ਪੰਜਾਬ

punjab

ਅਜਿਹੀ ਹਸਤਸ਼ਿਲਪਕਾਰੀ ਜਿਸਦੇ ਮੁਰੀਦ ਪੀਐੱਮ ਮੋਦੀ ਵੀ

By

Published : Sep 16, 2020, 12:08 PM IST

200 ਤੋਂ ਵੱਧ ਤਰ੍ਹਾਂ ਦੀਆਂ ਕਲਾਕ੍ਰਿਤੀਆਂ ਨੂੰ ਇਥੇ ਆਕਾਰ ਦੇ ਕੇ ਜੀਉਂਦਾ ਕੀਤਾ ਜਾਂਦਾ ਹੈ। ਸ਼ਿਲਪਕਾਰ ਇਨ੍ਹਾਂ ਕਲਾਕ੍ਰਿਤੀਆਂ 'ਤੇ ਆਪਣੇ ਦਿਮਾਗ ਨਾਲ ਡਿਜ਼ਾਈਨ ਦਰਸਾਉਂਦੇ ਹਨ। ਇਥੋਂ ਤੱਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਨ੍ਹਾਂ ਨੂੰ ਵੇਖ ਕੇ ਰੋਮਾਂਚਿਤ ਹੋ ਗਏ ਸਨ।

ਅਜਿਹੀ ਹਸਤਸ਼ਿਲਪਕਾਰੀ ਜਿਸਦੇ ਮੁਰੀਦ ਪੀਐੱਮ ਮੋਦੀ ਵੀ
ਅਜਿਹੀ ਹਸਤਸ਼ਿਲਪਕਾਰੀ ਜਿਸਦੇ ਮੁਰੀਦ ਪੀਐੱਮ ਮੋਦੀ ਵੀ

‎ਹੈਦਰਾਬਾਦ: ਜਦੋਂ ਲਕੜੀ ਦੇ ਖਿਡੌਣੇ ਖਰੀਦਣ ਬਾਰੇ ਸੋਚਦੇ ਹਾਂ ਤਾਂ ਖਿਡੌਣਿਆਂ ਲਈ ਸਿਰਫ਼ ਕੌਂਡਾਪੱਲੀ ਦਾ ਖਿਆਲ ਆਉਂਦਾ ਹੈ ਪਰ ਹੁਣ ਦੁਨੀਆ ਦੀ ਉਮੀਦ ਤੋਂ ਵੀ ਪਰੇ ਵਾਧੂ ਡਿਜਾਇਨ ਵਾਲੇ ਲਕੜੀ ਦੇ ਖਿਡੌਣੇ ਦੇਣ ਲਈ ਇਸ ਉਦਯੋਗ 'ਚ ਉਦੈਗਿਰੀ ਵੀ ਦਾਖ਼ਲ ਹੋਇਆ ਹੈ।

ਖੁਬਸੂਰਤ ਕਲਾਕ੍ਰਿਤੀਆਂ

ਉਦੈਗਿਰੀ ਦੀ ਦਿਲਾਵਰ ਭਾਈ ਗਲੀ ਵਿੱਚ ਚਿਰਾਈ ਦੀ ਤੇਜ਼ ਅਵਾਜ਼ ਦੇ ਵਿੱਚ ਲਕੜੀ ਦੀਆਂ ਕਈ ਚੀਜ਼ਾਂ ਜੀਵਨ ਹਾਸਲ ਕਰਨ ਆਉਂਦੀਆਂ ਹਨ। ਲਕੜੀ ਦਾ ਹਰ ਟੁਕੜਾ ਇੱਕ ਸ਼ਾਨਦਾਰ ਸ਼ਕਲ ਪਾਉਂਦਾ ਹੈ।

ਲਕੜੀ ਦੀਆਂ ਖੁਬਸੂਰਤ ਕਲਾਕ੍ਰਿਤੀਆਂ 'ਚ ਹੇਅਰ ਕਲਿਪ, ਖਿਡੌਣੇ, ਚੱਮਚ, ਕਾਂਟੇ, ਪਲੇਟ, ਟਰੇਅ ਤੋਂ ਲੈ ਕੇ ਕਈ ਹੋਰ ਘਰੇਲੂ ਸਹੂਲਤਾਂ ਵਾਲੀਆਂ ਚੀਜ਼ਾਂ ਹਨ ਜੋ ਕੀਮਤ ਦੇ ਬਾਰੇ ਚਿੰਤਾ ਕੀਤੇ ਬਗੈਰ ਸਾਨੂੰ ਖਰੀਦਣ ਲਈ ਉਤਸ਼ਾਹਤ ਕਰਨਗੀਆਂ।

