ਪੰਜਾਬ

punjab

ETV Bharat / bharat

ਫਰੀਦਾਬਾਦ: ਐਸਿਡ ਪੀ ਮਹਿਲਾ ਨੇ ਕੀਤੀ ਖੁਦਕੁਸ਼ੀ, ਪ੍ਰਾਪਰਟੀ ਡੀਲਰ ਤੋਂ ਤੰਗ ਆ ਕੇ ਚੁੱਕੇ ਕਦਮ - Domineering man

ਫਰੀਦਾਬਾਦ ਵਿੱਚ ਇੱਕ ਮਹਿਲਾ ਨੇ ਤੇਜ਼ਾਬ ਪੀ ਕੇ ਖੁਦਕੁਸ਼ੀ ਕਰ ਲਈ ਹੈ। ਮਹਿਲਾ ਪ੍ਰਾਪਰਟੀ ਡੀਲਰ ਤੋਂ ਬੇਹੱਦ ਪ੍ਰੇਸ਼ਾਨ ਸੀ। ਇਸ ਦੇ ਨਾਲ ਹੀ ਪਤੀ ਦਾ ਕਹਿਣਾ ਹੈ ਕਿ ਪ੍ਰਾਪਰਟੀ ਡੀਲਰ ਪਿੰਡ ਦਾ ਇੱਕ ਦਬੰਗ ਆਦਮੀ ਹੈ।

woman-upset-with-property-dealer-dies-by-drinking-acid-in-faridabad
ਫਰੀਦਾਬਾਦ: ਐਸਿਡ ਪੀ ਮਹਿਲਾ ਨੇ ਕੀਤੀ ਖੁਦਕੁਸ਼ੀ, ਪ੍ਰਾਪਰਟੀ ਡੀਲਰ ਤੋਂ ਤੰਗ ਆ ਕੇ ਚੁੱਕੇ ਕਦਮ

By

Published : Nov 30, 2020, 4:07 PM IST

ਫਰੀਦਾਬਾਦ: ਸ਼ਹਿਰ ਦੀ ਇੱਕ ਮਹਿਲਾ ਨੇ ਐਸਿਡ ਪੀ ਕੇ ਆਪਣੀ ਜਾਨ ਦੇ ਦਿੱਤੀ। ਇਹ ਮਾਮਲਾ ਫਰੀਦਾਬਾਦ ਦੇ ਸੈਕਟਰ 58 ਦਾ ਹੈ। ਮਹਿਲਾ ਦਾ ਇੱਕ ਚਾਰ ਸਾਲ ਦਾ ਬੱਚਾ ਹੈ ਅਤੇ ਪਤੀ ਰੋਣ ਦੀ ਅਵਸਥਾ ਵਿੱਚ ਹੈ।

ਦੱਸ ਦੱਈਏ ਕਿ ਮਹਿਲਾ ਨੇ ਪ੍ਰਾਪਰਟੀ ਡੀਲਰ ਵੱਲੋਂ ਪ੍ਰੇਸ਼ਾਨ ਕੀਤੇ ਜਾਣ ਤੇ ਤੇਜ਼ਾਬ ਪੀ ਕੇ ਖੁਦਕੁਸ਼ੀ ਕਰ ਲਈ ਸੀ। ਇਸ ਦੇ ਨਾਲ ਹੀ ਮ੍ਰਿਤਕ ਦੇ ਪਤੀ ਦੀ ਬੇਨਤੀ ਦੇ ਅਧਾਰ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪਤੀ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।

ਦਰਅਸਲ, ਕਪਿਲ ਦੇਵਾ ਆਪਣੀ ਪਤਨੀ ਨਾਲ ਪਰਾਂਠੇ ਦੀ ਦੁਕਾਨ ਚਲਾਉਂਦਾ ਸੀ। ਉਸ ਨੇ ਦੱਸਿਆ ਕਿ ਪ੍ਰਾਪਰਟੀ ਡੀਲਰ ਪਿੰਡ ਦਾ ਇੱਕ ਦਬੰਗ ਆਦਮੀ ਹੈ। ਉਹ ਦੋਵਾਂ ਨੂੰ ਬੇਲੋੜਾ ਕੁੱਟਦਾ ਸੀ ਤੇ ਪ੍ਰੇਸ਼ਾਨ ਕਰਦਾ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਦੀ ਪਤਨੀ ਨੇ ਐਸਿਡ ਪੀ ਲਿਆ ਤੇ ਇਲਾਜ ਦੌਰਾਨ ਮਹਿਲਾ ਦੀ ਮੌਤ ਹੋ ਗਈ।

ਇਸ ਦੇ ਨਾਲ ਹੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਕਈ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਦੀ ਗੱਲ ਕਰ ਰਹੀ ਹੈ। ਹਾਲਾਂਕਿ, ਪੁਲਿਸ ਨੇ ਇਹ ਵੀ ਸਾਫ ਤੌਰ 'ਤੇ ਕਿਹਾ ਹੈ ਕਿ ਮ੍ਰਿਤਕ ਅਤੇ ਮ੍ਰਿਤਕ ਦੇ ਪਤੀ ਨੇ ਪ੍ਰਾਪਰਟੀ ਡੀਲਰ ਤੋਂ ਕੁਝ ਪੈਸੇ ਲਏ ਸਨ। ਦੋਵਾਂ ਨੇ ਕੁਝ ਪੈਸੇ ਵੀ ਵਾਪਸ ਕਰ ਦਿੱਤੇ ਸਨ। ਪੂਰੇ ਪੈਸੇ ਨਾ ਦੇਣ ਕਾਰਨ ਪ੍ਰੇਸ਼ਾਨ ਸੀ। ਜਿਸ ਤੋਂ ਬਾਅਦ ਰਤ ਨੇ ਤੇਜ਼ਾਬ ਪੀਤਾ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details