ਵਿਵੇਕ ਨੇ ਐਸ਼ਵਰਿਆ ਰਾਏ 'ਤੇ ਕੀਤੀ ਮੀਮ ਪੋਸਟ 'ਤੇ ਮਾਫੀ ਮੰਗਣ ਤੋਂ ਕੀਤਾ ਇਨਕਾਰ - Bollywood
ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਦੀ ਫੋਟੋ ਵਾਲੀ ਮੀਮ ਉੱਤੇ ਅਦਾਕਾਰ ਵਿਵੇਕ ਓਬਰਾਏ ਘਿਰ ਗਏ ਹਨ। ਐਸ਼ਵਰਿਆ ਰਾਏ 'ਤੇ ਮੀਮ ਪੋਸਟ ਕਰ ਕੇ ਸੋਸ਼ਲ ਮੀਡੀਆ 'ਤੇ ਟਰੋਲ ਹੋਣ ਤੋਂ ਬਾਅਦ ਮਹਿਲਾ ਕਮਿਸ਼ਨ ਨੇ ਉਨ੍ਹਾਂ ਨੂੰ ਨੋਟਿਸ ਭੇਜਦੇ ਹੋਏ ਮੁਆਫੀ ਮੰਗਣ ਲਈ ਕਿਹਾ ਹੈ। ਹਾਲਾਂਕਿ ਵਿਵੇਕ ਨੇ ਮੁਆਫ਼ੀ ਮੰਗਣ ਤੋਂ ਮਨ੍ਹਾਂ ਕਰ ਦਿੱਤਾ ਹੈ।
ਮੁੰਬਈ: ਆਪਣੇ ਇੱਕ ਮੀਮ ਦੇ ਕਾਰਨ ਅਦਾਕਾਰ ਵਿਵੇਕ ਓਬਰਾਏ ਫੱਸਦੇ ਨਜ਼ਰ ਆ ਰਹੇ ਹਨ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਵਿਵੇਕ ਨੂੰ ਨੋਟਿਸ ਭੇਜਿਆ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ ਮਹਿਲਾ ਕਮਿਸ਼ਨ ਉਨ੍ਹਾਂ ਨੋਟਿਸ ਭੇਜਿਆ ਹੈ। ਵਿਵੇਕ ਨੇ ਐਸ਼ਵਰਿਆ ਰਾਏ ਦੇ ਜ਼ਰੀਏ ਐਗਜ਼ਿਟ ਪੋਲ ਉੱਤੇ ਤੰਜ ਕੱਸਿਆ ਸੀ, ਪਰ ਹੁਣ ਇਹ ਪੋਸਟ ਉਨ੍ਹਾਂ 'ਤੇ ਹੀ ਭਾਰੀ ਪੈ ਰਹੀ ਹੈ।
ਐਸ਼ਵਰਿਆ ਰਾਏ ਨੂੰ ਲੈ ਕੇ ਟਵੀਟ ਕਰਨ ਤੋਂ ਬਾਅਦ ਮਹਿਲਾ ਕਮਿਸ਼ਨ ਨੇ ਵਿਵੇਕ ਓਬਰਾਏ ਨੂੰ ਨੋਟਿਸ ਭੇਜਿਆ ਹੈ। ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਕਿਹਾ ਕਿ ਵਿਵੇਕ ਸੋਸ਼ਲ ਮੀਡੀਆ ਉੱਤੇ ਵਿਅਕਤੀਗਤ ਰੂਪ ਤੋਂ ਮੁਆਫ਼ੀ ਮੰਗੀ। ਸ਼ਰਮਾ ਨੇ ਕਿਹਾ ਕਿ ਜੇਕਰ ਅਦਾਕਾਰ ਇਸ ਤਰ੍ਹਾਂ ਨਹੀਂ ਕਰਦੇ ਹਨ ਤਾਂ ਉਨ੍ਹਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਮਹਿਲਾ ਕਮਿਸ਼ਨ ਨੇ ਉਸ ਟਵੀਟ ਨੂੰ ਟਵਿੱਟਰ ਤੋਂ ਹਟਾਉਣ ਲਈ ਕਿਹਾ ਹੈ।
ਦੂਜੇ ਪਾਸੇ ਵਿਵੇਕ ਨੇ ਟਵਿੱਟਰ ਉੱਤੇ ਪ੍ਰਤੀਕਿਰਿਆ ਦਿੰਦਿਆ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ ਕਿ ਜਿਹੜੇ ਉਸ ਮੇਮੇ ਵਿੱਚ ਹਨ, ਉਨ੍ਹਾਂ ਨੂੰ ਕੋਈ ਇਤਰਾਜ ਨਹੀਂ ਹੈ ਪਰ ਬਾਕੀ ਇਸ 'ਤੇ ਨੇਤਾ ਗਿਰੀ ਕਰਨ ਲੱਗ ਪੈਂਦੇ ਹਨ।