ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਦਿਨ ਪਹਿਲਾਂ ਇੱਕ ਟਵੀਟ ਵਿੱਚ ਕਿਹਾ ਸੀ ਕਿ ਉਹ ਇਸ ਐਤਵਾਰ ਨੂੰ ਆਪਣਾ ਸੋਸ਼ਲ ਮੀਡੀਆ ਅਕਾਉਂਟ ਯਾਨੀ ਕਿ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਅਤੇ ਯੂ-ਟਿਉਬ ਨੂੰ ਛੱਡਣ ਬਾਰੇ ਸੋਚ ਰਹੇ ਹਨ।
ਇਸ ਤੋਂ ਅੱਗੇ ਉਨ੍ਹਾਂ ਕਿਹਾ ਸੀ ਕਿ, "ਮੈਂ ਤੁਹਾਨੂੰ ਸਾਰਿਆਂ ਨੂੰ ਅੱਗੇ ਦੱਸਾਂਗਾ।" ਉਸ ਤੋਂ ਬਾਅਦ, ਸਸਪੈਂਸ ਤੋਂ ਪਰਦਾ ਹਟਾਉਂਦੇ ਹੋਏ ਪੀਐੱਮ ਮੋਦੀ ਨੇ ਕਿਹਾ ਕਿ 8 ਮਾਰਚ ਕੌਮਾਂਤਰੀ ਮਹਿਲਾ ਦਿਵਸ 2020 'ਤੇ 7 ਮਹਿਲਾਵਾਂ ਨੂੰ ਆਪਣੇ ਸਾਰੇ ਸੋਸ਼ਲ ਮੀਡੀਆ ਅਕਾਉਂਟ ਸੌਂਪ ਦੇਂਣਗੇ ਤੇ ਉਹ ਇਸ ਨੂੰ ਇੱਕ ਦਿਨ ਦੇ ਲਈ ਹੈਂਡਲ ਕਰਨ ਨੂੰ ਦੇਣਗੇ।
ਇਸ ਲੜੀ 'ਚ ਭਾਰਤ ਸਰਕਾਰ ਦੇ ਟਵਿੱਟਰ ਹੈਂਡਲ MyGovIndia 'ਤੇ ਕੁਝ ਪ੍ਰੇਰਣਾਦਾਇਰ ਮਹਿਲਾਵਾਂ ਦੀਆਂ ਕਹਾਣੀਆਂ ਨੂੰ ਸਾਂਝਾ ਕੀਤਾ ਗਿਆ ਹੈ। ਇਨਾਂ 'ਚੋਂ ਹੀ ਇੱਕ 8 ਸਾਲਾ ਦੀ ਮੌਸਮੀ ਤਬਦੀਲੀ ਦੀ ਕਾਰਕੁਨ ਲੀਜ਼ੀ ਪ੍ਰਿਆ ਕਾਂਗਜੁਜਮ ਵੀ ਹੈ। ਲੀਜ਼ੀ ਪ੍ਰਿਆ ਕਾਂਗਜੁਜਮ ਦੀ ਕਹਾਣੀ ਨੂੰ ਵੀ ਭਾਰਤ ਸਰਕਾਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ। ਲੀਸੀ ਨੇ ਇਸ ਸਨਮਾਨ ਲਈ ਸਰਕਾਰ ਦਾ ਧੰਨਵਾਦ ਤਾ ਕੀਤਾ ਪਰ ਉਹ ਇਸ ਤੋਂ ਬਹੁਤ ਖੁਸ਼ ਨਹੀਂ ਹਨ।