ਨਵੀਂ ਦਿੱਲੀ: ਰਾਜਧਾਨੀ ਤੋਂ ਇੱਕ ਮਹਿਲਾ ਨਾਲ ਡਾਕਟਰ ਨਾਲ ਕਿਸੇ ਨੌਜਵਾਨ ਵੱਲੋਂ ਗ਼ਲਤ ਹਰਕਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਮਹਿਲਾ ਡਾਕਟਰ ਦਿੱਲੀ ਦੀ ਰਹਿਣ ਵਾਲੀ ਹੈ ਅਤੇ ਉਹ ਗ੍ਰੇਟਰ ਨੋਇਡਾ ਦੇ ਕਿਊਬ ਹੋਟਲ 'ਚ ਰੁਕੀ ਹੋਈ ਸੀ। ਉਸ ਦੇ ਨਾਲ ਦੇ ਕਮਰੇ 'ਚ ਉਸ ਦਾ ਭਰਾ ਵੀ ਰੁਕਿਆ ਹੋਇਆ ਸੀ। ਇਸੇ ਦੌਰਾਨ ਹੋਟਲ 'ਚ ਰੁਕੇ ਕੁੱਝ ਹੋਰ ਨੌਜਵਾਨਾਂ ਨੇ ਉਸ ਨਾਲ ਗ਼ਲਤ ਹਰਕਤ ਕੀਤੀ।
ਜਾਣਕਾਰੀ ਮੁਤਾਬਕ ਸ਼ਨੀਵਾਰ ਦੇਰ ਰਾਤ ਲਗਭਗ 12 ਵਜੇ ਉਨ੍ਹਾਂ ਨੌਜਵਾਨਾਂ ਨੇ ਮਹਿਲਾ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ। ਮਹਿਲਾ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਨੌਜਵਾਨਾਂ ਨੇ ਉਸ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਮਹਿਲਾ ਡਾਕਟਰ ਨੇ ਰੌਲਾ ਪਾਇਆ ਤਾਂ ਨਾਲ ਦੇ ਕਮਰੇ 'ਚ ਰੁਕਿਆ ਉਸ ਦਾ ਭਰਾ ਬਾਹਰ ਆਇਆ, ਜਦੋਂ ਉਸ ਨੇ ਇਹ ਸਭ ਵੇਖਿਆ ਤਾਂ ਉਸ ਨੇ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਨੌਜਵਾਨਾਂ ਨੇ ਮਹਿਲਾ ਡਾਕਟਰ ਦੇ ਭਰਾ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।