ਅਜਿਹੀ ਹਸਤਸ਼ਿਲਪਕਾਰੀ ਜਿਸਦੇ ਮੁਰੀਦ ਪੀਐੱਮ ਮੋਦੀ ਵੀ

ਰੁਜ਼ਗਾਰ ਦਾ ਸਾਧਨ

ਇਸ ਲਘੂ ਉਦਯੋਗ ਦੀ ਮੌਜੂਦਾ ਮੁਖ ਸ਼ਿਲਪੀ ਗੁਸੀਆ ਬੇਗਮ ਹੈ। ਉਨ੍ਹਾਂ ਨੇ ਆਪਣੇ ਪਿਤਾ ਤੋਂ ਹਾਸਲ ਖ਼ਾਨਦਾਨੀ ਕਲਾ ਨੂੰ ਅੱਗੇ ਲੈ ਜਾਣ ਅਤੇ ਇਸ ਨੂੰ ਦੂਰ-ਦੂਰ ਤੱਕ ਪ੍ਰਸਿੱਧੀ ਦਵਾਉਣ ਦੀ ਜ਼ਿੰਮੇਵਾਰੀ ਚੁੱਕੀ ਹੈ। ਉਨ੍ਹਾਂ ਨੇ ਬੀਤੇ 15 ਸਾਲਾਂ ਤੋਂ ਦੂਜੀਆਂ ਮਹਿਲਾਵਾਂ ਨੂੰ ਆਪਣੇ ਕੌਸ਼ਲ ਦੀ ਸਿਖਲਾਈ ਦੇ ਕੇ ਉਨ੍ਹਾਂ ਨੂੰ ਇਸ ਲਈ ਤਿਆਰ ਕੀਤਾ ਹੈ ਤੇ ਇਸ ਤਰ੍ਹਾਂ ਨਾਲ ਕਲਾ ਨੂੰ ਸੁਰੱਖਿਅਤ ਰੱਖਣ ਦੇ ਨਾਲ ਨਾਲ ਆਪਣੇ ਤੇ ਦੂਜਿਆਂ ਲਈ ਵੀ ਰੁਜ਼ਗਾਰ ਦਾ ਸਾਧਨ ਲਾਮਬੰਦ ਕੀਤਾ ਹੈ।

ਸ਼ਿਲਪਕਾਰ ਗੁਸੀਆ ਬੇਗਮ ਨੇ ਕਿਹਾ, "ਅਸੀਂ ਕੁਝ ਵਧੀਆ ਡਿਜ਼ਾਈਨਰ ਉਤਪਾਦ ਤਿਆਰ ਕੀਤੇ ਅਤੇ ਉਨ੍ਹਾਂ ਨੂੰ ਵੇਚਣ ਲਈ ਦਿੱਲੀ ਲੈ ਗਏ। ਸਾਡੇ ਪਿਆਰੇ ਜ਼ਾਕਿਰ ਹੁਸੈਨ ਨੇ ਹੁਨਰ ਹਾਟ ਪ੍ਰਦਰਸ਼ਨੀ ਵਿੱਚ ਸਾਡੇ ਕੰਮ ਨੂੰ ਪ੍ਰਦਰਸ਼ਿਤ ਕਰਨ ਲਈ ਰੱਖਿਆ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਡੀ ਕਲਾਕਾਰੀ ਨੂੰ ਵੇਖ ਕੇ ਖੁਸ਼ੀ ਜ਼ਾਹਰ ਕੀਤੀ ਹੈ।"

ਸ਼ਿਲਪਕਾਰ ਗੁਸੀਆ ਬੇਗਮ ਨੇ ਕਿਹਾ, "ਉਦੈਗਿਰੀ ਵਿੱਚ ਤਿਆਰ ਇਹ ਚੀਜ਼ਾਂ ਵਿਜੇਵਾੜਾ, ਗੁੰਟੂਰ, ਹੈਦਰਾਬਾਦ, ਵਿਸ਼ਾਖਾਪਟਨਮ ਅਤੇ ਦਿੱਲੀ ਭੇਜੀਆਂ ਜਾਂਦੀਆਂ ਹਨ। ਸਾਨੂੰ ਆੱਨਲਾਈਨ ਆਰਡਰ ਵੀ ਮਿਲ ਰਹੇ ਹਨ। ਜੇ ਮਸ਼ੀਨਰੀ ਦਾ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਅਸੀਂ ਕੰਮ 4-5 ਦਿਨਾਂ ਦੇ ਅੰਦਰ ਅੰਦਰ ਪੂਰਾ ਕਰ ਸਕਦੇ ਹਾਂ, ਨਹੀਂ ਤਾਂ ਇਸ ਵਿੱਚ 10 ਦਿਨ ਲੱਗ ਜਾਂਦੇ ਹਨ।"

