ਪੰਜਾਬ

punjab

ETV Bharat / bharat

ਗੋਗੋਈ ਵਿਰੁੱਧ ਸ਼ਿਕਾਇਤ ਕਰਨ ਵਾਲੀ ਔਰਤ ਨੇ ਮੰਗੀ ਜਾਂਚ ਰਿਪੋਰਟ ਦੀ ਕਾਪੀ - ਰੰਜਨ ਗੋਗੋਈ

ਭਾਰਤ ਦੇ ਚੀਫ਼ ਜਸਟਿਸ ਰੰਜਨ ਗੋਗੋਈ ਵਿਰੁੱਧ ਸ਼ਿਕਾਇਤ ਕਰਨ ਵਾਲੀ ਮਹਿਲਾ ਨੇ ਸੁਪਰੀਮ ਕੋਰਟ ਨੂੰ ਭੇਜੀ ਚਿੱਠੀ। ਰੰਜਨ ਗੋਗੋਈ ਉੱਤੇ ਲੱਗੇ ਦੋਸ਼ਾਂ ਤੋ ਬਰੀ ਹੋਣ 'ਤੇ ਮਹਿਲਾ ਨੇ ਮੰਗੀ ਜਾਂਚ ਰਿਪੋਰਚ ਦੀ ਕਾਪੀ। ਰੰਜਨ ਗੋਗੋਈ 'ਤੇ ਸਨ ਜਿਨਸੀ ਸ਼ੋਸ਼ਨ ਦੇ ਦੋਸ਼।

