ਰਾਜਸਥਾਨ: ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਥਾਨਾਗਾਜੀ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ। ਇੱਥੇ ਇੱਕ ਦਲਿਤ ਔਰਤ ਨਾਲ 5 ਵਿਅਕਤੀਆਂ ਨੇ ਗੈਂਗਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਆਰੋਪੀਆਂ ਨੇ ਨਾ ਸਿਰਫ ਔਰਤ ਨਾਲ ਗੈਂਗਰੇਪ ਕੀਤਾ ਬਲਕਿ ਉਨ੍ਹਾਂ ਨੇ ਵੀਡੀਓ ਵੀ ਬਣਾਇਆ। ਇਸ ਵੀਡੀਓ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਕਰ ਦਿੱਤੀ। ਪੀੜਤ ਔਰਤ ਦੇ ਪਤੀ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਜਿਸ ਤੋਂ ਬਾਅਦ ਰਾਜਸਥਾਨ ਪੁਲਿਸ ਨੇ ਕਾਰਵਾਈ ਕਰਦਿਆਂ 5 ਆਰੋਪੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ 1 ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਰਾਜਸਥਾਨ ਪੁਲਿਸ ਦੇ ਡੀਜੀਪੀ ਨੇ ਪ੍ਰੈਸ ਕਾਨਫਰੰਸ ' ਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲੀਸ 14 ਟੀਮਾਂ ਕੇਸ ਦੀ ਜਾਂਚ ਕਰ ਰਹੀਆਂ ਹਨ।
ਅਲਵਰ ਗੈਂਗਰੇਪ: 5 ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ, ਇੱਕ ਗ੍ਰਿਫ਼ਤਾਰ
ਅਲਵਰ ਵਿੱਚ 5 ਨੌਜਵਾਨਾਂ ਨੇ ਔਰਤ ਨਾਲ ਗੈਂਗਰੇਪ ਕਰਕੇ ਉਸਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। ਉਨ੍ਹਾਂ ਨੇ ਪੀੜਤ ਔਰਤ ਦੇ ਪਤੀ ਨਾਲ ਮਾਰ-ਕੁੱਟ ਵੀ ਕੀਤੀ। ਇਸ ਮਾਮਲੇ 'ਚ ਪੁਲਿਸ ਨੇ 5 ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ ਤੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਪੀੜਤ ਔਰਤ 26 ਅਪ੍ਰੈਲ ਨੂੰ ਆਪਣੇ ਪਤੀ ਨਾਲ ਸਹੁਰੇ ਘਰ ਜਾ ਰਹੀ ਸੀ। ਇਸ ਦੌਰਾਨ ਕੁੱਝ ਵਿਅਕਤੀਆਂ ਨੇ ਉਸਦੇ ਪਤੀ ਨੂੰ ਰੋਕਿਆ ਅਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸਦੇ ਬਾਅਦ ਉਨ੍ਹਾਂ ਨੇ ਪੀੜਤ ਔਰਤ ਨਾਲ ਗੈਂਗਰੇਪ ਕੀਤਾ।
ਪੀੜਤ ਔਰਤ ਨੇ ਪੁੱਛਗਿੱਛ ਵਿਚ ਦੱਸਿਆ ਕਿ ਥਾਨਾਗਾਜੀ ਦੇ ਬਾਮਨਵਾਸ ਕਾਕੜ ਵਾਲੇ ਰਸਤੇ 'ਤੇ ਉਹ ਆਪਣੇ ਪਤੀ ਨਾਲ ਅਲਵਰ ਜਾ ਰਹੀ ਹੈ। ਬਾਈਪਾਸ ਸੜਕ ਦੇ ਕੋਲ ਕਲਾਖੋਰਾਂ ਪਿੰਡ ਨਜ਼ਦੀਕ ਗੁੱਜਰ ਸਮਾਜ ਦੇ ਨੌਜਵਾਨਾਂ ਨੇ ਉਸਦੇ ਪਤੀ ਨੂੰ ਰੋਕਿਆ। ਰੋਕਣ ਤੋਂ ਬਾਅਦ ਉਹ ਉਨ੍ਹਾਂ ਨੂੰ ਸੜਕ ਦੇ ਕੋਲ ਰੇਤ ਦੇ ਟੀਲਿਆਂ ਵੱਲ ਲੈ ਗਏ, ਜਿੱਥੇ ਉਸਦੇ ਨਾਲ ਗੈਂਗਰੇਪ ਰੇਪ ਕੀਤਾ ਗਿਆ। ਪੀੜਤ ਨੇ ਦੱਸਿਆ ਕਿ ਉਨ੍ਹਾਂ ਵਿਅਕਤੀਆਂ ਨੇ ਉਸਦੇ ਪਤੀ ਨਾਲ ਮਾਰ-ਕੁੱਟ ਵੀ ਕੀਤੀ।