ਸ਼ਿਲਪਕਾਰ ਨੇ ਕਿਹਾ, "ਅਮਰੀਕਾ ਸਮੇਤ ਵੱਖ ਵੱਖ ਦੇਸ਼ਾਂ ਦੇ ਗਾਹਕ ਸਾਡੀਆਂ ਵਰਕਸ਼ਾਪਾਂ ਵਿੱਚ ਆਏ ਹਨ। ਜਦੋਂ ਉਹ ਕੋਈ ਆਰਡਰ ਦਿੰਦੇ ਹਨ, ਤਾਂ ਅਸੀਂ ਆਪਣੇ ਉਤਪਾਦ ਨੂੰ ਤਿਆਰ ਕਰਦੇ ਹਾਂ ਅਤੇ ਉਨ੍ਹਾਂ ਨੂੰ ਭੇਜ ਦਿੰਦੇ ਹਾਂ। ਪਹਿਲਾਂ ਅਸੀਂ ਇੱਕ ਦਿਨ ਵਿੱਚ ਸਿਰਫ 100 ਰੁਪਏ ਕਮਾਉਂਦੇ ਸਾਂ, ਪਰ ਹੁਣ ਅਸੀਂ ਇੱਕ ਦਿਨ ਵਿੱਚ 300 ਤੋਂ 400 ਰੁਪਏ ਕਮਾ ਲੈਂਦੇ ਹਾਂ।"

ਪ੍ਰਧਾਨ ਮੰਤਰੀ ਹੋਏ ਰੋਮਾਂਚਿਤ

200 ਤੋਂ ਵੱਧ ਤਰ੍ਹਾਂ ਦੀਆਂ ਕਲਾਕ੍ਰਿਤੀਆਂ ਨੂੰ ਇਥੇ ਆਕਾਰ ਦੇ ਕੇ ਜੀਉਂਦਾ ਕੀਤਾ ਗਿਆ ਹੈ। ਸ਼ਿਲਪਕਾਰ ਇਨ੍ਹਾਂ ਕਲਾਕ੍ਰਿਤੀਆਂ 'ਤੇ ਆਪਣੇ ਦਿਮਾਗ ਨਾਲ ਡਿਜ਼ਾਈਨ ਦਰਸਾਉਂਦੇ ਹਨ। ਇਥੋਂ ਤੱਕ ਕਿ ਪ੍ਰਧਾਨ ਮੰਤਰੀ ਮੋਦੀ ਵੀ ਉਨ੍ਹਾਂ ਨੂੰ ਵੇਖ ਕੇ ਰੋਮਾਂਚਿਤ ਹੋ ਗਏ। ਉਨ੍ਹਾਂ ਨੇ ਦਿੱਲੀ ਦੇ ਹੁਨਰ ਹਾਟ ਵਿੱਚ ਆਯੋਜਿਤ ਹਸਤਸ਼ਿਲਪ ਸਮਾਰੋਹ ਵਿੱਚ ਇਸ ਨੂੰ ਤਿਆਰ ਕਰਨ ਦੀ ਪ੍ਰਕਿਰਿਆ ਬਾਰੇ ਪੁੱਛ-ਗਿੱਛ ਕੀਤੀ ਸੀ।

ਇਨ੍ਹਾਂ ਕਲਾ ਨਾਲ ਭਰੀਆਂ ਔਰਤਾਂ ਨੇ ਲੇਪਾਸ਼ੀ ਅਤੇ ਕੁਝ ਹੋਰ ਐਨਜੀਓਜ਼ ਦੀ ਮਦਦ ਨਾਲ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਡਿਜੀਟਲ ਤਕਨਾਲੋਜੀ ਨੂੰ ਅਪਣਾਇਆ ਹੈ। ਵਾਤਾਵਰਣ ਪ੍ਰੇਮੀਆਂ ਨੂੰ ਵੀ ਇਨ੍ਹਾਂ ਲੱਕੜ ਦੀਆਂ ਕਲਾਕ੍ਰਿਤੀਆਂ ਨੇ ਆਪਣਾ ਦੀਵਾਨਾ ਬਣਾ ਲਿਆ ਹੈ।

ABOUT THE AUTHOR

...view details