ਪੰਜਾਬ

punjab

ETV Bharat / bharat

ਨਿਰਭਯਾ ਮਾਮਲਾ: ਫ਼ੈਸਲੇ ਦਾ ਮਹਿਲਾਵਾਂ ਵੱਲੋਂ ਸਵਾਗਤ - ਨਿਰਭਯਾ ਦੇ ਮਾਪਿਆਂ ਦੀ ਉਡੀਕ ਹੋਈ ਖ਼ਤਮ

ਨਿਰਭਯਾ ਦੇ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਦਿੱਤੀ ਜਾਵੇਗੀ। ਇਸ ਖ਼ਬਰ ਨੇ ਸਾਰੇ ਦੇਸ਼ ਵਿੱਚ ਖੁਸ਼ੀ ਦਾ ਮਾਹੌਲ ਭਰ ਦਿੱਤਾ। ਜਦੋਂ ਈਟੀਵੀ ਭਾਰਤ ਨੇ ਔਰਤਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਇਸ ਫੈਸਲੇ ‘ਤੇ ਖੁਸ਼ੀ ਜ਼ਾਹਰ ਕੀਤੀ।

ਨਿਰਭਯਾ ਕੇਸ
ਨਿਰਭਯਾ ਫ਼ੈਸਲੇ ਦਾ ਮਹਿਲਾਵਾਂ ਵੱਲੋਂ ਸਵਾਗਤ

By

Published : Jan 7, 2020, 10:29 PM IST

ਨਵੀਂ ਦਿੱਲੀ: ਦਿੱਲੀ 'ਚ ਸਾਲ 2012 'ਚ ਹੋਏ ਨਿਰਭਯਾ ਜਬਰ ਜਨਾਹ ਮਾਮਲੇ ਨੂੰ ਲੈ ਕੇ ਅਦਾਲਤ ਨੇ ਦੋਸ਼ੀਆਂ ਖ਼ਿਲਾਫ ਡੈੱਥ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਮੁਤਾਬਕ 22 ਜਨਵਰੀ ਨੂੰ ਦੋਸ਼ੀਆਂ ਨੂੰ ਸਵੇਰੇ 7 ਵਜੇ ਫਾਂਸੀ ਦਿੱਤੀ ਜਾਵੇਗੀ।

ਨਿਰਭਯਾ ਫ਼ੈਸਲੇ ਦਾ ਮਹਿਲਾਵਾਂ ਵੱਲੋਂ ਸਵਾਗਤ

ਨਿਰਭਯਾ ਦੀ ਮਾਂ ਪਿਛਲੇ 7 ਸਾਲਾਂ ਤੋਂ ਇਸ ਇਨਸਾਫ਼ ਦੀ ਲੜਾਈ ਲਈ ਬਿਨ੍ਹਾਂ ਰੁਕੇ, ਅਣਥੱਕ ਲੜ ਰਹੀ ਸੀ। ਅੱਜ ਆਖ਼ਰਕਾਰ ਉਹ ਸਮਾਂ ਆਇਆ ਜਦੋਂ ਨਿਰਭਯਾ ਦੇ ਦੋਸ਼ੀਆਂ ਵਿਰੁੱਦ ਪਟਿਆਲਾ ਹਾਉਸ ਕੋਰਟ ਵਿੱਚ ਮੌਤ ਦਾ ਵਾਰੰਟ ਜਾਰੀ ਕੀਤਾ ਗਿਆ। ਇਸ ਖ਼ਬਰ ਨੇ ਦੇਸ਼ ਭਰ ਵਿੱਚ ਖੁਸ਼ੀ ਦਾ ਮਾਹੌਲ ਭਰ ਦਿੱਤਾ।

