ ਆਈਟੀਪੀਜੀਆਰਐੱਫਏ ਅਤੇ ਯੂਪੀਓਵੀ ਵਰਗੀਆਂ ਸੰਧੀਆਂ ਕਾਰਪੋਰੇਟ ਸ਼ੋਸ਼ਣ ਲਈ ਸਾਡੀਆਂ ਸਾਰੀ ਪੀਜੀਆਰ ਨੂੰ ਸਮਰਪਣ ਕਰਨ ਲਈ ਭਾਰਤ ਨਾਲ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਜਦ ਕਿ ਉਨ੍ਹਾਂ ਭਾਈਚਾਰਿਆਂ ਲਈ ਘੱਟੋ ਘੱਟ ਲਾਭ ਪ੍ਰਾਪਤ ਹੁੰਦੇ ਹਨ ਜਿਨ੍ਹਾਂ ਨੇ ਇਨ੍ਹਾਂ ਪੌਦਿਆਂ ਅਤੇ ਬੀਜਾਂ ਦਾ ਸਹਿ ਵਿਕਾਸ ਕੀਤਾ ਹੈ।
ਇਨ੍ਹਾਂ ਸੰਧੀਆਂ ਰਾਹੀਂ ਸਾਡੇ ਜੈਵਿਕ ਵਿਭਿੰਨਤਾ ਕਾਨੂੰਨ ਨੂੰ ਉਲਟਾਉਣ ਅਤੇ ਰਾਸ਼ਟਰੀ ਜੈਵਿਕ ਵਿਭਿੰਨਤਾ ਅਥਾਰਿਟੀ ਨੂੰ ਕਮਜ਼ੋਰ ਕਰਨ ਦੀ ਵੀ ਕੋਸ਼ਿਸ਼ ਹੈ। ਚੀਨੀ ਲੋਕਾਂ ਸਮੇਤ ਅੰਤਰਰਾਸ਼ਟਰੀ ਬੀਜ ਕੰਪਨੀਆਂ ਭਾਰਤ ਵਿੱਚ 100 ਫੀਸਦੀ ਸਹਾਇਕ ਕੰਪਨੀਆਂ ਨੂੰ ਨਿਯੰਤਰਿਤ ਕਰ ਰਹੀਆਂ ਹਨ, ਰਣਨੀਤਕ ਪੀਜੀਆਰ ਤੱਕ ਪਹੁੰਚ ਰਹੀਆਂ ਹਨ ਅਤੇ ਸਾਡੀਆਂ ਮੂਲ ਕਿਸਮਾਂ ਨੂੰ ਆਪਣੇ ਰਾਸ਼ਟਰਾਂ ਨੂੰ ਨਿਰਯਾਤ ਕਰ ਰਹੀਆਂ ਹਨ, ਇਸ ਵਿਚਕਾਰ ਭਾਰਤੀ ਕੰਪਨੀਆਂ ਚੀਨ, ਥਾਈਲੈਂਡ ਆਦਿ ਵਿੱਚ ਵੀ ਖੁਦ ਦੀਆਂ ਕੰਪਨੀਆਂ ਨਹੀਂ ਰੱਖ ਸਕਦੀਆਂ, ਪਰ ਉਹ ਕਿਸਮਾਂ ਦੀਆਂ ਮੂਲ ਪੱਧਤੀਆਂ ਨੂੰ ਨਿਰਯਾਤ ਕਰਨਾ ਭੁੱਲ ਜਾਂਦੀਆਂ ਹਨ।