ਦਾਜ 'ਚ ਨਹੀਂ ਮਿਲੀ ਬਾਇਕ, ਨਾਰਾਜ਼ ਸ਼ੌਹਰ ਨੇ ਤਿੰਨ ਤਲਾਕ ਦੇ ਕੇ ਕੱਟੀ ਪਤਨੀ ਦੀ ਨੱਕ - ਦਾਜ
ਯੂਪੀ 'ਚ ਸੀਤਾਪੁਰ ਦੇ ਖੈਰਾਬਾਦ ਕਸਬੇ ਦੇ ਤੁਰਕ ਪੱਟੀ ਮੁਹੱਲੇ ਤੋਂ ਤਿੰਨ ਤਲਾਕ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ, ਦਾਜ ਵਿੱਚ ਬਾਇਕ ਨਾ ਮਿਲਣ ਤੋਂ ਨਾਰਾਜ਼ ਇੱਕ ਸ਼ੌਹਰ ਨੇ ਪਹਿਲਾਂ ਆਪਣੀ ਪਤਨੀ ਨੂੰ ਤਿੰਨ ਤਲਾਕ ਦਿੱਤਾ ਅਤੇ ਫਿਰ ਉਸਦਾ ਨੱਕ ਹੀ ਕੱਟ ਦਿੱਤਾ।
ਸੀਤਾਪੁਰ: ਤਿੰਨ ਤਲਾਕ ਨੂੰ ਲੈ ਕੇ ਭਾਵੇਂ ਹੀ ਅਪਰਾਧ ਕਰਾਰ ਦੇ ਦਿੱਤਾ ਗਿਆ ਹੈ, ਪਰ ਲੋਕ ਅਜੇ ਵੀ ਆਪਣੀਆਂ ਸ਼ਰਮਨਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। ਤਾਜ਼ਾ ਮਾਮਲਾ ਸੀਤਾਪੁਰ ਦੇ ਖੈਰਾਬਾਦ ਕਸਬੇ ਦੇ ਤੁਰਕ ਪੱਟੀ ਮੁਹੱਲੇ ਦਾ ਹੈ, ਇੱਥੇ ਦਾਜ ਵਿੱਚ ਬਾਇਕ ਨਾ ਮਿਲਣ ਤੋਂ ਨਾਰਾਜ਼ ਇੱਕ ਸ਼ੌਹਰ ਨੇ ਆਪਣੀ ਪਤਨੀ ਨੂੰ ਤਿੰਨ ਤਲਾਕ ਦੇਣ ਤੋਂ ਬਾਅਦ ਉਸਦੀ ਨੱਕ ਹੀ ਕੱਟ ਦਿੱਤੀ। ਮਹਿਲਾ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸਦਾ ਇਲਾਜ ਜਾਰੀ ਹੈ।
ਜਾਣਕਾਰੀ ਮੁਤਾਬਕ, ਤੁਰਕਪੱਟੀ ਦੀ ਮਹਿਲਾ ਦਾ ਨਿਕਾਹ 14 ਮਈ 2019 ਨੂੰ ਬਰਕਤ ਅਲੀ ਨਾਲ ਨਾਂਅ ਦੇ ਸ਼ਖ਼ਸ ਨਾਲ ਹੋਇਆ। ਇਲਜ਼ਾਮ ਹੈ ਕਿ ਨਿਕਾਹ ਦੇ ਅਗਲੇ ਦਿਨ 15 ਮਈ ਨੂੰ ਬਰਕਤ ਅਲੀ ਆਪਣੀ ਦੁਲਹਨ ਨੂੰ ਵਿਦਾਈ ਕਰਵਾਏ ਬਿਨਾਂ ਹੀ ਉੱਥੋਂ ਚੁੱਪਚਾਪ ਚਲਾ ਗਿਆ।
ਇਸ ਤੋਂ ਬਾਅਦ ਮਹਿਲਾ ਦੇ ਘਰਵਾਲਿਆਂ ਨੇ ਬਰਕਤ ਦੇ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ। ਬਰਕਤ ਦੇ ਘਰਵਾਲਿਆਂ ਨੇ ਸਾਫ਼ ਕਹਿ ਦਿੱਤਾ ਕਿ ਦਾਜ ਵਿੱਚ ਬਾਇਕ ਨਹੀਂ ਮਿਲੀ ਹੈ ਇਸ ਲਈ ਉਹ ਵਿਦਾਈ ਨਹੀਂ ਕਰਾਉਣਗੇ। ਮਹਿਲਾ ਦਾ ਇਲਜ਼ਾਮ ਹੈ ਕਿ ਜਦੋਂ ਉਸਨੇ ਆਪਣੇ ਸ਼ੌਹਰ ਨੂੰ ਕਾਲ ਕੀਤਾ ਤਾਂ ਉਸਦੇ ਸੱਸ, ਸਹੁਰੇ ਅਤੇ ਚਚੇਰੇ ਸਹੁਰੇ ਨੇ ਉਸ ਨਾਲ ਭੱਦੇ ਢੰਗ ਨਾਲ ਗੱਲਬਾਤ ਕੀਤੀ। ਪਤੀ ਨੇ ਬਾਇਕ ਨਾ ਦੇਣ ਦਾ ਉਲਾਂਭਾ ਵੀ ਦਿੱਤਾ।
ਇਸ ਘਟਨਾ ਤੋਂ ਬਾਅਦ 3 ਅਗਸਤ ਦੀ ਸਵੇਰ 9 ਵਜੇ ਮਹਿਲਾ ਦੇ ਮੋਬਾਈਲ ਉੱਤੇ ਉਸਦੇ ਸ਼ੌਹਰ ਦਾ ਫੋਨ ਆਇਆ ਅਤੇ ਉਸਨੇ ਕਿਹਾ ਕਿ ਬਾਈਕ ਨਾ ਮਿਲਣ ਉੱਤੇ ਉਹ ਉਸਨੂੰ ਤਿੰਨ ਤਲਾਕ ਦੇ ਰਿਹਾ ਹੈ। ਇਸ ਤੋਂ ਬਾਅਦ ਉਸਨੇ ਮੋਬਾਈਲ ਉੱਤੇ ਹੀ ਤਲਾਕ, ਤਲਾਕ, ਤਲਾਕ ਕਹਿ ਕਾਲ ਕੱਟ ਦਿੱਤਾ। ਇਸ ਤੋਂ ਬਾਅਦ ਬਰਕਤ ਮੰਗਲਵਾਰ ਨੂੰ ਆਪਣੀ ਪਤਨੀ ਨੂੰ ਮਿਲਣ ਆਇਆ ਸੀ ਅਤੇ ਗੱਲਬਾਤ ਦੌਰਾਨ ਉਸਨੇ ਆਪਣੀ ਪਤਨੀ ਉੱਤੇ ਹਮਲਾ ਕਰ ਦਿੱਤਾ ਅਤੇ ਮਹਿਲਾ ਦੀ ਨੱਕ ਕੱਟ ਦਿੱਤੀ। ਪੀੜਤ ਮਹਿਲਾ ਦਾ ਹਸਪਤਾਲ ਵਿੱਚ ਇਲਾਜ ਜਾਰੀ ਹੈ।