ਜਦੋਂ ਈਟੀਵੀ ਭਾਰਤ ਨੇ ਔਰਤਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਇਸ ਫੈਸਲੇ ‘ਤੇ ਖੁਸ਼ੀ ਜ਼ਾਹਰ ਕੀਤੀ। ਨਾਲ ਹੀ, ਔਰਤਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਨਸਾਫ਼ ਮਿਲਣ ਵਿੱਚ ਜੋ ਸਮਾਂ ਲੱਗਿਆ ਹੈ, ਉਸ ਨੂੰ ਕਾਫ਼ੀ ਘੱਟ ਕਰਨ ਦੀ ਲੋੜ ਹੈ। ਸਾਲ 2012 ਵਿੱਚ ਕੀਤੇ ਗਏ ਜ਼ੁਰਮ ਦੇ ਦੋਸ਼ੀਆਂ ਨੂੰ 2020 ਵਿੱਚ ਸਜਾ ਦਿੱਤੀ ਗਈ ਹੈ।

ਨਿਰਭਯਾ ਦੇ ਮਾਪਿਆਂ ਦੀ ਉਡੀਕ ਹੋਈ ਖ਼ਤਮ

ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਔਰਤਾਂ ਨੇ ਕਿਹਾ ਕਿ ਫ਼ੈਸਲਾ ਦੇਰ ਨਾਲ ਆਇਆ ਪਰ ਇਹ ਚੰਗੀ ਤਰ੍ਹਾਂ ਸਾਹਮਣੇ ਆਇਆ। ਔਰਤਾਂ ਨੇ ਨਿਰਭਯਾ ਦੇ ਪਰਿਵਾਰ ਦਾ ਵੀ ਜ਼ਿਕਰ ਕੀਤਾ ਅਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਨਿਰਭਯਾ ਦੇ ਮਾਪਿਆਂ ਨੇ ਜਿਸ ਢੰਗ ਨਾਲ ਇਹ ਸਾਰੀ ਲੜਾਈ ਲੜੀ ਹੈ, ਉਹ ਕਾਬਿਲੇ ਤਾਰੀਫ਼ ਹੈ। ਕੁਝ ਔਰਤਾਂ ਨੇ ਇਹ ਵੀ ਦੱਸਿਆ ਕਿ ਜਦੋਂ ਤੋਂ ਇਹ ਫੈਸਲਾ ਆਇਆ ਹੈ, ਲੋਕਾਂ ਵਿੱਚ ਡਰ ਪੈਦਾ ਹੋ ਜਾਵੇਗਾ, ਹੁਣ ਮੁਲਜ਼ਮ ਵੀ ਔਰਤ ਨਾਲ ਕੁਝ ਗਲਤ ਕਰਨ ਤੋਂ ਪਹਿਲਾਂ 100 ਵਾਰ ਸੋਚਣਗੇ।

ਚਾਰੇ ਮੁਲਜ਼ਮਾਂ ਨੂੰ 22 ਜਨਵਰੀ ਨੂੰ ਦਿੱਤੀ ਜਾਵੇਗੀ ਫਾਂਸੀ

ਨਿਰਭਯਾ ਦੇ ਦੋਸ਼ੀਆਂ ਨੂੰ ਹੁਣ 22 ਜਨਵਰੀ ਨੂੰ ਸਵੇਰੇ 7:00 ਵਜੇ ਤਿਹਾੜ ਜੇਲ੍ਹ ਵਿੱਚ ਮੌਤ ਦੀ ਸਜ਼ਾ ਸੁਣਾਈ ਜਾਏਗੀ। ਅਦਾਲਤ ਦੇ ਇਸ ਆਦੇਸ਼ ਤੋਂ ਬਾਅਦ ਪੂਰੇ ਦੇਸ਼ ਵਿੱਚ ਖੁਸ਼ੀ ਹੈ, ਖ਼ਾਸਕਰ ਔਰਤਾਂ ਨੇ ਇਸ ਫੈਸਲੇ ‘ਤੇ ਸਰਕਾਰ ਦਾ ਧੰਨਵਾਦ ਕੀਤਾ ਹੈ।

ABOUT THE AUTHOR

...view details