ਰੰਜਨ ਗੋਗੋਈ

By

Published : May 8, 2019, 8:15 AM IST

ਨਵੀਂ ਦਿੱਲੀ: ਭਾਰਤ ਦੇ ਚੀਫ਼ ਜਸਟਿਸ ਰੰਜਨ ਗੋਗੋਈ ਵਿਰੁੱਧ ਸ਼ਿਕਾਇਤ ਕਰਨ ਵਾਲੀ ਮਹਿਲਾ ਨੇ ਸੁਪਰੀਮ ਕੋਰਟ ਨੂੰ ਚਿੱਠੀ ਭੇਜੀ ਹੈ। ਚਿੱਠੀ ਰਾਹੀਂ ਉਸ ਨੇ ਜਾਂਚ ਰਿਪੋਰਟ ਦੀ ਕਾਪੀ ਮੰਗੀ ਹੈ। ਦੱਸ ਦਈਏ ਕਿ ਮਹਿਲਾ ਵਲੋਂ ਰੰਜਨ ਗੋਗੋਈ 'ਤੇ ਜਿਨਸੀ ਛੇੜਖਾਨੀ ਦੇ ਦੋਸ਼ ਲਗਾਏ ਗਏ ਸਨ ਜਿਸ 'ਚ ਮਹਿਲਾ ਦੀ ਸ਼ਿਕਾਇਤ ਵਿੱਚ ‘ਕੋਈ ਦਮ ਨਾ ਮਿਲਣ ਕਾਰਨ’ ਰੰਜਨ ਗੋਗੋਈ ਨੂੰ ਬਰੀ ਕਰ ਦਿੱਤਾ ਗਿਆ ਸੀ।
ਸ਼ਿਕਾਇਤਕਰਤਾ ਮਹਿਲਾ ਨੇ ਹੁਣ ਇੱਕ ਚਿੱਠੀ ਸੁਪਰੀਮ ਕੋਰਟ ਨੂੰ ਭੇਜੀ ਹੈ। ਉਸ ਚਿੱਠੀ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਸ ਨੂੰ ਇਹ ਜਾਣ ਕੇ ਝਟਕਾ ਲੱਗਾ ਹੈ ਕਿ ਉਸ ਨੇ ਵਿਸਥਾਰਪੂਰਬਕ ਹਲਫ਼ੀਆ ਬਿਆਨ ਦਿੱਤਾ ਸੀ। ਬਾਕਾਇਦਾ ਸਬੂਤ ਵੀ ਦਿੱਤੇ ਸਨ ਅਤੇ ਬਿਆਨ ਵੀ ਦਰਜ ਕੀਤਾ ਸੀ ਪਰ ਜਾਂਚ ਕਮੇਟੀ ਨੂੰ ਉਸ ਦੀ ਸ਼ਿਕਾਇਤ ਤੇ ਹਲਫ਼ੀਆ ਬਿਆਨ ਵਿੱਚ ਕੋਈ ਦਮ ਨਹੀਂ ਲੱਗਾ । ਇਸ 'ਤੇ ਮਹਿਲਾ ਨੇ ਸੁਪਰੀਮ ਕੋਰਟ ਵਿੱਚ ਕਿਹਾ ਹੈ ਕਿ ਉਸ ਨੂੰ ਜਾਂਚ ਰਿਪੋਰਟ ਦੀ ਕਾਪੀ ਲੈਣ ਦਾ ਹੱਕ ਹੈ ਤੇ ਉਸ ਨੂੰ ਇਹ ਕਾਪੀ ਜ਼ਰੂਰ ਮਿਲਣੀ ਚਾਹੀਦੀ ਹੈ।
ਸੁਪਰੀਮ ਕੋਰਟ ਵਿੱਚ ਪਹਿਲਾਂ ਕੰਮ ਕਰ ਚੁੱਕੀ ਉਸ ਮਹਿਲਾ (ਮੁਲਾਜ਼ਮ) ਨੇ ਦੇਸ਼ ਦੀ ਉੱਚ ਅਦਾਲਤ ਨੂੰ ਭੇਜੇ ਸੁਨੇਹੇ ਵਿੱਚ ਕਿਹਾ ਹੈ ਕਿ ਉਸ ਦੀ ਸ਼ਿਕਾਇਤ ਉੱਤੇ ਜੋ ਵੀ ਕਾਰਵਾਈ ਹੋਈ ਹੈ ਅਤੇ ਉਸ ਬਾਰੇ ਜਾਂਚ-ਕਮੇਟੀ ਦੀ ਰਿਪੋਰਟ ਦੀ ਇੱਕ ਕਾਪੀ ਉਸ ਨੂੰ ਜ਼ਰੂਰ ਮਿਲਣੀ ਚਾਹੀਦੀ ਹੈ। ਜੇ ਇੰਝ ਨਹੀਂ ਕੀਤਾ ਜਾਂਦਾ, ਤਾਂ ਇਹ ਨਿਆਂ ਦੇ ਸਿਧਾਂਤਾਂ ਦੀ ਉਲੰਘਣਾ ਹੋਵੇਗੀ।
ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦੇ 3 ਜੱਜਾਂ ਦੀ ਕਮੇਟੀ ਨੇ ਉਸ ਮਹਿਲਾ ਵੱਲੋਂ ਰੰਜਨ ਗੋਗੋਈ ਉੱਤੇ ਲਗਾਏ ਦੋਸ਼ਾਂ ਦੀ ਜਾਂਚ ਕੀਤੀ ਸੀ। ਮਹਿਲਾ ਨੇ ਦੋਸ਼ ਲਗਾਇਆ ਸੀ ਕਿ ਰੰਜਨ ਗੋਗੋਈ ਨੇ ਉਸ ਨਾਲ ਜਿਨਸੀ ਛੇੜਖਾਨੀ ਕੀਤੀ ਹੈ। ਉਸ ਜਾਂਚ ਕਮੇਟੀ ਦੇ ਮੁਖੀ ਜਸਟਿਸ ਐੱਸ ਏ ਬੋਬਡੇ ਸਨ। ਇਹ ਕਮੇਟੀ ਚੀਫ਼ ਜਸਟਿਸ ਨੂੰ ਕਲੀਨ ਚਿਟ ਦੇ ਚੁੱਕੀ ਹੈ।

ABOUT THE AUTHOR

...view details